ਭਾਰਤੀਆਂ ਲਈ ਔਖਾ ਹੋਵੇਗੀ UK ਦਾ ਰਸਤਾ, ਵੀਜ਼ਾ ਲਈ ਦੇਣੀ ਹੋਵੇਗੀ ਦੁੱਗਣੀ ਕੀਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀਆਂ ਅਤੇ ਗੈਰ ਯੂਰੋਪੀ ਯੂਨੀਅਨ (ਈਊ) ਦੇ ਨਾਗਰਿਕਾਂ ਲਈ ਯੂਕੇ ਦਾ ਵੀਜ਼ਾ ਦਸੰਬਰ ਤੋਂ ਹੋਰ ਮਹਿੰਗਾ ਹੋ ਜਾਵੇਗਾ। ਇਮੀਗ੍ਰੇਸ਼ਨ ਹੈਲਥ ਸਰਚਾਰਜ (ਆ...

UK Visa

ਲੰਡਨ : ਭਾਰਤੀਆਂ ਅਤੇ ਗੈਰ ਯੂਰੋਪੀ ਯੂਨੀਅਨ (ਈਊ) ਦੇ ਨਾਗਰਿਕਾਂ ਲਈ ਯੂਕੇ ਦਾ ਵੀਜ਼ਾ ਦਸੰਬਰ ਤੋਂ ਹੋਰ ਮਹਿੰਗਾ ਹੋ ਜਾਵੇਗਾ। ਇਮੀਗ੍ਰੇਸ਼ਨ ਹੈਲਥ ਸਰਚਾਰਜ (ਆਈਐਚਐਸ) ਵਧਾਉਣ ਨਾਲ ਵੀਜ਼ਾ ਮਹਿੰਗਾ ਹੋਵੇਗਾ। ਇਕ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ, ਦਾਖਲ ਅਤੇ ਪਰਵਾਰ ਦੇ ਮੈਂਬਰਾਂ ਵਲੋਂ ਵੀਜ਼ਾ ਐਪਲੀਕੇਸ਼ਨ ਕਰਨ 'ਤੇ ਇਹ ਨਿਯਮ ਲਾਗੂ ਹੋਵੇਗਾ। ਵਰਤਮਾਨ ਵਿਚ ਇਹ ਸਰਚਾਰਜ ਹਰ ਸਾਲ ਲਈ 200 ਪਾਉਂਡ (19,385 ਰੁਪਏ) ਹੈ।  ਉਥੇ ਹੀ ਦਸੰਬਰ ਵਿਚ ਇਹ ਵਧ ਕੇ 400 ਪਾਉਂਡ (38,770 ਰੁਪਏ) ਹੋ ਜਾਵੇਗਾ।

ਉਥੇ ਹੀ ਵਿਦਿਆਰਥੀਆਂ ਅਤੇ ਗਤੀਸ਼ੀਲਤਾ ਨਾਲ ਜੁਡ਼ੇ ਨੌਜਵਾਨਾਂ ਲਈ ਛੋਟ ਦੇ ਨਾਲ ਇਹ 300 ਪਾਉਂਡ (29,077 ਰੁਪਏ) ਵਿਚ ਮਿਲੇਗਾ। ਸੰਸਦੀ ਪਰਵਾਨਗੀ ਤੋਂ ਬਾਅਦ ਦਸੰਬਰ ਤੋਂ ਵਧਿਆ ਹੋਇਆ ਆਈਐਚਐਸ ਪ੍ਰਭਾਵੀ ਹੋਵੇਗਾ। ਇਮੀਗ੍ਰੇਸ਼ਨ ਹੈਲਥ ਸਰਚਾਰਜ ਉਨ੍ਹਾਂ ਪ੍ਰਵਾਸੀਆਂ 'ਤੇ ਨਹੀਂ ਲਗਾਇਆ ਜਾਂਦਾ ਜੋ ਦੇਸ਼ ਵਿਚ ਪੱਕੇ ਨਿਵਾਸੀ ਦਾ ਦਰਜਾ ਪ੍ਰਾਪਤ ਕਰ ਚੁੱਕੇ ਹਨ। ਇਮੀਗ੍ਰੇਸ਼ਨ ਹੈਲਥ ਸਰਚਾਰਜ ਨੂੰ 2015 ਵਿਚ ਲਾਗੂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਯੂਕੇ ਵਿਚ ਰਹਿਣ ਵਾਲੇ ਇਮੀਗ੍ਰੈਂਟਸ ਨੂੰ ਰਾਸ਼ਟਰੀ ਸਿਹਤ ਸੇਵਾ (ਐਨਐਚਐਸ) ਦਾ ਮੁਨਾਫ਼ਾ ਮਿਲਣਾ ਸ਼ੁਰੂ ਹੋਇਆ।

ਸਰਚਾਰਜ ਦੀ ਵਜ੍ਹਾ ਨਾਲ 2015 ਤੋਂ ਭਾਰਤੀ ਅਤੇ ਗੈਰ ਯੂਰੋਪੀ ਯੂਨੀਅਨ ਦੇ ਨਾਗਰਿਕਾਂ ਤੋਂ ਬ੍ਰੀਟੇਨ ਨੂੰ 600 ਮਿਲੀਅਨ ਡਾਲਰ (58 ਹਜ਼ਾਰ ਕਰੋਡ਼ ਰੁਪਏ) ਦੀ ਕਮਾਈ ਹੋਈ ਹੈ। ਛੇ ਮਹੀਨੇ ਤੋਂ ਵੱਧ ਮਾਨਤਾ ਵਾਲੇ ਵੀਜ਼ਾ ਧਾਰਕਾਂ ਤੋਂ ਇਹ ਕਮਾਈ ਕੀਤੀ ਗਈ ਹੈ। ਇਮੀਗ੍ਰੇਸ਼ਨ ਮੰਤਰੀ ਕੈਰੋਲੀਨ ਨੋਕਸ ਨੇ ਕਿਹਾ ਕਿ ਅਸੀਂ ਲੰਮੀ ਮਿਆਦ ਲਈ ਐਨਐਚਐਸ ਦਾ ਪ੍ਰਯੋਗ ਕਰਨ ਵਾਲੇ ਪ੍ਰਵਾਸੀਆਂ ਦਾ ਸਵਾਗਤ ਕਰਦੇ ਹਾਂ ਪਰ ਐਨਐਚਐਸ ਇਕ ਰਾਸ਼ਟਰੀ ਸਿਹਤ ਸੇਵਾ ਹੈ ਨਾ ਕਿ ਅੰਤਰਰਾਸ਼ਟਰੀ। ਉਨ੍ਹਾਂ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਲੰਮੇ ਸਮੇਂ ਦੀ ਸਥਿਰਤਾ ਲਈ ਇਹ ਯੋਗਦਾਨ ਉਚਿਤ ਹੈ।  

ਨੋਕਸ ਨੇ ਕਿਹਾ ਕਿ ਅਸੀਂ ਅਸਥਾਈ ਤੌਰ 'ਤੇ ਬ੍ਰੀਟੇਨ ਵਿਚ ਰਹਿਣ ਦੇ ਚਾਹਵਾਨ ਲੋਕਾਂ ਲਈ ਸਿਹਤ ਦੇਖਭਾਲ ਲਈ ਚੰਗੀ ਯੋਜਨਾ ਪੇਸ਼ ਕਰਦੇ ਰਹਿਣਗੇ। ਅਧਿਕਾਰੀਆਂ ਨੇ ਕਿਹਾ ਕਿ ਵਧੀਆ ਯੋਜਨਾਬੱਧ ਵਾਧਾ ਸਰਚਾਰਜ ਦਾ ਭੁਗਤਾਨ ਕਰਨ ਵਾਲੇ ਲੋਕਾਂ ਦੇ ਇਲਾਜ ਲਈ ਐਨਐਚਐਸ ਦੀ ਲਾਗਤ ਨੂੰ ਬਿਹਤਰ ਢੰਗ ਨਾਲ ਦਰਸਾਉਦੀਂ ਹੈ। ਮੰਨਿਆ ਜਾਂਦਾ ਹੈ ਕਿ ਐਨਐਚਐਸ ਹਰ ਸਾਲ ਇਕ ਵਿਅਕਤੀ 'ਤੇ 470 ਪਾਉਂਡ (45 ਹਜ਼ਾਰ ਰੁਪਏ) ਇਲਾਜ ਲਈ ਖਰਚ ਕਰਦਾ ਹੈ।