ਮੰਗਲ 'ਤੇ ਸਭ ਤੋਂ ਪਹਿਲਾਂ ਜਾ ਸਕਦੀ ਹੈ ਇਕ ਮਹਿਲਾ: ਨਾਸਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਗਿਆਨ ਤੇ ਤਕਨੀਕ ਰੇਡੀਓ ਪ੍ਰੋਗਰਾਮ 'ਸਾਈਂਸ ਫ਼੍ਰਾਈਡੇ' ਨੂੰ ਦਿਤੀ ਇੰਟਰਵਿਊ 'ਚ ਨਾਸਾ ਅਧਿਕਾਰੀ ਵ੍ਹਾਈਲ ਬਰਾਈਡਨਸਟੀਨ ਨੇ ਕੀਤਾ ਪ੍ਰਗਟਾਵਾ

NASA

ਵਾਸ਼ਿੰਗਟਨ : ਪੁਲਾੜ ਏਜੰਸੀ ਨਾਸਾ ਨੇ ਕਿਹਾ ਹੈ ਕਿ ਮੰਗਲ ਗ੍ਰਹਿ 'ਤੇ ਇਕ ਮਹਿਲਾ ਸਭ ਤੋਂ ਪਹਿਲਾਂ ਕਦਮ ਰੱਖ ਸਕਦੀ ਹੈ। ਨਾਸਾ ਦੇ ਅਧਿਕਾਰੀ ਵ੍ਹਾਈਲ ਬਰਾਈਡਨਸਟੀਨ ਨੇ ਕਿਸੇ ਵਿਅਕਤੀ ਦੀ ਪਛਾਣ ਨਹੀਂ ਕੀਤੀ ਪਰ ਕਿਹਾ ਕਿ ਅਮਰੀਕੀ ਪੁਲਾੜ ਏਜੰਸੀ ਦੇ ਆਉਣ ਵਾਲੇ ਪ੍ਰਾਜੈਕਟਾਂ ਵਿਚ ਔਰਤਾਂ ਨੂੰ ਅੱਗੇ ਰੱਖਿਆ ਗਿਆ ਹੈ।

ਕੀ ਚੰਨ 'ਤੇ ਪਹਿਲੀ ਵਾਰ ਇਕ ਮਹਿਲਾ ਉਤਰੇਗੀ, ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਚੰਨ 'ਤੇ ਅਗਲਾ ਵਿਅਕਤੀ ਇਕ ਮਹਿਲਾ ਹੋ ਸਕਦੀ ਹੈ। ਵਿਗਿਆਨ ਤੇ ਤਕਨੀਕ ਰੇਡੀਓ ਪ੍ਰੋਗਰਾਮ 'ਸਾਈਂਸ ਫ਼੍ਰਾਈਡੇ' ਨੂੰ ਦਿਤੀ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਇਹ ਵੀ ਸੱਚ ਹੈ ਕਿ ਇਕ ਮਹਿਲਾ ਵੀ ਸਭ ਤੋਂ ਪਹਿਲਾਂ ਮੰਗਲ 'ਤੇ ਜਾ ਸਕਦੀ ਹੈ।

ਨਾਸਾ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਇਸ ਮਹੀਨੇ ਦੇ ਅਖ਼ੀਰ ਤਕ ਉਸ ਦਾ ਪਹਿਲਾ ਅਜਿਹਾ ਸਪੇਸਵਾਕ ਤਿਆਰ ਹੋ ਜਾਵੇਗਾ ਜਿਸ ਵਿਚ ਸਾਰੀਆਂ ਔਰਤਾਂ ਹੋਣਗੀਆਂ ਤੇ ਪੁਲਾੜ ਯਾਤਰੀ ਏਨੇ ਮੈਕਲੇਨ ਤੇ ਕ੍ਰਿਸਟੀਨਾ ਕੋਚ ਨੂੰ ਪੁਲਾੜ ਦੀ ਸੈਰ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਦੇ ਅਖ਼ੀਰ ਤਕ ਨਾਸਾ ਕੋਲ ਪਹਿਲਾ ਸਪੇਸਵਾਕ ਹੋਵੇਗਾ ਜਿਸ ਵਿਚ ਸਾਰੀਆਂ ਔਰਤਾਂ ਹੋਣਗੀਆਂ।