ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੇ ਭਰੀ ਪਹਿਲੀ ਉਡਾਨ
ਉਪਗ੍ਰਿਹਾਂ ਦੇ ਲਾਂਚ ਪੈਡ ਦੀ ਤਰ੍ਹਾਂ ਹੋਵੇਗਾ ਇਸਤੇਮਾਲ
ਵਸ਼ਿੰਗਟਨ: ਦੁਨੀਆਂ ਦੇ ਸਭ ਤੋਂ ਵੱਡੇ ਜਹਾਜ਼ ਸਟ੍ਰੈਟੋਲਾਂਚ ਨੇ ਸ਼ਨੀਵਾਰ ਨੂੰ ਕੈਲਿਫੋਰਨੀਆਂ ਵਿਚ ਪਹਿਲੀ ਵਾਰ ਉਡਾਨ ਭਰੀ। ਇਸ ਦਾ ਪਰੀਖਣ ਲਗਭਗ ਢਾਈ ਘੰਟੇ ਤੱਕ ਮੋਜਾਵੇ ਰੇਗਿਸਤਾਨ ਤੇ ਕੀਤਾ ਗਿਆ। ਇਸ ਵਿਚ 6 ਬੋਇੰਗ 747 ਇੰਜਨ ਲੱਗਿਆ ਹੋਇਆ ਹੈ। ਜਹਾਜ਼ ਇੰਨਾ ਵੱਡਾ ਹੈ ਕਿ ਇਸ ਦੇ ਖੰਭ ਦਾ ਫੈਲਾਅ ਇੱਕ ਫੁੱਟਬਾਲ ਦੇ ਮੈਦਾਨ ਤੋਂ ਵੀ ਜ਼ਿਆਦਾ ਹੈ।
ਇਸ ਨੂੰ ਸਕੈਲਡ ਕੰਪੋਜਿਟਸ ਇੰਜੀਨੀਅਰਿੰਗ ਕੰਪਨੀ ਨੇ ਤਿਆਰ ਕੀਤਾ ਹੈ। ਇਹ ਜਹਾਜ਼ ਰਾਕੇਟ ਅਤੇ ਉਪਗ੍ਰਿਹਾਂ ਨੂੰ ਬ੍ਰਹਿਮੰਡ ਵਿਚ ਉਹਨਾਂ ਦੀ ਸ਼੍ਰੈਣੀ ਤੱਕ ਪਹੁੰਚਾਉਣ ਵਿਚ ਮੱਦਦ ਕਰੇਗਾ। ਮੌਜੂਦਾ ਸਮੇਂ ਵਿਚ ਟੇਕਆਫ ਰਾਕੇਟ ਦੀ ਮੱਦਦ ਨਾਲ ਉਪਗ੍ਰਹਿ ਨੂੰ ਸ਼੍ਰੈਣੀ ਵਿਚ ਭੇਜਿਆ ਜਾਂਦਾ ਹੈ। ਜੇਕਰ ਇਹ ਯੋਜਨਾ ਸਫਲ ਰਹੀ ਤਾਂ ਉਪਗ੍ਰਿਹਾਂ ਨੂੰ ਸ਼੍ਰੈਣੀ ਤੱਕ ਪਹੁੰਚਣ ਲਈ ਜਹਾਜ਼ ਬੇਹਤਰ ਸਾਧਨ ਹੋਵੇਗਾ ਅਤੇ ਸੈਟੇਲਾਈਟ ਨੂੰ ਛੱਡਣ ਦਾ ਖਰਚ ਵੀ ਘੱਟ ਹੋ ਜਾਵੇਗਾ।
ਇਹ ਦੋ ਏਅਰਕ੍ਰਾਫਟ ਬਾਡੀ ਵਾਲਾ ਜਹਾਜ਼ ਹੈ ਜੋ ਆਪਸ ਵਿਚ ਜੁੜੇ ਹਨ। ਇਸ ਵਿਚ 6 ਇੰਜਨ ਲਗਾਏ ਗਏ ਹਨ। ਖੰਭਾ ਦੀ ਲੰਬਾਈ ਲਗਭਗ 385 ਫੁੱਟ ਹੈ। ਜਹਾਜ਼ ਪਹਿਲੀ ਉਡਾਨ ਵਿਚ 17 ਹਜ਼ਾਰ ਫੁੱਟ ਦੀ ਉਚਾਈ ਤੱਕ ਗਿਆ। ਇਸ ਦੌਰਾਨ ਇਸ ਦੀ ਗਤੀ 170 ਮੀਲ ਪ੍ਰਤੀ ਘੰਟਾ ਰਹੀ। ਸੈਟੇਲਾਈਟ ਦੇ ਲਾਂਚ ਪੈਡ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ। ਦੂਜੇ ਪਾਸੇ ਬੋਇੰਗ ਕੰਪਨੀ ਫੋਲਡਿੰਗ ਵਿੰਗਸ ਵਾਲਾ ਕਮਰਸ਼ੀਅਲ ਪਲੇਨ ਤਿਆਰ ਕਰ ਰਹੀ ਹੈ।
ਪਿਛਲੇ ਦਿਨਾਂ ਵਿਚ ਉਸ ਦੇ 777-9 ਐਕਸ ਜੇਟਲਾਇਨਰ ਦੇ ਫੋਲਡਿੰਗ ਵਿੰਗਸ ਦੀ ਪਹਿਲੀ ਝਲਕ ਸਾਹਮਣੇ ਆਈ ਸੀ ਇਸ ਦੇ ਵਿੰਗਸ ਦਾ ਫੈਲਾਅ 35 ਫੁੱਟ ਅਤੇ 5 ਇੰਚ ਹੋਵੇਗਾ। ਇਹ ਦੁਨੀਆ ਦੇ ਸਭ ਤੋਂ ਟਿਵਨ ਇੰਜਨ ਜੇਟਲਾਇਨਰ ਹੋਵੇਗਾ। ਬੋਇੰਗ ਦੇ 102 ਦੇ ਦੋ ਸਾਲ ਦੇ ਇਤਿਹਾਸ ਵਿਚ ਕਿਸੇ ਏਅਰਕ੍ਰਾਫਟ ਦੇ ਵਿੰਗਸ ਇੰਨੇ ਵੱਡੇ ਨਹੀਂ ਹਨ। ਇਸ ਦਾ ਟ੍ਰਾਇਲ ਅਗਲੇ ਸਾਲ ਸ਼ੁਰੂ ਹੋਵੇਗਾ।