ਪਾਕਿ ਚੋਣਾਂ ਵਿਚ ਹੋਈ ਚੋਰੀ : ਨਵਾਜ਼ ਸ਼ਰੀਫ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਚੋਣ ਨਤੀਜਿਆਂ 'ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਚੋਣਾਂ ਵਿਚ ਚੋਰੀ ਹੋਈ..............

Nawaz Sharif

ਲਾਹੌਰ : ਚੋਣ ਨਤੀਜਿਆਂ 'ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਚੋਣਾਂ ਵਿਚ ਚੋਰੀ ਹੋਈ। ਜੋ ਵੀ ਨਤੀਜੇ ਆਏ, ਉਹ ਸ਼ੱਕ ਅਤੇ ਭ੍ਰਿਸ਼ਟ ਹਨ।  ਇਸ ਦਾ ਅਸਰ ਦੇਸ਼ ਦੀ ਸਿਆਸਤ 'ਤੇ ਪਵੇਗਾ। ਨਵਾਜ਼ ਨੇ ਇਹ ਗੱਲ ਰਾਵਲਪਿੰਡੀ ਦੀ ਅਦਿਆਲਾ ਜੇਲ ਵਿਚ ਮੁਲਾਕਾਤ ਕਰਨ ਆਏ ਪੀ.ਐਮ.ਐਲ.-ਐਨ. ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼, ਖੈਬਰ ਪਖ਼ਤੂਨਖਵਾ ਦੇ ਗਵਰਨਰ ਇਕਬਾਲ ਜ਼ਫ਼ਰ ਝਾਗਰਾ, ਮਰੀਅਮ ਨਵਾਜ਼ ਦੇ ਬੇਟੇ ਜੁਨੈਦ ਸਫ਼ਦਰ, ਬੇਟੀਆਂ ਮਹਿਨੂਰ ਸਫ਼ਦਰ ਅਤੇ ਮਹਿਰੂਨਿੰਸਾ, ਮਰੀਅਮ ਦੇ ਜਵਾਈ ਰਾਹੀਲ ਮੁਨੀਰ ਅਤੇ ਕੁੱਝ ਹੋਰ ਲੋਕਾਂ ਨੂੰ ਕਹੀ।

ਸ਼ਰੀਫ਼ ਨੇ ਫ਼ੈਸਲਾਬਾਦ, ਲਾਹੌਰ ਅਤੇ ਰਾਵਲਪਿੰਡੀ ਦੇ ਨਤੀਜਿਆਂ 'ਤੇ ਵੀ ਸ਼ੱਕ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਥਾਵਾਂ ਤੋਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.ਐਨ.) ਉਮੀਦਵਾਰ ਕਾਫ਼ੀ ਮਜ਼ਬੂਤ ਸਥਿਤੀ ਵਿਚ ਸਨ ਪ੍ਰੰਤੂ ਉਨ੍ਹਾਂ ਨੂੰ ਹਾਰਿਆ ਘੋਸ਼ਿਤ ਕਰ ਦਿਤਾ ਗਿਆ। ਨਤੀਜਿਆਂ ਵਿਚ ਪਾਕਿ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ) ਨੂੰ 110, ਪੀ.ਐਮ.ਐਲ-ਐਨ ਨੂੰ 63 ਅਤੇ ਪਾਕਿ ਮੁਸਲਿਮ ਲੀਗ (ਪੀਪੀਪੀ) ਨੂੰ 42 ਸੀਟਾਂ ਮਿਲੀਆਂ ਹਨ। ਇਸ ਨਾਲ ਹੀ ਨਵਾਜ਼ ਸ਼ਰੀਫ਼ ਨੇ ਨਤੀਜਿਆਂ 'ਤੇ ਚਿਤਾਵਨੀ ਵੀ ਦਿਤੀ।             (ਪੀ.ਟੀ.ਆਈ)