ਆਪਣੀ ਜਾਨ 'ਤੇ ਖੇਡ ਕੇ ਬਿੱਲੀ ਨੇ ਬਚਾਈ ਬੱਚੇ ਦੀ ਜਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਕਸਰ ਤੁਸੀਂ ਦੇਖਿਆ ਹੈ ਕਿ ਜਾਨਵਰ ਕਈ ਵਾਰ ਆਪਣੀ ਜਾਨ 'ਤੇ ਖੇਡ ਕੇ ਇਨਸਾਨਾਂ ਦੀ ਜਾਨ ਬਚਾ ਲੈਂਦੇ ਹਨ ਅਜਿਹਾ ਹੀ ਇੱਕ ਨਜ਼ਾਰਾ ਅਮਰੀਕਾ

Cat save 1 year old baby life

ਕੋਲੰਬੀਆ : ਅਕਸਰ ਤੁਸੀਂ ਦੇਖਿਆ ਹੈ ਕਿ ਜਾਨਵਰ ਕਈ ਵਾਰ ਆਪਣੀ ਜਾਨ 'ਤੇ ਖੇਡ ਕੇ ਇਨਸਾਨਾਂ ਦੀ ਜਾਨ ਬਚਾ ਲੈਂਦੇ ਹਨ ਅਜਿਹਾ ਹੀ ਇੱਕ ਨਜ਼ਾਰਾ ਅਮਰੀਕਾ ਦੇ ਕੋਲੰਬੀਆ 'ਚ ਦੇਖਣ ਨੂੰ ਮਿਲਿਆ। ਇੱਥੇ ਇੱਕ ਬਿੱਲੀ ਨੇ ਜਾਨ 'ਤੇ ਖੇਡਕੇ ਇੱਕ ਸਾਲ ਦੇ ਬੱਚੇ ਦੀ ਜਾਨ ਬਚਾਈ। ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਘਟਨਾ ਸਮੇਂ ਬੱਚਾ ਤੇ ਬਿੱਲੀ ਕਮਰੇ 'ਚ ਇਕੱਲੇ ਸਨ ਤੇ ਬੱਚਾ ਰੁੜਦਾ ਹੋਇਆ ਅੱਗੇ ਜਾਂਦਾ ਹੈ ਤੇ ਬਿੱਲੀ ਸੋਫੇ ਤੇ ਬੈਠੀ ਹੈ। ਉਸੇ ਵੇਲੇ ਬੱਚਾ ਖੇਡ ਦੇ ਹੋਏ ਪੌੜੀਆਂ ਤੱਕ ਪਹੁੰਚ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਉਹ ਪੌੜੀਆਂ ਤੋਂ ਹੇਠਾਂ ਡਿੱਗਦਾ, ਬਿੱਲੀ ਨੇ ਫੁਰਤੀ ਨਾਲ ਛਾਲ ਮਾਰ ਕੇ ਉਸ ਦਾ ਰਸਤਾ ਰੋਕ ਲਿਆ ਜਿਸ ਤੋਂ ਬਾਅਦ ਬਿੱਲੀ ਕੁੱਝ ਦੇਰ ਤੱਕ ਪੌੜੀਆ 'ਚ ਹੀ ਖੜ੍ਹੀ ਰਹੀ।

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਬਿੱਲੀ ਕਿਵੇਂ ਬੱਚੇ ਨੂੰ ਧੱਕਾ ਦੇ ਕੇ ਪੌੜੀਆਂ ਦੇ ਕਿਨਾਰੇ ਤੋਂ ਪਿੱਛੇ ਵੱਲ ਧੱਕਦੀ ਹੈ। ਜੇਕਰ ਬਿੱਲੀ ਠੀਕ ਸਮੇਂ ‘ਤੇ ਬੱਚੇ ਨੂੰ ਨਾ ਰੋਕਦੀ ਤਾਂ ਉਹ ਪੌੜੀਆਂ ਤੋਂ ਡਿੱਗ ਸਕਦਾ ਸੀ। 45 ਸਕਿੰਟ ਦੀ ਇਸ ਵੀਡੀਓ ਨੂੰ ਡਿਲੋਰ ਅਲਵਾਰੇਜ ਨਾਮ ਦੇ ਫੇਸਬੁੱਕ ਪੇਜ ਨੇ ਸ਼ੇਅਰ ਕੀਤਾ ਗਿਆ ਹੈ।

ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕ ਇਸ ਦੀ ਖੂਬ ਤਰੀਫਾਂ ਕਰ ਰਹੇ ਹਨ। ਲੋਕ ਇਸ ਬਿੱਲੀ ਨੂੰ ਹੀਰੋ ਦੱਸ ਰਹੇ ਹਨ ਤੇ ਵੀਡੀਓ ਨੂੰ ਸਾਂਝਾ ਵੀ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।