6 ਸਾਲਾ ਲੜਕੇ ਨੇ ਇਕ ਵਾਰ 'ਚ ਕੱਢੀਆਂ 3 ਹਜ਼ਾਰ ਬੈਠਕਾਂ, ਜਿੱਤਿਆ ਸ਼ਾਨਦਾਰ ਘਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਰੂਸ ਵਿਚ ਰਹਿਣ ਵਾਲੇ ਇਕ ਛੇ ਸਾਲ ਦੇ ਲੜਕੇ ਨੇ ਇਕ ਵਾਰ ਵਿਚ 3270 ਬੈਠਕਾਂ ਕੱਢ ਕੇ ਅਪਣੇ ਪਰਿਵਾਰ ਲਈ ਆਲੀਸ਼ਾਨ ਘਰ ਜਿੱਤ ਲਿਆ ਹੈ।

6 year old doing 3270 push Ups

ਮਾਸਕੋ : ਕਸਰਤ ਕਰਨਾ ਨਾ ਸਿਰਫ਼ ਸਾਰੇ ਸਰੀਰ ਲਈ ਫਾਇਦੇਮੰਦ ਹੈ ਬਲਕਿ ਇਸ ਨਾਲ ਦਿਮਾਗ ਅਤੇ ਮਨ ਵੀ ਸ਼ਾਂਤ ਰਹਿੰਦੇ ਹਨ। ਰੋਜ਼ਾਨਾ ਬੈਠਕਾਂ ਕੱਢਣ ਨਾਲ ਸਾਡੀਆਂ ਮਾਸਪੇਸ਼ੀਆਂ ਹੋਰ ਮਜ਼ਬੂਤ ਹੋ ਜਾਂਦੀਆਂ ਹਨ। ਇੰਨਾ ਹੀ ਨਹੀਂ ਜੇਕਰ ਤੁਸੀਂ ਇਕ ਵਾਰ 3 ਹਜ਼ਾਰ ਬੈਠਕਾਂ ਕੱਢ ਲੈਂਦੇ ਹੋ ਤਾਂ ਤੁਸੀਂ ਇਕ ਆਲੀਸ਼ਾਨ ਘਰ ਜਾਂ ਗੱਡੀ ਜਿੱਤ ਸਕਦੇ ਹੋ। ਇਹ ਬਿਲਕੁਲ ਸੱਚ ਹੈ। ਰੂਸ ਵਿਚ ਰਹਿਣ ਵਾਲੇ ਇਕ ਛੇ ਸਾਲ ਦੇ ਲੜਕੇ ਨੇ ਇਕ ਵਾਰ ਵਿਚ 3270 ਬੈਠਕਾਂ ਕੱਢ ਕੇ ਅਪਣੇ ਪਰਿਵਾਰ ਲਈ ਆਲੀਸ਼ਾਨ ਘਰ ਜਿੱਤ ਲਿਆ ਹੈ। ਇਸ ਲੜਕੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਰੂਸ ਦੇ ਨੋਵੀ ਰੇਦਾਂਤ ਵਿਚ ਰਹਿਣ ਵਾਲੇ ਇਬਰਾਹਿਮ ਲਿਆਨੋਵ ਨੇ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਇਕ ਸਥਾਨਕ ਸਪੋਰਟਸ ਕਲੱਬ ਦਾ ਧਿਆਨ ਅਪਣੀ ਫਿਟਨੇਸ ਵੱਲ ਖਿੱਚਿਆ। ਉਸ ਦੀ ਫਿਟਨੇਸ ਤੋਂ ਪ੍ਰਭਾਵਿਤ ਹੋ ਕੇ ਸਪੋਰਟਸ ਕਲੱਬ ਨੇ ਉਸ ਦੇ ਪਰਵਾਰ ਲਈ ਇਕ ਪੂਰਾ ਅਪਾਰਟਮੈਂਟ ਗਿਫ਼ਟ ਕਰ ਦਿੱਤਾ।ਇਕ ਖ਼ਬਰ ਮੁਤਾਬਕ ਅਪਣੇ ਇਸ ਕਾਰਨਾਮੇ ਕਾਰਨ ਇਬਰਾਹਿਮ ਨਾਂਅ ਦੇ ਇਸ ਲੜਕੇ ਨੇ ਅਪਣਾ ਨਾਂਅ ਰਸ਼ਿਆ ਬੁੱਕ ਆਫ ਰਿਕਾਰਡਜ਼ ਵਿਚ ਦਰਜ ਕੀਤਾ ਹੈ। ਦੱਸ ਦਈਏ ਕਿ ਇਬਰਾਹਿਮ ਅਤੇ ਉਸ ਦੇ ਪਿਤਾ ਸਪੋਰਟਸ ਕਲੱਬ ਦੇ ਮੈਂਬਰ ਹਨ ਅਤੇ ਬੈਠਕਾਂ ਦੇ ਮੁਕਾਬਲੇ ਜਿੱਤਣ ਲਈ ਉਹਨਾਂ ਨੂੰ ਹਰ ਰੋਜ਼ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਇਨਾਮ ਹਾਸਲ ਕਰਨ ਵਾਲਾ ਇਬਰਾਹਿਮ ਇਕੱਲਾ ਲੜਕਾ ਨਹੀਂ ਹੈ। ਰਿਪੋਰਟ ਮੁਤਾਬਕ ਸਾਲ 2018 ਵਿਚ ਪੰਜ ਸਾਲ ਦੇ ਲੜਕੇ ਨੇ ਇਕ ਵਾਰ ਵਿਚ 4150 ਬੈਠਕਾਂ ਕੱਢੀਆਂ ਸਨ, ਜਿਸ ਤੋਂ ਬਾਅਦ ਉਸ ਨੂੰ ਇਨਾਮ ਵਿਚ ਮਰਸਿਡੀਜ਼ ਮਿਲੀ ਸੀ। ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਦੇ ਕਰੀਬੀ ਸਹਿਯੋਗੀ ਰਮਜ਼ਾਨ ਕਾਦੀਰਾਓ ਨੇ ਉਸ ਨੂੰ ਕਾਰ ਦੀ ਚਾਬੀ ਦਿੱਤੀ ਸੀ।