''ਯੂਏਪੀਏ ਲਗਾ ਕੇ ਸਰਕਾਰ ਸਿੱਖ ਨੌਜਵਾਨਾਂ ਦਾ ਕਰੀਅਰ ਤਬਾਹ ਕਰ ਰਹੀ ਸਰਕਾਰ''

ਏਜੰਸੀ

ਖ਼ਬਰਾਂ, ਕੌਮਾਂਤਰੀ

ਹਿੰਦੂ ਐਨਆਰਆਈ ਵੱਲੋਂ ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦਾ ਵਿਰੋਧ

Australia UAPA Government Crush Career Sikh Youth

ਆਸਟ੍ਰੇਲੀਆ: ਪੰਜਾਬ ਵਿਚ ਰੈਫਰੈਂਡਮ 2020 ਅਤੇ ਖ਼ਾਲਿਸਤਾਨ ਦੇ ਨਾਂਅ 'ਤੇ ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦਾ ਹਰ ਪਾਸੇ ਵਿਰੋਧ ਕੀਤਾ ਜਾ ਰਿਹਾ ਹੈ। ਆਸਟ੍ਰੇਲੀਆ ਦੇ ਇਕ ਹਿੰਦੂ ਭਰਾ ਵਰਿੰਦਰ ਵਿੱਕੀ ਉਰਫ਼ ਵਰਿੰਦਰ ਸ਼ਰਮਾ ਨੇ ਵੀ ਪੰਜਾਬ ਵਿਚ ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦਾ ਵਿਰੋਧ ਕਰਦਿਆਂ ਇਸ ਨੂੰ ਗੁੰਡਾਰਾਜ ਕਰਾਰ ਦਿੱਤਾ ਹੈ।

ਵਰਿੰਦਰ ਵਿੱਕੀ ਨੇ ਕਿਹਾ ਕਿ ਕੱਲ੍ਹ ਭਾਈ ਰਵੀ ਸਿੰਘ ਨੇ ਅਪਣੇ ਟਵਿੱਟਰ ਅਕਾਉਂਟ ਤੇ ਟਵੀਟ ਕਰ ਕੇ ਉੱਥੋਂ ਦੀ ਸਰਕਾਰ ਨੂੰ ਇਹ ਕਿਹਾ ਕਿ ਮੈਂ ਇੰਗਲੈਂਡ ਵਿਚ ਇਕ ਵੱਖਰਾ ਦੇਸ਼ ਬਣਾਉਣਾ ਚਾਹੁੰਦਾ ਹਾਂ ਜਿਸ ਦਾ ਨਾਮ ਹੋਵੇਗਾ ਰਵੀਸਤਾਨ। ਉਹਨਾਂ ਨੇ ਬਗ਼ਾਵਤ ਵਿਖਾਈ ਕਿ ਉਹਨਾਂ ਨੇ ਇਕ ਵੱਖਰਾ ਦੇਸ਼ ਬਣਾਉਣਾ ਹੈ ਤੇ ਉਹਨਾਂ ਤੇ ਅਜੇ ਤਕ ਕੋਈ ਪਰਚਾ ਨਹੀਂ ਹੋਇਆ, ਨਾ ਹੀ ਕੋਈ ਐਫਆਈਆਰ, ਕੋਰਟ ਨੇ ਕੋਈ ਸੰਮਨ ਨਹੀਂ ਭੇਜੇ, ਨਾ ਹੀ ਅੱਤਵਾਦੀ ਐਲਾਨੇ ਹਨ, ਨਾ ਹੀ ਬਲੈਕ ਲਿਸਟ ਵਿਚ ਰੱਖਿਆ ਗਿਆ ਹੈ, ਨਾ ਹੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੋ ਇਸ ਨੂੰ ਕਹਿੰਦੇ ਹਨ ਸਰਕਾਰ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੀ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਜੇ ਕਿਸੇ ਨੇ ਗਲਤੀ ਨਾਲ ਰੈਫਰੈਂਡਮ ਵਾਲੀ ਪੋਸਟ ਲਾਈਕ ਕੀਤਾ ਹੈ ਉਹਨਾਂ ਨੂੰ ਪੁਲਿਸ ਨੇ ਉਹਨਾਂ ਤੇ ਦੇਸ਼ ਧ੍ਰੋਹੀ ਦੀਆਂ ਧਾਰਾਵਾਂ ਲਗਾ ਕੇ ਨੌਜਵਾਨਾਂ ਦੀ ਜ਼ਿੰਦਗੀ ਖ਼ਤਮ ਕਰਨ ਵਿਚ ਸਰਕਾਰ ਜੁਟ ਗਈ ਹੈ।

ਇਸ ਦੇ ਨਾਲ ਹੀ ਉਹਨਾਂ ਨੇ ਨਵਤੇਜ ਸਿੰਘ ਗੁੱਗੂ ਬਾਰੇ ਗੱਲ ਕਰਦਿਆਂ ਦਸਿਆ ਕਿ ਉਹ ਨਵਤੇਜ ਸਿੰਘ ਗੁੱਗੂ ਬਹੁਤ ਹੀ ਹੌਂਸਲੇ ਵਾਲਾ, ਨੇਕ ਦਿਲ ਇਨਸਾਨ ਹੈ। ਲੋਕ ਉਸ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਉਹਨਾਂ ਨੇ ਨਿਹੰਗ ਪੂਹਲੇ ਨੂੰ ਸੋਧਾ ਲਗਾਇਆ ਸੀ। ਉਸ ਤੋਂ ਬਾਅਦ ਹੀ ਲੋਕਾਂ ਨੇ ਨਵਤੇਜ ਦੀ ਬਹੁਤ ਹੌਂਸਲਾ ਅਫ਼ਜਾਈ ਕੀਤੀ ਹੈ।

ਹੁਣ ਉਹ ਬਹੁਤ ਹੀ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਸੀ ਪਰ ਪੁਲਿਸ ਦੀ ਨਫ਼ਰਤ, ਪੁਲਿਸ ਦਾ ਗੁੱਸਾ ਅਤੇ ਲੋਕਲ ਜਿਵੇਂ ਕੈਮਿਸਟਸ ਜਾਂ ਹੋਰ ਕਈ ਜਿਹਨਾਂ ਨੂੰ ਗੁੱਗੂ ਤੋਂ ਨਫ਼ਰਤ ਸੀ ਉਹਨਾਂ ਨੇ ਪਾਵਰ ਦੀ ਪਹੁੰਚ ਕਰਦੇ ਹੋਏ ਪੁਲਿਸ ਕੋਲ ਪਹੁੰਚੇ ਤੇ ਨਵਤੇਜ ਨਾਲ ਧੱਕਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਉਹ ਸਲਾਖ਼ਾਂ ਪਿੱਛੇ ਬੈਠੇ ਹਨ ਕਿਉਂ ਕਿ ਇਹ ਸਾਡੀ ਗ਼ਲਤੀ ਹੈ ਕਿ ਅਸੀਂ ਸਰਕਾਰਾਂ ਬਣਾਈਆਂ ਹਨ।

ਇਹ ਗੁੰਡਾਰਾਜ ਹੈ ਇੱਥੇ ਕਿਸੇ ਚੰਗੇ ਇਨਸਾਨ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਆਇਆ ਹੈ। ਦੱਸ ਦਈਏ ਕਿ ਇਹ ਉਹ ਹਿੰਦੂ ਵੀਰ ਹੈ ਜਿਸ ਨੇ ਕੁੱਝ ਦਿਨ ਪਹਿਲਾਂ ਐਨਆਰਆਈ ਭਰਾਵਾਂ ਦੀਆਂ ਧੀਆਂ ਭੈਣਾਂ ਵਿਰੁੱਧ ਗ਼ਲਤ ਬੋਲਣ ਵਾਲੇ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਨੂੰ ਜਮ ਕੇ ਲਾਹਣਤਾਂ ਪਾਈਆਂ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।