ਹੁਣ ਚੀਨ ਤੋਂ ਪੱਲਾ ਛੁਡਾਉਣ ਦੀ ਕੋਸ਼ਿਸ਼ ਵਿਚ TikTok! ਜਲਦ ਸ਼ਿਫਟ ਕਰ ਸਕਦੀ ਹੈ ਅਪਣਾ ਹੈੱਡਕੁਆਟਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਵੱਲੋਂ 59 ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਨਾਲ ਚੀਨੀ ਕੰਪਨੀਆਂ ਨੂੰ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ।

TikTok Planning to Move its Headquarters Out of China

ਨਵੀਂ ਦਿੱਲੀ: ਭਾਰਤ-ਚੀਨ ਸੀਮਾ ਵਿਵਾਦ ਤੋਂ ਬਾਅਦ ਭਾਰਤ ਵੱਲੋਂ 59 ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਨਾਲ ਚੀਨੀ ਕੰਪਨੀਆਂ ਨੂੰ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ। ਨੁਕਸਾਨ ਦੇ ਚਲਦਿਆਂ ਟਿਕਟਾਕ ਦੀ ਪੇਰੈਂਟ ਕੰਪਨੀ ਬਾਈਟਡਾਂਸ ਅਪਣੇ ਹੈੱਡਕੁਆਟਰ ਨੂੰ ਚੀਨ ਤੋਂ ਬਾਹਰ ਸ਼ਿਫਟ ਕਰਨ ਦੀ ਯੋਜਨਾ ਬਣਾ ਰਹੀ ਹੈ। ਦੱਸ ਦਈਏ ਕਿ ਟਿਕਟਾਕ ਦੇ ਕੁੱਲ ਯੂਜ਼ਰਸ ਵਿਚੋਂ 30 ਫੀਸਦੀ ਯੂਜ਼ਰ ਭਾਰਤ ਵਿਚ ਹੀ ਹਨ। ਭਾਰਤ ਵਿਚ ਇਸ ਐਪ ਦੇ ਕਰੀਬ 60 ਕਰੋੜ ਤੋਂ ਜ਼ਿਆਦਾ ਡਾਊਨਲੋਡ ਹਨ।

ਬੀਤੇ ਸਾਲ ਬਾਈਟਡਾਂਸ ਕੰਪਨੀ ਨੇ ਭਾਰਤ ਵਿਚ ਵੱਡੇ ਪੱਧਰ ‘ਤੇ ਫੈਲਾਅ ਦੀ ਯੋਜਨਾ ਦੇ ਤਹਿਤ ਕਈ ਸੀਨੀਅਰ ਅਹੁਦਿਆਂ ‘ਤੇ ਨਿਯੁਕਤੀਆਂ ਕੀਤੀਆਂ ਸੀ। ਕੰਪਨੀ ਭਾਰਤ ਨੂੰ ਆਪਣੇ ਲਈ ਇਕ ਚੋਟੀ ਦੇ ਵਿਕਾਸ ਵਾਲੇ ਦੇਸ਼ ਵਜੋਂ ਦੇਖ ਰਹੀ ਸੀ, ਪਰ ਬੈਨ ਤੋਂ ਬਾਅਦ ਹੋ ਰਹੇ ਨੁਕਸਾਨ ਦੀ ਭਰਪਾਈ ਕਰਨ ਲਈ ਬਾਈਟਡਾਂਸ ਕੰਪਨੀ ਪੂਨਰਗਠਨ ਕਰਨ ਦਾ ਵਿਚਾਰ ਕਰ ਰਹੀ ਹੈ।

ਇਕ ਮੀਡੀਆ ਰਿਪੋਰਟ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿਚ ਬੈਨ ਤੋਂ ਬਾਅਦ ਹੁਣ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਵੀ ਸੰਯੁਕਤ ਰਾਜ ਅਮਰੀਕਾ ਵਿਚ ਇਸ ਐਪ ‘ਤੇ ਪਾਬੰਦੀ ਲਗਾਉਣ ਦੇ ਸੰਕੇਤ ਦਿੱਤੇ ਹਨ। ‘ਬਾਈਟਡਾਂਸ ਅਪਣੇ ਟਿਕਟਾਕ ਕਾਰੋਬਾਰ ਦੇ ਕਾਰਪੋਰੇਟ ਢਾਂਚੇ ਵਿਚ ਬਦਲਾਅ ਦਾ ਮੁਲਾਂਕਣ ਕਰ ਰਹੀ ਹੈ, ਕੰਪਨੀ ਵਾਪਸ ਉਸੇ ਸਟੇਜ ‘ਤੇ ਪਹੁੰਚਣ ਲਈ ਕੋਈ ਚੰਗਾ ਵਿਕਲਪ ਕੱਢਣ ‘ਤੇ ਵਿਚਾਰ ਕਰ ਰਹੀ ਹੈ’।

ਜ਼ਿਕਰਯੋਗ ਹੈ ਕਿ ਭਾਰਤ ਨੇ ਸੁਰੱਖਿਆ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਚੀਨ ਦੇ 59 ਐਪਸ ਨੂੰ ਬੈਨ ਕਰ ਦਿੱਤਾ ਸੀ। ਭਾਰਤ ਵੱਲੋਂ ਚੀਨ ਦੇ 59 ਐਪਸ ਬੈਨ ਕਰਨ ਨਾਲ ਚੀਨ ਦੀ ਇਕ ਹੀ ਕੰਪਨੀ ਨੂੰ 45 ਹਜ਼ਾਰ ਕਰੋੜ ਦੇ ਨੁਕਸਾਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਹ ਕੰਪਨੀ ਟਿਕ-ਟਾਕ ਅਤੇ ਹੇਲੋ ਦੀ ਮਦਰ ਕੰਪਨੀ ਹੈ।