21 ਸਾਲ ਦੇ ਭਾਰਤੀ ਵਿਦਿਆਰਥੀ ਨੇ ਅਮਰੀਕੀ ਨਾਗਰਿਕਾਂ ਨਾਲ ਕੀਤੀ 7 ਕਰੋੜ ਦੀ ਠੱਗੀ
ਅਮਰੀਕਾ ਵਿਚ ਭਾਰਤ ਦੇ ਇਕ ਕਾਲਜ ਟਰੇਨੀ ਨੇ ਕਰੀਬ 24 ਸੀਨੀਅਰ ਨਾਗਰਿਕਾਂ ਤੋਂ ਦਸ ਲੱਖ ਡਾਲਰ ਦੀ ਠੱਗੀ ਕੀਤੀ ਹੈ।
ਵਾਸ਼ਿੰਗਟਨ: ਅਮਰੀਕਾ ਵਿਚ ਭਾਰਤ ਦੇ ਇਕ ਕਾਲਜ ਟਰੇਨੀ ਨੇ ਕਰੀਬ 24 ਸੀਨੀਅਰ ਨਾਗਰਿਕਾਂ ਤੋਂ ਦਸ ਲੱਖ ਡਾਲਰ ਦੀ ਠੱਗੀ ਕੀਤੀ ਹੈ। ਇਸੇ ਟੈਲੀਮਾਰਕਿਟਿੰਗ ਘੋਟਾਲੇ ਵਿਚ ਤਕਨੀਕੀ ਸਹਾਇਤਾ ਮੁਹੱਈਆ ਕਰਵਾਉਣ ਦੇ ਜ਼ੁਰਮ ਵਿਚ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸੀਨੀਅਰ ਨਾਗਰਿਕਾਂ ਕੋਲੋਂ ਉਹਨਾਂ ਦੀ ਰਿਟਾਇਰਮੈਂਟ ਬੱਚਤ ਰਾਸ਼ੀ ਠੱਗੀ ਗਈ।
ਨਿਆਂ ਵਿਭਾਗ ਨੇ ਦੱਸਿਆ ਕਿ ਹੋਸਪਿਟੈਲਿਟੀ ਉਦਯੋਗਿਕ ਸਿਖਲਾਈ ਲਈ ਅਮਰੀਕਾ ਆਏ ਭਾਰਤੀ ਕਾਲਜ ਦੇ ਵਿਦਿਆਰਥੀਆਂ ਦੇ ਇਕ ਸਮੂਹ ਦੇ ਮੁਖੀ ਬਿਸ਼ਵਜੀਤ ਕੁਮਾਰ ਝਾਅ (21) ਨੇ 58 ਸਾਲ ਤੋਂ ਲੈ ਕੇ 93 ਸਾਲ ਦੀ ਉਮਰ ਤੱਕ ਦੇ ਸੀਨੀਅਰ ਨਾਗਰਿਕਾਂ ਨੂੰ ਠੱਗਿਆ ਹੈ। ਬਿਸ਼ਵਜੀਤ ਦੀ ਜੇਲ੍ਹ ਦੀ ਸਜ਼ਾ ਖ਼ਤਮ ਹੋਣ ‘ਤੇ ਉਸ ਨੂੰ ਹਵਾਲਗੀ ਦੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਹੋਵੇਗਾ।
ਨਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪੀੜਤਾਂ ਕੋਲੋਂ 1,180 ਡਾਲਰ ਤੋਂ 174,300 ਡਾਲਰ ਤੱਕ ਦੀ ਰਾਸ਼ੀ ਠੱਗੀ ਗਈ। ਫੈਡਰਲ ਪ੍ਰੌਸੀਕਿਊਟਰਸ ਨੇ ਇਲਜ਼ਾਮ ਲਗਾਇਆ ਕਿ ਕਰੀਬ 24 ਪੀੜਤਾਂ ਨੇ ਮੰਨਿਆ ਕਿ ਉਹਨਾਂ ਨੇ ਤਕਨੀਕੀ ਸੇਵਾਵਾਂ ਖਰੀਦੀਆਂ ਹਨ। ਉਹਨਾਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਤਕਨੀਕੀ ਸਹਾਇਤਾ ਮੁਹੱਈਆ ਕਰਾ ਰਹੀ ਕੰਪਨੀ ਨੇ ਗਲਤੀ ਨਾਲ ਉਹਨਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਭੇਜ ਦਿੱਤੇ।
ਪੀੜਤਾਂ ਨੂੰ ਵਿਦੇਸ਼ਾਂ ਵਿਚ ਪੈਸੇ ਭੇਜਣ ਲਈ ਕਿਹਾ ਗਿਆ। ਨਿਊਯਾਰਕ ਪੁਲਿਸ ਨੇ 20 ਨਵੰਬਰ 2018 ਨੂੰ ਟੈਲੀਮਾਰਕਿਟਿੰਗ ਘੋਟਾਲੇ ਨੂੰ ਬੇਨਕਾਬ ਕੀਤਾ, ਜਦੋਂ ਪਟੀਸ਼ਨਰਾਂ ਨੇ ਅਦਾਲਤ ਦੇ ਆਦੇਸ਼ ‘ਤੇ ਝਾਅ ਅਤੇ ਸਾਜ਼ਿਸ਼ ਰਚਣ ਵਾਸੇ ਹੋਰ ਮੈਂਬਰਾਂ ਦੇ ਰਿਹਾਇਸ਼ੀ ਸਥਾਨਾਂ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲਿਸ ਨੇ ਘੋਟਾਲੇ ਸਬੰਧੀ ਕਈ ਤਰ੍ਹਾਂ ਦੀ ਸਮੱਗਰੀ ਬਰਾਮਦ ਕੀਤੀ।