ਬ੍ਰਿਟੇਨ: ਟਿਕ-ਟਾਕ 'ਤੇ ਇਤਰਾਜ਼ਯੋਗ ਵੀਡੀਓ ਸ਼ੇਅਰ ਕਰਨ 'ਤੇ ਭਾਰਤੀ ਵਿਅਕਤੀ ਨੂੰ 18 ਮਹੀਨਿਆਂ ਦੀ ਕੈਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਦਾਲਤ ਨੇ 68 ਸਾਲਾ ਅਮਰੀਕ ਬਾਜਵਾ ਨੂੰ 240 ਪੌਂਡ ਜੁਰਮਾਨਾ ਵੀ ਲਗਾਇਆ

Amrik Bajwa

 

ਲੰਡਨ: ਭਾਰਤੀ ਮੂਲ ਦੇ 68 ਸਾਲਾ ਵਿਅਕਤੀ ਨੂੰ ਬ੍ਰਿਟੇਨ ਦੀ ਅਦਾਲਤ ਨੇ ਸੋਸ਼ਲ ਮੀਡੀਆ ਐਪ ‘ਟਿਕ ਟੋਕ’ ‘ਤੇ ਕਿਸੇ ਵਿਸ਼ੇਸ਼ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਵੀਡੀਓਜ਼ ਸ਼ੇਅਰ ਕਰਨ ਲਈ 18 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਪਿਛਲੇ ਹਫ਼ਤੇ ਜਾਰੀ ਕੀਤੇ ਆਪਣੇ ਹੁਕਮ ਵਿਚ ਬਰਕਸ਼ਾਇਰ ਨਿਵਾਸੀ ਅਮਰੀਕ ਬਾਜਵਾ ਨੂੰ £240 ਦਾ ਜੁਰਮਾਨਾ ਵੀ ਕੀਤਾ ਹੈ।

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਬਣੀ ਮੇਬੇਲੀਨ ਦੀ ਨਵੀਂ ਬ੍ਰਾਂਡ ਅੰਬੈਸਡਰ

ਵੀਡੀਓ 'ਚ ਵਰਤੀ ਗ਼ਲਤ ਸ਼ਬਦਾਵਲੀ ਕਾਰਨ ਦਲਿਤ ਭਾਈਚਾਰੇ ਅਤੇ ਸਿੱਖਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਪੁਲਿਸ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ, ''ਟੇਮਜ਼ ਵੈਲੀ ਪੁਲਿਸ ਦੀ ਜਾਂਚ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਅਪਮਾਨਜਨਕ ਸੰਦੇਸ਼ ਸ਼ੇਅਰ ਕਰਨ ਲਈ ਇਕ ਵਿਅਕਤੀ ਨੂੰ ਸਜ਼ਾ ਸੁਣਾਈ ਗਈ ਹੈ।''  

ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਬਟਾਲਾ ਰੇਲਵੇ ਸਟੇਸ਼ਨ ’ਤੇ ਲਗਾਏ ਗਏ ਪੋਸਟਰ 

ਬਾਜਵਾ ਨੇ ਪਿਛਲੇ ਸਾਲ 19 ਜੁਲਾਈ ਨੂੰ ਟਿਕ-ਟਾਕ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ। ਜਿਸ ਵਿਚ ਦਲਿਤ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਾਂਚ ਅਧਿਕਾਰੀ ਐਂਡਰਿਊ ਗ੍ਰਾਂਟ ਨੇ ਕਿਹਾ: "ਮੈਂ ਸੁਣਾਈ ਗਈ ਸਜ਼ਾ ਤੋਂ ਖੁਸ਼ ਹਾਂ, ਜੋ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਥੇਮਸ ਵੈਲੀ ਪੁਲਿਸ ਅਮਰੀਕ ਬਾਜਵਾ ਵਰਗੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰੇਗੀ।"