ਭਾਰਤੀ ਮੂਲ ਦੇ ਥਰਮਨ ਸ਼ਨਮੁਗਰਤਨਮ ਨੇ ਸਿੰਗਾਪੁਰ ਦੇ ਨੌਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਿੰਗਾਪੁਰ ਵਿਚ ਭਾਰਤੀ ਮੂਲ ਦੇ ਦੋ ਰਾਸ਼ਟਰਪਤੀ ਰਹਿ ਚੁੱਕੇ ਹਨ।

Indian-origin economist Tharman Shanmugaratnam sworn in as Singapore's president

 

ਸਿੰਗਾਪੁਰ:  ਸਿੰਗਾਪੁਰ ਵਿਚ ਜਨਮੇ ਭਾਰਤੀ ਮੂਲ ਦੇ ਅਰਥ ਸ਼ਾਸਤਰੀ ਥਰਮਨ ਸ਼ਨਮੁਗਰਤਨਮ ਨੇ ਵੀਰਵਾਰ ਨੂੰ ਦੇਸ਼ ਦੇ ਨੌਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਥਰਮਨ (66) ਦਾ ਕਾਰਜਕਾਲ ਛੇ ਸਾਲ ਦਾ ਹੈ। ਉਹ ਹਲੀਮਾ ਯਾਕੂਬ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 13 ਸਤੰਬਰ ਨੂੰ ਖਤਮ ਹੋਇਆ ਸੀ। ਯਾਕੂਬ ਸਿੰਗਾਪੁਰ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਸੀ ।

ਅਪਣਾ ਸਾਰਾ ਜੀਵਨ ਸਿੰਗਾਪੁਰ ਦੀ ਜਨਤਕ ਸੇਵਾ ਵਿਚ ਲਗਾਉਣ ਵਾਲੇ ਸ਼ਨਮੁਗਰਤਨਮ ਨੂੰ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ, ਮੁੱਖ ਤੌਰ 'ਤੇ ਦੇਸ਼ ਦੇ ਚੀਨੀ ਭਾਈਚਾਰੇ ਤੋਂ ਭਾਰੀ ਸਮਰਥਨ ਪ੍ਰਾਪਤ ਹੋਇਆ ਸੀ। ਉਹ 2019 ਤੋਂ 2023 ਦਰਮਿਆਨ ਸੀਨੀਅਰ ਮੰਤਰੀ ਰਹੇ। ਉਹ 2015 ਅਤੇ 2023 ਦਰਮਿਆਨ ਸਮਾਜਕ ਨੀਤੀ ਦੇ ਤਾਲਮੇਲ ਲਈ ਮੰਤਰੀ; ਅਤੇ 2011 ਅਤੇ 2023 ਵਿਚਕਾਰ ਸਿੰਗਾਪੁਰ ਮੁਦਰਾ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਸਨ। ਉਹ ਮਈ 2011 ਤੋਂ ਮਈ 2019 ਤਕ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਵੀ ਰਹੇ ਹਨ ।

ਸਿੰਗਾਪੁਰ ਵਿਚ ਭਾਰਤੀ ਮੂਲ ਦੇ ਦੋ ਰਾਸ਼ਟਰਪਤੀ ਰਹਿ ਚੁੱਕੇ ਹਨ। ਤਾਮਿਲ ਮੂਲ ਦੇ ਸਿਆਸਤਦਾਨ ਅਤੇ ਨੌਕਰਸ਼ਾਹ ਸੇਲਾਪਨ ਰਾਮਨਾਥਨ ਸਿੰਗਾਪੁਰ ਦੇ ਰਾਸ਼ਟਰਪਤੀ ਸਨ । ਰਾਮਨਾਥਨ 1999 'ਚ ਬੈਂਜਾਮਿਨ ਸ਼ੀਅਰਸ ਨੂੰ ਹਰਾ ਕੇ ਸਿੰਗਾਪੁਰ ਦੇ ਰਾਸ਼ਟਰਪਤੀ ਬਣੇ ਸਨ ਅਤੇ 2011 ਤਕ ਇਸ ਅਹੁਦੇ 'ਤੇ ਰਹੇ। ਉਹ ਸਿੰਗਾਪੁਰ ਦੇ ਸੱਭ ਤੋਂ ਲੰਬੇ ਸਮੇਂ ਤਕ ਸੇਵਾ ਕਰਨ ਵਾਲੇ ਰਾਸ਼ਟਰਪਤੀ ਸਨ।

ਇਸ ਤੋਂ ਇਲਾਵਾ ਸੀ.ਵੀ. ਦੇਵਨ ਨਾਇਰ 1981 ਤੋਂ 1985 ਤਕ ਸਿੰਗਾਪੁਰ ਦੇ ਤੀਜੇ ਰਾਸ਼ਟਰਪਤੀ ਸਨ। 1923 ਵਿਚ ਮਲਕਾ, ਮਲੇਸ਼ੀਆ ਵਿਚ ਜਨਮੇ ਨਾਇਰ ਇਕ ਰਬੜ ਦੇ ਬਾਗ ਵਿਚ ਕਲਰਕ ਵਜੋਂ ਕੰਮ ਕਰਨ ਵਾਲੇ ਆਈ.ਵੀ. ਨਾਇਰ ਦੇ ਬੇਟੇ ਸਨ।