ਕੈਨੇਡਾ ਦੇ ਫ੍ਰੈਡਰਿਕਟਨ 'ਚ ਫ਼ਾਇਰਿੰਗ ਦੌਰਾਨ ਚਾਰ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡੀਅਨ ਸੂਬੇ ਨਿਊ ਬਰਨਜ਼ਵਿੱਕ ਦੇ ਫਰੈਡਰਿਕਟਨ ਸ਼ਹਿਰ 'ਚ ਅੱਜ ਹੋਈ ਗੋਲੀਬਾਰੀ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ...............

Incident Place

ਫ੍ਰੈਡਰਿਕਟਨ : ਕੈਨੇਡੀਅਨ ਸੂਬੇ ਨਿਊ ਬਰਨਜ਼ਵਿੱਕ ਦੇ ਫਰੈਡਰਿਕਟਨ ਸ਼ਹਿਰ 'ਚ ਅੱਜ ਹੋਈ ਗੋਲੀਬਾਰੀ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਬਰੁੱਕਸਾਈਡ ਡਰਾਈਵ ਇਲਾਕੇ 'ਚ ਮੁੱਖ ਸਟਰੀਟ ਅਤੇ ਰਿੰਗ ਰੋਡ ਵਿਚਾਲੇ ਸਥਾਨਕ ਸਮੇਂ ਮੁਤਾਬਕ ਸਵੇਰੇ ਸੱਤ ਵਜੇ ਤੋਂ ਬਾਅਦ ਹੋਈ। ਪੁਲਿਸ ਦਾ ਕਹਿਣਾ ਹੈ ਕਿ ਗੋਲਬਾਰੀ ਅਜੇ ਵੀ ਚਲ ਰਹੀ। ਇਸ ਕਾਰਨ ਪੁਲਿਸ ਨੇ ਆਮ ਨਾਗਰਿਕਾਂ ਨੂੰ ਇਸ ਇਲਾਕੇ 'ਚ ਨਾ ਆਉਣ ਅਤੇ ਅਪਣੇ ਘਰਾਂ ਅੰਦਰ ਰਹਿਣ ਦੇ ਨਿਰਦੇਸ਼ ਦਿਤੇ ਗਏ ਹਨ। ਜਾਣਕਾਰੀ ਮੁਤਾਬਕ ਫ੍ਰੈਡਰਿਕਟਨ ਪੁਲਿਸ ਵਿਭਾਗ ਵਲੋਂ ਟਵੀਟ ਕਰ ਕੇ ਇਥੋਂ ਦੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਹਦਾਇਤ ਦਿਤੀ ਗਈ ਹੈ।

ਘਟਨਾ ਤੋਂ ਬਾਅਦ ਪੁਲਿਸ ਨੇ ਪੁਸ਼ਟੀ ਕਰਦਿਆਂ ਦਸਿਆ ਕਿ ਫ਼ਾਇਰਿੰਗ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਲੋਕਾਂ ਨੂੰ ਅਪਣੇ ਘਰਾਂ ਵਿਚ ਰਹਿਣ ਅਤੇ ਅਪਣੇ ਦਰਵਾਜ਼ੇ ਬੰਦ ਰੱਖਣ ਦੀ ਅਪੀਲ ਕੀਤੀ ਹੈ। ਪੁਲਿਸ ਵਲੋਂ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਲਾਕਾ ਵਾਸੀਆਂ ਨੂੰ ਇਹ ਹਦਾਇਤ ਕੀਤੀ ਹੈ ਕਿ ਲੋਕ ਪੁਲਿਸ ਵਲੋਂ ਲਈ ਗਈ ਪੁਜ਼ੀਸ਼ਨ ਦੀ ਜਾਣਕਾਰੀ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਨਾ ਕਰਨ। ਪੁਲਿਸ ਨੇ ਟਵਿਟਰ 'ਤੇ ਜਾਣਕਾਰੀ ਦਿਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਾਇਰਿੰਗ ਕਰਨ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ।  (ਏਜੰਸੀ)