ਮਾਂ ਨੇ ਕਰਵਾਇਆ ਦੂਜਾ ਵਿਆਹ ਤਾਂ ਬੇਟੇ ਨੇ ਫੇਸਬੁਕ 'ਤੇ ਫੋਟੋ ਪਾ ਲਿਖੀ 'ਦਿਲ ਛੂਹ ਲੈਣ ਵਾਲੀ ਕਹਾਣੀ'

ਏਜੰਸੀ

ਖ਼ਬਰਾਂ, ਕੌਮਾਂਤਰੀ

ਇਕ ਸ਼ਖਸ ਨੇ ਫੇਸਬੁਕ 'ਤੇ ਆਪਣੀ ਮਾਂ ਦੇ ਦੂਜੇ ਵਿਆਹ ਨੂੰ ਅਲੱਗ ਤਰੀਕੇ ਨਾਲ ਮਨਾਇਆ ਹੈ। ਉਸ ਨੇ ਮਾਂ ਦੇ ਬਲੀਦਾਨਾਂ ਦਾ ਧੰਨਵਾਦ ਕੀਤਾ ਅਤੇ ਅਜਿਹੀ ਕਹਾਣੀ ਸੁਣਾਈ...

Kerala boy’s FB post on mother’s second marriage goes viral

ਦੁਬਈ: ਇਕ ਸ਼ਖਸ ਨੇ ਫੇਸਬੁਕ 'ਤੇ ਆਪਣੀ ਮਾਂ ਦੇ ਦੂਜੇ ਵਿਆਹ ਨੂੰ ਅਲੱਗ ਤਰੀਕੇ ਨਾਲ ਮਨਾਇਆ ਹੈ। ਉਸ ਨੇ ਮਾਂ ਦੇ ਬਲੀਦਾਨਾਂ ਦਾ ਧੰਨਵਾਦ ਕੀਤਾ ਅਤੇ ਅਜਿਹੀ ਕਹਾਣੀ ਸੁਣਾਈ ਜੋ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਕੇਰਲ ਦੇ ਕੋਲਮ ਦੇ ਰਹਿਣ ਵਾਲੇ ਇੰਜੀਨੀਅਰ ਗੋਕੁਲ ਸ਼੍ਰੀਧਰ ਨੇ ਮੰਗਲਵਾਰ ਨੂੰ ਇਕ ਪੋਸਟ ਲਿਖੀ ਅਤੇ ਮਾਂ  ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮਲਾਇਮ ਭਾਸ਼ਾ ਵਿਚ ਪੋਸਟ ਕਰਦੇ ਹੋਏ ਉਸ ਨੇ ਲਿਖਿਆ -  ਮੇਰੀ ਮਾਂ ਦਾ ਵਿਆਹ ਹੈ...ਮੈਂ ਅਜਿਹੀ ਪੋਸਟ ਲਿਖਣ ਲਈ ਬਹੁਤ ਚਿੰਤਾ 'ਚ ਸੀ, ਕਿ ਦੂਜੇ ਵਿਆਹ ਨੂੰ ਹੁਣ ਵੀ ਲੋਕਾਂ ਵੱਲੋਂ ਸਵੀਕਾਰ ਨਹੀਂ ਕੀਤਾ ਜਾਂਦਾ।

ਵਾਇਰਲ ਪੋਸਟ ਵਿਚ ਗੋਕੁਲ ਨੇ ਮਾਂ ਦੇ ਪਹਿਲੇ ਵਿਆਹ ਨੂੰ ਯਾਦ ਕੀਤਾ, ਜੋ ਕੁਝ ਖਾਸ ਨਹੀਂ ਸੀ। ਉਨ੍ਹਾਂ ਨੇ ਇਕ ਕਿੱਸਾ ਸੁਣਾਉਂਦੇ ਹੋਏ ਲਿਖਿਆ -  ਮੈਂ ਇਕ ਵਾਰ ਉਨ੍ਹਾਂ ਦੇ ਸਿਰ ਤੋਂ ਖੂਨ ਟਪਕਦਾ ਹੋਇਆ ਦੇਖਿਆ ਸੀ। ਜਦੋਂ ਉਸਨੇ ਪੁੱਛਿਆ ਕਿ ਤੁਸੀ ਇੰਨਾ ਸਹਿਣ ਕਿਉਂ ਕਰ ਰਹੇ ਹੋ, ਤਾਂ ਉਸਨੇ ਕਿਹਾ ਕਿ ਮੈਨੂੰ ਯਾਦ ਹੈ ਮਾਂ ਨੇ ਕਿਹਾ ਸੀ ਕਿ ਉਹ ਮੇਰੇ ਲਈ ਜੀਅ ਰਹੀ ਹੈ ਅਤੇ ਇਸ ਤੋਂ ਜ਼ਿਆਦਾ ਸਹਿਣ ਕਰ ਸਕਦੀ ਹੈ।

ਗੋਕੁਲ ਨੇ ਉਸ ਗੱਲ ਦੇ ਬਾਰੇ ਵਿਚ ਦੱਸਿਆ ਜਦੋਂ ਉਹ ਅਤੇ ਉਨ੍ਹਾਂ ਦੀ ਮਾਂ ਘਰ ਛੱਡਕੇ ਜਾ ਰਹੇ ਸਨ। ਉਨ੍ਹਾਂ ਨੇ ਅੱਗੇ ਲਿਖਿਆ- ਜਦੋਂ ਮੈਂ ਆਪਣੀ ਮਾਂ ਦੀ ਉਂਗਲ ਫੜ੍ਹ ਕੇ ਘਰ ਛੱਡਕੇ ਨਿਕਲ ਰਿਹਾ ਸੀ ਤਾਂ ਮੈਂ ਸੋਚਿਆ ਸੀ ਕਿ ਇਕ ਦਿਨ ਮੈਂ ਆਪਣੀ ਮਾਂ ਦਾ ਦੂਜਾ ਵਿਆਹ ਕਰਾਵਾਂਗਾ। ਮੇਰੀ ਮਾਂ ਨੇ ਮੇਰੇ ਲਈ ਖੂਬ ਸੰਘਰਸ਼ ਕੀਤਾ। ਉਨ੍ਹਾਂ ਨੇ ਮੇਰੇ ਲਈ ਸਾਰੇ ਸੁਪਨੇ ਅਤੇ ਕਰੀਅਰ ਛੱਡ ਦਿੱਤੇ। ਗੋਕੁਲ ਅੱਗੇ ਕੁਝ ਨਹੀਂ ਕਹਿਣਾ ਚਾਹੁੰਦਾ, ਇਸ ਗੱਲ ਨੂੰ ਸੀਕਰੇਟ ਨਹੀਂ ਰੱਖਣਾ ਚਾਹੁੰਦਾ ਸੀ। ਉਨ੍ਹਾਂ ਨੇ ਅਖੀਰ ਵਿਚ ਲਿਖਿਆ- ਵਿਆਹ ਦੀਆਂ ਸ਼ੁਭਕਾਮਨਾਵਾਂ, ਮਾਂ।