ਨਸ਼ਿਆਂ ਵਿਰੁਧ ਬੋਲਣ 'ਤੇ ਵਿਧਾਇਕ ਬੈਂਸ ਨੂੰ ਕੈਨੇਡਾ ਤੋਂ ਧਮਕੀ ਪੱਤਰ ਤੇ ਫ਼ੋਨ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਕੈਨੇਡਾ ਤੋਂ ਇਕ ਧਮਕੀ ਭਰਿਆ ਪੱਤਰ ਅਤੇ ਫੋਨ ਕਾਲਾਂ ਆ ਰਹੀਆਂ ਹਨ................

Simarjit Singh Bains

ਚੰਡੀਗੜ੍ਹ : ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਕੈਨੇਡਾ ਤੋਂ ਇਕ ਧਮਕੀ ਭਰਿਆ ਪੱਤਰ ਅਤੇ ਫੋਨ  ਕਾਲਾਂ ਆ ਰਹੀਆਂ ਹਨ। ਬੈਂਸ ਨੇ ਇਸ ਬਾਰੇ ਪੰਜਾਬ ਦੇ ਗ੍ਰਹਿ ਸਕੱਤਰ ਅਤੇ ਏਡੀਜੀਪੀ (ਸੁਰਖਿਆ) ਨੂੰ ਸ਼ਿਕਾਇਤ ਕੀਤੀ ਹੈ। ਬੈਂਸ ਨੇ ਇਕ ਬੇਨਾਮੀ ਪੱਤਰ ਮੀਡੀਆ ਨਾਲ ਸਾਂਝਾ ਕਰਦੇ ਹੋਏ ਦੱÎਸਿਆ ਕਿ ਇਹ ਪੱਤਰ ਸਰੀ (ਕੈਨੇਡਾ) ਤੋਂ ਭੇਜਿਆ ਲਗਦਾ ਹੈ। ਇਸ ਵਿੱਚ ਕਿਹਾ ਗਿਆ ਹੈ, ''ਤੁਸੀਂ ਡਰੱਗ ਮਾਫੀਆ ਦੇ ਵਿਰੁਧ ਜੋ ਮੁਹਿੰਮ ਚਲਾਈ ਹੋਈ ਹੈ, ਉਸ ਨੂੰ ਤੁਰੰਤ ਬੰਦ ਕਰ ਦਿਓ। ਅਸੀਂ ਬਹੁਤ ਪਾਵਰਫੁੱਲ ਆਰਗੇਨਾਈਜੇਸ਼ਨ ਦਾ ਹਿੱਸਾ ਹਾਂ ਤੇ ਜੇ ਤੁਸੀਂ ਨਸ਼ਾ ਤਸਕਰਾਂ ਵਿਰੁਧ ਛੇੜੀ ਮੁਹਿੰਮ ਨੂੰ ਬੰਦ ਨਾ ਕੀਤਾ

ਤਾਂ ਤੁਹਾਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ ਅਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਕਿਸੇ ਵੀ ਤਰਾਂ ਦਾ ਨੁਕਸਾਨ ਹੋ ਸਕਦਾ ਹੈ।'' ਬੈਂਸ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਤੋਂ ਕਰੀਬ 6 ਮਹੀਨੇ ਪਹਿਲਾਂ ਅਤੇ ਪਿਛਲੇ ਸਾਲ ਮਈ 2017 ਵਿੱਚ ਵੀ ਅਜਿਹੇ ਹੀ ਪੱਤਰ ਆਏ ਸਨ, ਜਿਸ ਸਬੰਧੀ ਉਨ੍ਹ੍ਹਾਂ ਕਮਿਸ਼ਨਰ ਪੁਲਿਸ, ਲੁਧਿਆਣਾ ਨੂੰ ਜਾਣਕਾਰੀ ਦੇ ਦਿੱਤੀ ਸੀ। ਪ੍ਰਾਪਤ ਹੋਏ ਪੱਤਰ ਵੀ ਕਮਿਸ਼ਨਰ ਪੁਲਿਸ, ਲੁਧਿਆਣਾ ਨੂੰ ਦੇ ਦਿੱਤੇ ਸਨ। ਇਸ ਤੋਂ ਇਲਾਵਾ ਉਨਾਂ ਦੇ ਮੋਬਾਇਲ ਫੋਨ 'ਤੇ  
ਵੀ ਬਲੈਂਕ ਕਾਲਾਂ ਆਉਂਦੀਆਂ ਰਹਿੰਦੀਆਂ ਹਨ ਜਿਸ 'ਤੇ ਕੋਈ ਵੀ ਨੰਬਰ ਡਿਸਪਲੇ ਨਹੀਂ ਹੁੰਦਾ।

ਇਨ੍ਹਾਂ ਕਾਲਾਂ 'ਤੇ ਵੀ ਗੱਲ ਕਰਨ ਵਾਲਾ ਵਿਅਕਤੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਹੈ। ਇਸ ਸਬੰਧੀ ਪ੍ਰਾਪਤ ਹੋਇਆ ਧਮਕੀ ਭਰਿਆ ਪੱਤਰ ਏ.ਡੀ.ਜੀ.ਪੀ. (ਸਕਿਓਰਿਟੀ) ਚੰਡੀਗੜ ਨੂੰ ਦੇ ਦਿੱਤਾ ਹੈ। ਬੈਂਸ ਨੇ ਗ੍ਰਹਿ ਸਕੱਤਰ ਕੋਲੋਂ ਇੱਸ ਪੱਤਰ ਦੀ ਬਾਰੀਕੀ ਨਾਲ ਛਾਣਬੀਣ ਕੀਤੇ ਜਾਣ ਕੀਤੀ ਹੈ ਤਾਂ ਜੋ ਧਮਕੀਆਂ ਦੇਣ ਵਾਲਿਆਂ ਦਾ ਪਤਾ ਲੱਗ ਸਕੇ ਅਤੇ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

Related Stories