ਜੌਹਨਸਨ ਐਂਡ ਜੌਹਨਸਨ ਪਾਊਡਰ ਕਾਰਨ 22 ਔਰਤਾਂ ਨੂੰ ਕੈਂਸਰ, ਲੱਗਿਆ 32 ਹਜ਼ਾਰ ਕਰੋੜ ਦਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਸ਼ਹੂਰ ਕੰਪਨੀ ਜੌਹਨਸਨ ਐਂਡ ਜੌਹਨਸਨ ਨੂੰ ਅਮਰੀਕਾ ਵਿਚ ਤਕੜੇ ਆਰਥਿਕ ਝਟਕੇ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨਾਲ ਉਸ  ਨੂੰ ਨਾ ਸਿਰਫ਼ ਵੱਡੀ ਆਰਥਿਕ...

johnson johnson powder

ਵਾਸ਼ਿੰਗਟਨ : ਮਸ਼ਹੂਰ ਕੰਪਨੀ ਜੌਹਨਸਨ ਐਂਡ ਜੌਹਨਸਨ ਨੂੰ ਅਮਰੀਕਾ ਵਿਚ ਤਕੜੇ ਆਰਥਿਕ ਝਟਕੇ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨਾਲ ਉਸ  ਨੂੰ ਨਾ ਸਿਰਫ਼ ਵੱਡੀ ਆਰਥਿਕ ਮਾਰ ਝੱਲਣੀ ਪਈ ਹੈ, ਬਲਕਿ ਇਸ ਨਾਲ ਉਸ ਦੀ ਸ਼ਾਖ਼ ਨੂੰ ਵੀ ਕਾਫ਼ੀ ਨੁਕਸਾਨ ਪੁੱਜਿਆ ਹੈ। ਦਰਅਸਲ ਅਮਰੀਕਾ ਦੀ ਇਕ ਅਦਾਲਤ ਨ ਇਸ ਕੰਪਨੀ ਨੂੰ 22 ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ 4.69 ਅਰਬ ਡਾਲਰ (32 ਹਜ਼ਾਰ ਕਰੋੜ ਰੁਪਏ) ਦੇ ਨੁਕਸਾਨ ਦਾ ਭੁਗਤਾਨ ਕਰਨ ਦਾ ਹੁਕਮ ਦਿਤਾ ਹੈ।