ਚੀਨੀ ਦਾਅਵਾ : ਬ੍ਰਾਜ਼ੀਲ ਤੋਂ ਆਈਆਂ ਮੁਰਗੀਆਂ ਕੋਰੋਨਾ ਪਾਜ਼ੇਟਿਵ, ਨਾਗਰਿਕਾਂ ਲਈ ਚੇਤਾਵਨੀ ਜਾਰੀ!

ਏਜੰਸੀ

ਖ਼ਬਰਾਂ, ਕੌਮਾਂਤਰੀ

ਮਾਸਾਹਾਰੀ ਵਸਤਾਂ ਦੀ ਸਕ੍ਰੀਨਿੰਗ ਦੌਰਾਨ ਖੁਲਾਸਾ ਹੋਣ ਦਾ ਦਾਅਵਾ

poultry

ਬੀਜਿੰਗ : ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰ ਵਿਚ ਚੀਨ ਨੇ ਹੁਣ ਬ੍ਰਾਜ਼ੀਲ ਤੋਂ ਆਯਾਤ ਹੋਣ ਵਾਲੇ ਫਰੋਜ਼ਨ ਚਿਕਨ ਸਬੰਧੀ ਵੱਡਾ ਦਾਅਵਾ ਕੀਤਾ ਹੈ। ਅਸਲ ਵਿਚ ਦਖਣੀ ਚੀਨੀ ਸ਼ਹਿਰ ਸ਼ੇਨਝੇਂਨ ਵਿਚ ਵੱਡੀ ਮਾਤਰਾ ਵਿਚ ਬ੍ਰਾਜ਼ੀਲ ਤੋਂ ਫਰੋਜ਼ਨ ਚਿਕਨ ਵਿੰਗਸ ਆਯਾਤ ਕੀਤਾ ਜਾਂਦਾ ਹੈ। ਵੀਰਵਾਰ ਨੂੰ ਚੀਨ ਦੀ ਸਰਕਾਰ ਨੇ ਇਕ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਕੋਰੋਨਾ ਟੈਸਟ ਕਰਾਏ ਜਾਣ 'ਤੇ ਇਹ ਫਰੋਜ਼ਨ ਚਿਕਨ ਵਿੰਗਸ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ।

ਚੀਨ ਦੇ ਸਥਾਨਕ ਰੋਗ ਕੰਟਰੋਲ ਕੇਂਦਰ (ਸੀਡੀਸੀ) ਨੇ ਕੋਰੋਨਾ ਵਾਇਰਸ ਸੰਕਟ ਨੂੰ ਦੇਖਦੇ ਹੋਏ ਜੂਨ ਦੇ ਬਾਅਦ ਤੋਂ ਮਾਸਾਹਾਰੀ ਅਤੇ ਸਮੁੰਦਰੀ ਭੋਜਨ (ਸੀ-ਫੂਡ) ਵਰਗੀਆਂ ਆਯਾਤ ਹੋਣ ਵਾਲੀਆਂ ਖਾਣੇ ਦੀਆਂ ਵਸਤਾਂ ਦੀ ਸਕ੍ਰੀਨਿੰਗ ਕਰਨੀ ਸ਼ੁਰੂ ਕੀਤੀ।

ਰੂਟੀਨ ਸਕ੍ਰੀਨਿੰਗ ਦੇ ਰੂਪ ਵਿਚ ਮਾਂਸ ਦੀ ਉੱਪਰੀ ਸਤਹਿ ਦੇ ਨਮੂਨੇ ਦਾ ਜਦੋਂ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਸ ਦੇ ਨਤੀਜੇ ਪਾਜ਼ੇਟਿਵ ਮਿਲੇ। ਇਸ ਦੇ ਇਲਾਵਾ ਚੀਨ ਦੇ ਕਈ ਸ਼ਹਿਰਾਂ ਵਿਚ ਸੀ-ਫੂਡ ਦੇ ਪੈਕੇਜਿੰਗ ਦੀ ਜਾਂਚ ਕਰਨ 'ਤੇ ਵੀ ਕੋਰੋਨਾ ਲਾਗ ਪਾਏ ਜਾਣ ਦੀ ਗੱਲ ਸਾਹਮਣੇ ਆਈ ਹੈ।

ਨਾਗਰਿਕਾਂ ਨੂੰ ਕੀਤਾ ਸਾਵਧਾਨ ਰਹਿਣ ਲਈ ਕਿਹਾ : ਸ਼ੇਨਝੇਨ ਸਿਹਤ ਅਧਿਕਾਰੀ ਹੁਣ ਉਹਨਾਂ ਸਾਰੇ ਲੋਕਾਂ ਦਾ ਪਤਾ ਲਗਾਉਣ ਵਿਚ ਜੁਟ ਗਏ ਹਨ ਜੋ ਇਹਨਾਂ ਖਾਧ ਉਤਪਾਦਾਂ ਦੇ ਸੰਪਰਕ ਵਿਚ ਆਏ। ਇਸ ਦੇ ਇਲਾਵਾ ਹੁਣ ਚੀਨ ਪ੍ਰਸ਼ਾਸਨ ਪਹਿਲਾਂ ਤੋਂ ਸਟੋਰ ਕੀਤੇ ਗਏ ਖਾਧ ਉਤਪਾਦਾਂ ਦੀ ਵੀ ਜਾਂਚ ਕਰ ਰਿਹਾ ਹੈ। ਭਾਵੇਂਕਿ ਹਾਲੇ ਤਕ ਸਟੋਰ ਕੀਤੀ ਗਈ ਭੋਜਨ ਸਮੱਗਰੀ ਵਿਚ ਕੋਰੋਨਾ ਦਾ ਵਾਇਰਸ ਨਹੀਂ ਪਾਇਆ ਗਿਆ ਹੈ। ਸ਼ੇਨਝੇਨ ਦੇ ਮਹਾਮਾਰੀ ਰੋਕਥਾਮ ਅਤੇ ਕੰਟਰੋਲ ਹੈੱਡਕੁਆਰਟਰ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਆਯਤਿਤ ਚਿਕਨ ਅਤੇ ਸੀ-ਫੂਡ ਦੀ ਗੱਲ ਆਉਣ 'ਤੇ ਜਨਤਾ ਨੂੰ ਸਾਵਧਾਨ ਹੋਣ ਦੀ ਲੋੜ ਹੈ।

ਵੁਹਾਨ ਦੀ ਸਮੁੰਦਰੀ ਭੋਜਨ ਮਾਰਕੀਟ ਤੋਂ ਵਾਇਰਸ ਫੈਲਣ ਦਾ ਖਦਸ਼ਾ : ਚੀਨ ਦੇ ਵੁਹਾਨ ਸ਼ਹਿਰ ਤੋਂ ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲੀ ਹੈ। ਇਹ ਖਦਸ਼ਾ ਹੈ ਕਿ ਇਹ ਵਾਇਰਸ ਇਥੇ ਦੇ ਸਮੁੰਦਰੀ ਭੋਜਨ ਬਾਜ਼ਾਰ ਤੋਂ ਫੈਲਿਆ ਸੀ। ਇਸ ਮਾਰਕੀਟ 'ਚ ਕਈ ਤਰ੍ਹਾਂ ਦੇ ਜਾਨਵਰਾਂ ਦਾ ਮਾਸ ਵਿਕਦਾ ਹੈ ਜਿਸ 'ਚ ਚਮਗਿਦੱੜਾਂ ਅਤੇ ਸੱਪ ਸ਼ਾਮਲ ਹਨ। ਵਾਇਰਸ ਨੂੰ ਲੈ ਕੇ ਵਿਵਾਦ ਵਧਣ ਤੋਂ ਬਾਅਦ ਚੀਨ ਨੇ ਕਈ ਜਾਨਵਰਾਂ ਦੇ ਖਰੀਦਣ ਅਤੇ ਵੇਚਣ ਤੇ ਪਾਬੰਦੀ ਲਗਾ ਦਿਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।