ਹਾਂਗਕਾਂਗ 'ਚ ਸੀਨੀਅਰ ਨੇਤਾ ਨੂੰ 6 ਸਾਲ ਦੀ ਜੇਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਹਾਂਗਕਾਂਗ ਨੇ ਆਜ਼ਾਦੀ ਦੇ ਸਮਰਥਕ ਇਕ ਉੱਚ ਨੇਤਾ ਨੂੰ ਦੋ ਸਾਲ ਪਹਿਲਾਂ ਸ਼ਹਿਰ 'ਚ ਹੋਈ ਹਿੰਸਕ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਕਾਰਨ ਅੱਜ 6 ਸਾਲ ਦੀ ਜੇਲ ਦੀ ...

Edward Leyung

ਹਾਂਗਕਾਂਗ, ਹਾਂਗਕਾਂਗ ਨੇ ਆਜ਼ਾਦੀ ਦੇ ਸਮਰਥਕ ਇਕ ਉੱਚ ਨੇਤਾ ਨੂੰ ਦੋ ਸਾਲ ਪਹਿਲਾਂ ਸ਼ਹਿਰ 'ਚ ਹੋਈ ਹਿੰਸਕ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਕਾਰਨ ਅੱਜ 6 ਸਾਲ ਦੀ ਜੇਲ ਦੀ ਸਜ਼ਾ ਸੁਣਾਈ। ਬੀਤੇ ਕਈ ਦਹਾਕਿਆਂ 'ਚ ਇਹ ਸਭ ਤੋਂ ਭਿਆਨਕ ਹਿੰਸਕ ਪ੍ਰਦਰਸ਼ਨ ਸੀ।ਇਸ ਸਾਲ ਮਈ 'ਚ ਆਜ਼ਾਦੀ ਸਮਰਥਕ ਨੇਤਾ ਐਡਵਰਡ ਲੇਯੁੰਗ ਨੂੰ ਸਾਲ 2016 'ਚ ਪੁਲਿਸ ਨਾਲ ਸੰਘਰਸ਼ ਕਰਨ ਅਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਦੋਸ਼ੀ ਮੰਨਿਆ ਗਿਆ ਸੀ। ਉਸ ਪ੍ਰਦਰਸ਼ਨ ਵਿਚ ਪ੍ਰਦਰਸ਼ਨਕਾਰੀਆਂ ਨੇ ਮੋਂਗ ਕੋਕ ਜ਼ਿਲ੍ਹੇ 'ਚ ਪੁਲਿਸ 'ਤੇ ਇੱਟਾਂ ਸੁੱਟੀਆਂ ਸਨ ਅਤੇ ਅੱਗ ਲਗਾਈ ਸੀ।

ਜੱਜ ਇੰਥੀਆ ਪਾਂਗ ਨੇ ਲੇਯੁੰਗ ਨੂੰ ਅੱਜ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਉਹ ਹਿੰਸਾ ਵਿਚ ਕਿਰਿਆਸ਼ੀਲ ਰੂਪ ਨਾਲ ਸ਼ਾਮਲ ਸੀ। ਉਨ੍ਹਾਂ ਨੇ ਲੇਯੁੰਗ ਦੀਆਂ ਗਤੀਵਿਧੀਆਂ ਨੂੰ ਹਿੰਸਕ ਅਤੇ ਅਨੈਤਿਕ ਦਸਿਆ। 27 ਸਾਲਾ ਲੇਯੁੰਗ ਨੇ ਸਾਲ 2016 ਦੀਆਂ ਝੜਪਾਂ ਦੌਰਾਨ ਇਕ ਪੁਲਿਸ ਅਧਿਕਾਰੀ ਨਾਲ ਮਾਰਕੁੱਟ ਕਰਨ ਦੇ ਇਕ ਹੋਰ ਦੋਸ਼ ਨੂੰ ਸਵੀਕਾਰ ਕੀਤਾ ਸੀ। ਉਹ ਜਨਵਰੀ ਮਹੀਨੇ ਤੋਂ ਹੀ ਪੁਲਿਸ ਹਿਰਾਸਤ 'ਚ ਹੈ। ਉਸ ਨੂੰ ਇਕ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ। ਹੁਣ ਇਸ ਦੀਆਂ ਦੋਵੇਂ ਸਜ਼ਾਵਾਂ ਇਕੱਠੀਆਂ ਚਲਣਗੀਆਂ। (ਪੀਟੀਆਈ)