ਅਮਰੀਕੀ ਜੇਲ੍ਹਾਂ 'ਚ ਬੰਦ ਭਾਰਤੀਆਂ 'ਚ ਸੱਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਵੇਂ ਅੰਕੜਿਆਂ ਦੇ ਮੁਤਾਬਕ ਸ਼ਰਨ ਮੰਗਣ ਲਈ ਗ਼ੈਰ-ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰ ਅਮਰੀਕਾ ਵਿਚ ਦਾਖਲ ਕਰਨ ਦੇ ਮਾਮਲੇ ਵਿਚ ਵੱਖ-ਵੱਖ ਅਮਰੀਕੀ ਜੇ...

Punjabi’s in US prisons

ਵਾਸ਼ਿੰਗਟਨ : (ਪੀਟੀਆਈ) ਨਵੇਂ ਅੰਕੜਿਆਂ ਦੇ ਮੁਤਾਬਕ ਸ਼ਰਨ ਮੰਗਣ ਲਈ ਗ਼ੈਰ-ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰ ਅਮਰੀਕਾ ਵਿਚ ਦਾਖਲ ਹੋਣ ਦੇ ਮਾਮਲੇ ਵਿਚ ਵੱਖ-ਵੱਖ ਅਮਰੀਕੀ ਜੇਲ੍ਹਾਂ ਵਿਚ ਲਗਭੱਗ 2400 ਭਾਰਤੀ ਬੰਦ ਹਨ।  ਇਹਨਾਂ ਬੰਦੀਆਂ ਵਿਚ ਇਕ ਖਾਸੀ ਵੱਡੀ ਗਿਣਤੀ ਪੰਜਾਬ ਤੋਂ ਆਉਣ ਵਾਲਿਆਂ ਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਭਾਰਤ ਵਿਚ ਹਿੰਸਾ ਤੋਂ ਲੰਘੇ ਹਨ ਜਾਂ ਸ਼ੋਸ਼ਨ ਦੇ ਸ਼ਿਕਾਰ ਹੋਏ ਹਨ। 

ਸੂਚਨਾ ਦੇ ਅਧਿਕਾਰ ਦੇ ਤਹਿਤ ਨਾਰਥ ਅਮੈਰੀਕਨ ਪੰਜਾਬੀ ਐਸੋਸੀਏਸ਼ਨ (ਨਾਪਿਆ) ਨੇ ਜੋ ਸੂਚਨਾ ਹਾਸਲ ਕੀਤੀ ਹੈ,  ਉਸ ਦੇ ਮੁਤਾਬਕ 2382 ਭਾਰਤੀ 86 ਅਮਰੀਕੀ ਜੇਲ੍ਹਾਂ ਵਿਚ ਬੰਦ ਹਨ। 10 ਅਕਤੂਬਰ ਤੱਕ ਦੇ ਅੰਕੜਿਆਂ ਦੇ ਮੁਤਾਬਕ 377 ਭਾਰਤੀ ਨਾਗਰਿਕ ਕੈਲੀਫੋਰਨੀਆ ਦੀ ਏਡੇਲਾਂਟੋ ਇਮਿਗ੍ਰੇਸ਼ਨ ਐਂਡ ਕਸਟੰਸ ਸੈਂਟਰ ਵਿਚ ਹਿਰਾਸਤ ਵਿਚ ਹਨ,

ਜਦੋਂ ਕਿ 269 ਇੰਪੀਰੀਅਲ ਰਿਜ਼ਨਲ ਅਡਲਟ ਡਿਟੈਂਸ਼ਨ ਫੈਸਿਲਿਟੀ ਵਿਚ ਅਤੇ 245 ਫੈਡਰਲ ਕ੍ਰੈਕਸ਼ਨਲ ਇੰਸਟੀਟਿਊਸ਼ਨ ਵਿਕਟਰਵਿਲੇ ਵਿਚ ਹਿਰਾਸਤ ਵਿਚ ਹਨ। ਨਾਪਿਆ ਦੇ ਪ੍ਰਧਾਨ ਸਤਨਾਮ ਐਸ. ਚਹਿਲ ਨੇ ਦੱਸਿਆ ਕਿ ਸਮੂਹ ਜੇਲ੍ਹਾਂ ਦੇ ਜ਼ਿਆਦਾਤਰ ਬੰਦੀ ਇਹ ਦਾਅਵਾ ਕਰ ਕੇ ਸ਼ਰਨ ਮੰਗ ਰਹੇ ਹਨ ਕਿ ਉਨ੍ਹਾਂ ਨੇ ਅਪਣੇ ਦੇਸ਼ ਵਿਚ ਹਿੰਸਾ ਜਾਂ ਸ਼ੋਸ਼ਨ ਦਾ ਸਾਹਮਣਾ ਕੀਤਾ ਹੈ।