ਪਾਕਿਸਤਾਨ ਨੇ ਅਜ਼ਾਦੀ ਦਿਵਸ ਤੋਂ ਪਹਿਲਾਂ 30 ਭਾਰਤੀ ਕੈਦੀਆਂ ਨੂੰ ਕੀਤਾ ਰਿਹਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਨੇ ਭਾਰਤ ਦੇ ਅਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਸਦਭਾਵਨਾ ਦਿਖਾਉਂਦੇ ਹੋਏ 27 ਮਛੇਰਿਆਂ ਸਮੇਤ 30 ਭਾਰਤੀਆਂ ਨੂੰ ਅੱਜ ਜੇਲ੍ਹ ਤੋਂ ਰਿਹਾ ਕਰ ਦਿਤਾ ਹੈ। ਵਿਦੇਸ਼...

Pakistan Releases 30 Indian Prisoners

ਇਸਲਾਮਾਬਾਦ : ਪਾਕਿਸਤਾਨ ਨੇ ਭਾਰਤ ਦੇ ਅਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਸਦਭਾਵਨਾ ਦਿਖਾਉਂਦੇ ਹੋਏ 27 ਮਛੇਰਿਆਂ ਸਮੇਤ 30 ਭਾਰਤੀਆਂ ਨੂੰ ਅੱਜ ਜੇਲ੍ਹ ਤੋਂ ਰਿਹਾ ਕਰ ਦਿਤਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮੋਹੰਮਦ ਫੈਜ਼ਲ ਨੇ ਇਕ ਬਿਆਨ ਵਿਚ ਕਿਹਾ ਕਿ ਕੈਦੀਆਂ ਦੀ ਰਿਹਾਈ ਮਨੁੱਖੀ ਮੁੱਦਿਆਂ ਦਾ ਰਾਜਨੀਤੀਕਰਨ ਨਾ ਕਰਨ ਦੀ ਪਾਕਿਸਤਾਨ ਦੀ ਪੂਰੀ ਨੀਤੀ ਦੇ ਮੁਤਾਬਕ ਕੀਤੀ ਗਈ ਹੈ। ਬਿਆਨ ਵਿਚ ਦੱਸਿਆ ਗਿਆ ਹੈ ਕਿ ਜਿਨ੍ਹਾਂ 30 ਕੈਦੀਆਂ ਨੂੰ ਰਿਹਾ ਕੀਤਾ ਗਿਆ ਹੈ ਉਨ੍ਹਾਂ ਵਿਚ 27 ਮਛੇਰੇ ਸ਼ਾਮਿਲ ਹਨ।  

ਉਨ੍ਹਾਂ ਨੇ ਕਿਹਾ ਕਿ ਇਹ 14 ਅਗਸਤ ਨੂੰ ਪਾਕਿਸਤਾਨ ਦਾ ਅਜ਼ਾਦੀ ਦਿਵਸ ਮਨਾਉਣ ਦਾ ਮਨੁੱਖੀ ਭਾਅ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤੀ ਪੱਖ ਵੀ ਇਸੇ ਤਰ੍ਹਾਂ ਦਾ ਸੁਭਾਅ ਦਿਖਾਏਗਾ। ਦੇਸ਼ ਦੇ ਸੁਪਰੀਮ ਕੋਰਟ ਦੇ ਸਾਹਮਣੇ ਜੁਲਾਈ ਵਿਚ ਸੌਂਪੀ ਗਈ ਇਕ ਸਰਕਾਰੀ ਰਿਪੋਰਟ ਦੇ ਮੁਤਾਬਕ, 418 ਮਛੇਰਿਆਂ ਸਮੇਤ 470 ਭਾਰਤੀ ਪਾਕਿਸਤਾਨੀ ਜੇਲ੍ਹਾਂ ਵਿਚ ਬੰਦ ਹਨ।  

ਐਤਵਾਰ ਨੂੰ ਪਾਕਿਸਤਾਨ ਦੇ ਸਮੁੰਦਰੀ ਖੇਤਰ ਵਿਚ ਕਥਿਤ ਤੌਰ 'ਤੇ ਮੱਛੀ ਫੜ੍ਹਨ ਲਈ ਮਛੇਰਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਖਬਰ ਆਈ ਸੀ। ਉਨ੍ਹਾਂ ਨੂੰ ਕਰਾਚੀ ਦੀ ਮਾਲਿਰ ਜੇਲ੍ਹ ਤੋਂ ਕੈਂਟ ਰੇਲਵੇ ਸਟੇਸ਼ਨ ਲੈ ਜਾਇਆ ਗਿਆ ਅਤੇ ਹੁਣ ਲਾਹੌਰ ਲੈ ਜਾਇਆ ਜਾਵੇਗਾ। ਮਛੇਰਿਆਂ ਨੂੰ ਵਾਘਾ ਸਰਹੱਦ 'ਤੇ ਭਾਰਤੀ ਹੱਦ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ। ਅਰਬ ਸਾਗਰ ਵਿਚ ਸਮੁੰਦਰੀ ਹੱਦ ਦਾ ਸਪੱਸ਼ਟ ਸਰਹੱਦ ਨਾ ਹੋਣ ਦੇ ਕਾਰਨ ਪਾਕਿਸਤਾਨ ਅਤੇ ਭਾਰਤ ਆਏ ਦਿਨ ਮਛੇਰਿਆਂ ਨੂੰ ਗ੍ਰਿਫ਼ਤਾਰ ਕਰਦੇ ਰਹਿੰਦੇ ਹਨ।

ਜ਼ਿਕਰਯੋਗ ਹੈ ਕਿ ਭਾਰਤ ਨੇ ਜਨਵਰੀ ਵਿਚ ਪਾਕਿਸਤਾਨ ਨੂੰ 250 ਨਾਗਰਿਕਾਂ ਅਤੇ 94 ਮਛੇਰਿਆਂ ਦੀ ਇਕ ਸੂਚੀ ਦਿਤੀ ਸੀ। ਉਥੇ ਹੀ ਪਾਕਿਸਤਾਨ ਨੇ ਅਪਣੀ ਗ੍ਰਿਫ਼ਤ ਵਿਚ ਮੌਜੂਦ 58 ਨਾਗਰਿਕਾਂ ਅਤੇ 399 ਮਛੇਰਿਆਂ ਦੀ ਸੂਚੀ ਸਾਂਝਾ ਕੀਤੀ ਸੀ। ਕੈਦੀਆਂ ਦੀ ਰਿਹਾਈ ਨੂੰ ਲੈ ਕੇ ਹੋਇਆ ਇਹ ਸਮਝੌਤਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪਾਕਿਸਤਾਨੀ ਹਾਈ ਕਮਿਸ਼ਨ ਸੋਹੇਲ ਮਹਿਮੂਦ ਦੇ ਵਿਚ ਸਾਲ 2017 ਵਿਚ ਹੋਈ ਗੱਲਬਾਤ ਦਾ ਨਤੀਜਾ ਹੈ। 

ਪਾਕਿਸ‍ਤਾਨ ਵਿਚ 14 ਅਗਸਤ ਨੂੰ 72ਵਾਂ ਅਜ਼ਾਦੀ ਦਿਨ ਮਨਾਇਆ ਜਾਵੇਗਾ। ਪੂਰੇ ਦੇਸ਼ ਵਿਚ ਇਸ ਦੀ ਤਿਆਰੀ ਜ਼ੋਰ - ਸ਼ੋਰ ਨਾਲ ਕੀਤੀ ਜਾ ਰਹੀ ਹੈ। ਬੀਤੇ 30 ਜੁਲਾਈ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸ‍ਤਾਨ ਵਿਚ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫੋਨ ਕਰ ਚੋਣ ਵਿਚ ਜਿੱਤ ਦੀ ਵਧਾਈ ਦਿਤੀ ਅਤੇ ਕਿਹਾ ਕਿ ਦੋਨਾਂ ਦੇਸ਼ ਮਿਲ ਕੇ ਸੰਯੁਕਤ ਰਣਨੀਤੀ ਬਣਾਉਣਗੇ ਤਾਂਕਿ ਇਨ੍ਹਾਂ ਦੇ ਵਿਚ ਸਬੰਧ ਮਜਬੂਤ ਹੋਣ ਦੇ ਨਾਲ ਵਿਕਸਿਤ ਹੋਣ।