9 ਸਾਲ ਦੀ ਬੱਚੀ ਬਣੀ ਦੁਨੀਆਂ ਦੀ ਪਹਿਲੀ ਸਾਈਕਲ ਮੇਅਰ
ਉਹ ਲੋਕਾਂ ਦਾ ਧਿਆਨ ਇਸ ਗੱਲ ਵੱਲ ਵੀ ਖਿੱਚਣਾ ਚਾਹੁੰਦੀ ਹੈ ਕਿ ਬੱਚਿਆਂ ਨੂੰ ਸਾਈਕਲ ਚਲਾਉਣ ਦੌਰਾਨ ਕਿਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਐਮਸਟਡਰਮ : ਨੀਦਰਲੈਂਡ ਵਿਖੇ 9 ਸਾਲ ਦੀ ਬੱਚੀ ਲਾਟਾ ਕ੍ਰਾਕ ਦੁਨੀਆਂ ਦੀ ਪਹਿਲੀ ਜੂਨੀਅਰ ਸਾਈਕਲ ਮੇਅਰ ਹੈ। ਉਹ ਭੀੜਭਾੜ ਸ਼ਹਿਰ ਵਿਚ ਭੀੜ ਵਾਲੀਆਂ ਥਾਵਾਂ 'ਤੇ ਸਾਈਕਲ ਚਲਾਉਂਦੇ ਹੋਏ ਪਹੁੰਚਦੀ ਹੈ ਅਤੇ ਲੋਕਾਂ ਨੂੰ ਦੱਸਦੀ ਹੈ ਕਿ ਚਾਰ ਟ੍ਰਾਮ ਵੱਖ-ਵੱਖ ਦਿਸ਼ਾਵਾਂ ਵਿਚ ਜਾ ਰਹੀ ਹੈ। ਇਕ ਬੱਚੇ ਲਈ ਇਕ ਬਹੁਤ ਭੁਲੇਖੇ ਵਾਲਾ ਹੋ ਸਕਦਾ ਹੈ। ਲਾਟਾ ਦਾ ਮਕਸਦ ਹੈ ਕਿ ਰੋਜ ਵੱਧ ਤੋਂ ਵੱਧ ਬੱਚੇ ਸਾਈਕਲ ਚਲਾਉਣ।
ਉਹ ਲੋਕਾਂ ਦਾ ਧਿਆਨ ਇਸ ਗੱਲ ਵੱਲ ਵੀ ਖਿੱਚਣਾ ਚਾਹੁੰਦੀ ਹੈ ਕਿ ਬੱਚਿਆਂ ਨੂੰ ਸਾਈਕਲ ਚਲਾਉਣ ਦੌਰਾਨ ਕਿਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਮਸਟਡਰਮ ਦੁਨੀਆ ਦਾ ਅਨੋਖਾ ਸ਼ਹਿਰ ਹੈ। ਇਥੇ 8 ਲੱਖ 81 ਹਜਾਰਸਾਈਕਲਾਂ ਹਨ ਜਦਕਿ ਇਥੇ ਰਹਿਣ ਵਾਲੇ ਲੋਕਾਂ ਦੀ ਗਿਣਤੀ 8 ਲੱਖ 50 ਹਜ਼ਾਰ ਹੈ। ਭਾਵ ਕਿ ਲੋਕਾਂ ਤੋਂ 30 ਹਜ਼ਾਰ ਸਾਈਕਲਾਂ ਜ਼ਿਆਦਾ ਹਨ। ਸ਼ਹਿਰ ਦੀ 63 ਫ਼ੀ ਸਦੀ ਅਬਾਦੀ ਰੋਜ ਸਾਈਕਲ ਚਲਾਉਂਦੀ ਹੈ।
ਲਾਟਾ ਮੁਤਾਬਕ ਐਮਸਟਡਰਮ ਵਿਚ ਸਾਈਕਲ ਚਲਾਉਣ ਦੌਰਾਨ ਕਾਰਾਂ, ਸਾਈਕਲ ਚਲਾਉਂਦੇ ਸੈਲਾਨੀ ਅਤੇ ਸਕੂਟਰਾਂ ਰਾਹੀਂ ਬੱਚਿਆਂ ਨੂੰ ਸੱਭ ਤੋਂ ਵੱਧ ਪਰੇਸ਼ਾਨੀ ਹੁੰਦੀ ਹੈ। ਤੁਹਾਨੂੰ ਆਸ ਵੀ ਨਹੀਂ ਹੁੰਦੀ ਤੇ ਸੈਲਾਨੀ ਅਕਸਰ ਕਿਨਾਰੇ 'ਤੇ ਰੁਕ ਜਾਂਦੇ ਹਨ ਅਤੇ ਸਕੂਟਰ ਇੰਝ ਚਲਦੇ ਹਨ ਜਿਸ ਤਰ੍ਹਾਂ ਤੁਹਾਡੇ 'ਤੇ ਹੀ ਚੜ ਜਾਣਗੇ। ਲਾਟਾ ਪਿਛਲੇ ਸਾਲ ਜੂਨ ਵਿਚ ਸਕੂਲੀ ਬੱਚਿਆਂ ਦਾ
ਇਕ ਮੁਕਾਬਲਾ ਜਿੱਤਣ ਤੋਂ ਬਾਅਦ ਸਾਈਕਲ ਮੇਅਰ ਬਣੀ ਸੀ। ਐਮਸਟਡਰਮ ਦੀ ਸਾਈਕਲ ਮੇਅਰ ਕੈਟਲੀਨਾ ਬੋਮਰਾ ਹਨ। ਉਹਨਾਂ ਨੇ ਕਿ ਸਾਈਕਲ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਤੋਂ ਬਾਅਦ ਲਾਟਾ ਦੀ ਨਿਯੁਕਤੀ ਹੋਈ। ਲਾਟਾ ਕਹਿੰਦੀ ਹੈ ਕਿ ਉਸ ਦੇ ਮਾਂ-ਬਾਪ ਕੋਲ ਕਾਰ ਨਹੀਂ ਹੈ। ਉਸ ਦੇ ਘਰ ਬੱਚਿਆਂ ਦੀ ਸਾਈਕਲ ਨਹੀਂ ਹੈ ਇਸ ਕਰਕੇ ਉਸ ਨੂੰ ਮਾਂ ਬਾਪ ਦੀ ਸਾਈਕਲ ਪਿੱਛੇ ਬੈਠਣਾ ਪੈਂਦਾ ਹੈ ਜੋ ਕਿ ਥੋੜਾ ਖਤਰਨਾਕ ਵੀ ਹੁੰਦਾ ਹੈ।
ਬੱਚਿਆਂ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਸਾਈਕਲ ਚਲਾਉਣ ਦਾ ਵਿਚਾਰ ਉਸ ਵੇਲ੍ਹੇ ਮਸ਼ਹੂਰ ਹੋ ਗਿਆ ਜਦ ਇਕ ਰੇਲਵੇ ਆਪ੍ਰੇਟਰ ਸਪੂਰਵੈਗਨ ਨੇ ਇਸ ਨੂੰ ਪ੍ਰਚਾਰਤ ਕਰਨ ਦੀ ਜਿੰਮੇਵਾਰੀ ਲਈ ਅਤੇ ਬੱਚਿਆਂ ਵਾਸਤੇ ਅਜਿਹੀ ਸਾਈਕਲ ਦੀ ਸੇਵਾ ਸ਼ੁਰੂ ਕੀਤੀ ਜਿਸ ਵਿਚ ਦੋ ਸੀਟਾਂ ਤੇ ਦੋ ਪੈਡਲ ਹਨ। ਸੂਪਰਵੈਗਨ ਨੇ ਲਾਟਾ ਨੂੰ ਉਸ ਦੇ ਵਿਚਾਰ ਲਈ ਵਧਾਈ ਦਿਤੀ ਹੈ ਤੇ ਇਸ ਦੇ ਨਾਲ ਹੀ ਇਕ ਸਟੇਸ਼ਨ 'ਤੇ ਬੱਚਿਆਂ ਦੀ ਸਾਈਕਲ ਰੱਖੇ ਜਾਣ ਦਾ ਪਾਇਲਟ ਪ੍ਰੋਜੈਕਟ ਵੀ ਸ਼ੁਰੂ ਕੀਤਾ ਹੈ।