ਅਮਰੀਕਾ 'ਚ ਭਾਰਤੀ ਡਾਕ‍ਟਰ ਨੂੰ ਮੰਦਿਰ 'ਚ ਦਾਖਲ ਹੋਣ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਧਾਰਮਿਕ ਆਧਾਰ 'ਤੇ ਵਿਤਕਰੇ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਹਿੰਦੂ ਡਾਕਟਰ ਨੂੰ ਹੀ ਮੰਦਿਰ ਵਿਚ ਸਾਖਲ ਹੋਣ ...

Karan jani

ਅਟਲਾਂਟਾ : (ਭਾਸ਼ਾ) ਅਮਰੀਕਾ ਵਿਚ ਧਾਰਮਿਕ ਆਧਾਰ 'ਤੇ ਵਿਤਕਰੇ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਹਿੰਦੂ ਡਾਕਟਰ ਨੂੰ ਹੀ ਮੰਦਿਰ ਵਿਚ ਦਾਖਲ ਹੋਣ ਤੋਂ ਇਨਕਾਰ ਕਰ ਦਿਤਾ ਗਿਆ। ਦਰਅਸਲ ਇਸ ਦੇ ਪਿੱਛੇ ਦੀ ਦਲੀਲ ਇਹ ਦਿਤਾ ਗਿਆ ਕਿ ਉਹ ਹਿੰਦੂ ਨਹੀਂ ਲਗਦੇ ਹਨ ਅਤੇ ਉਨ੍ਹਾਂ ਦਾ ਉਪ ਨਾਮ ਵੀ ਹਿੰਦੁਆਂ ਵਰਗਾ ਨਹੀਂ ਲਗਦਾ ਹੈ। ਦੱਸ ਦਈਏ ਪੀਡ਼ਤ ਡਾਕਟਰ ਨੇ ਅਪਣੇ ਨਾਲ ਹੀ ਇਸ ਘਟਨਾ ਦੀ ਚਰਚਾ ਟਵਿਟਰ 'ਤੇ ਕੀਤੀ ਹੈ। ਪੀਡ਼ਤ ਡਾਕਟਰ ਕਰਨ ਜਾਨੀ ਨੇ ਅਪਣੇ ਟਵੀਟ ਵਿਚ ਲਿਖਿਆ ਕਿ ਉਹ ਅਟਲਾਂਟਾ ਦੇ ਸ਼ਕਤੀ ਮੰਦਿਰ ਵਿਚ ਅਪਣੇ ਦੋਸਤਾਂ ਨਾਲ ਗਰਬਾ ਖੇਡਣ ਗਏ ਸਨ ਪਰ

ਉਥੇ ਉਨ੍ਹਾਂ ਨੂੰ ਦਾਖਲ ਹੋਣ ਤੋਂ ਮਨਾ ਕਰ ਦਿਤਾ ਗਿਆ। ਕਰਨ ਜਾਨੀ ਨੇ ਲਿਖਿਆ ਕਿ ਉਹ ਅਤੇ ਉਨ੍ਹਾਂ ਦੇ ਕੁੱਝ ਦੋਸਤ ਪਹਿਲੀ ਵਾਰ ਗਰਬਾ ਲਈ ਪੁੱਜੇ ਸਨ ਪਰ ਸਾਨੂੰ ਉਥੇ ਕਿਹਾ ਗਿਆ ਕਿ ਅਸੀਂ ਤੁਹਾਡੇ ਸਮਾਗਮਾਂ ਵਿਚ ਨਹੀਂ ਆਉਂਦੇ ਹਾਂ ਤਾਂ ਤੁਸੀਂ ਸਾਡੇ ਇਵੈਂਟਸ ਵਿਚ ਨਹੀਂ ਆ ਸਕਦੇ ਹੋ। ਕਰਨ ਜਾਨੀ ਨੇ ਦੱਸਿਆ ਕਿ ਉਥੇ ਹੋਰ ਕਈ ਗੈਰ - ਭਾਰਤੀ ਵੀ ਦਾਖਲ ਹੋ ਰਹੇ ਸਨ। ਕਰਨ ਜਾਨੀ ਨੇ ਟਵੀਟ ਕਰ ਲਿਖਿਆ ਕਿ ਸਾਡੀ ਆਈਡੀ 'ਤੇ ਭਾਰਤੀ ਚਿੰਨ੍ਹ ਵੀ ਮੌਜੂਦ ਸੀ ਫਿਰ ਵੀ ਸਾਨੂੰ ਦਾਖਲ ਨਹੀਂ ਹੋਣ ਦਿਤਾ ਗਿਆ। ਇਹ ਕਾਫ਼ੀ ਸ਼ਰਮਨਾਕ ਸੀ ਅਤੇ ਇਹ ਵੇਖ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ।

ਕਰਨ ਜਾਨੀ ਨੇ ਲਿਖਿਆ ਕਿ ਉਹ ਪਿਛਲੇ 6 ਸਾਲਾਂ ਤੋਂ ਇਥੇ ਗਰਬਾ ਖੇਡਣ ਆ ਰਿਹਾ ਹਨ। ਹੁਣ ਮੈਨੂੰ ਮੇਰੇ ਉਪਨਾਮ ਕਾਰਨ ਕਿਵੇਂ ਰੋਕਿਆ ਜਾ ਸਕਦਾ ਹੈ ? ਮੈਨੂੰ ਸਮਾਰੋਹ ਵਿਚੋਂ ਇਕ ਸੀਨੀਅਰ ਵਿਅਕਤੀ ਵਲੋਂ ਗੁਜਰਾਤੀ ਵਿਚ ਅਜਿਹੀ ਗੱਲਾਂ ਵੀ ਕਿਤੀਆਂ ਗਈਆਂ,  ਜਿਨ੍ਹਾਂ ਨੂੰ ਪਬਲਿਕ ਫੋਰਮ 'ਤੇ ਲਿਖਿਆ ਵੀ ਨਹੀਂ ਜਾ ਸਕਦਾ ਹੈ। ਕਰਨ ਜਾਨੀ ਨੇ ਲਿਖਿਆ ਕਿ ਉਨ੍ਹਾਂ ਨੂੰ ਅਜਿਹੀ ਗੱਲਾਂ ਬੋਲੀਆਂ ਗਈਆਂ ਤਾਂਕਿ ਅਸੀਂ ਅੱਗੇ ਤੋਂ ਵੀ ਕਦੇ ਮੰਦਿਰ ਵਿਚ ਨਾ ਜਾ ਸਕੀਏ।