ਸਮੁੰਦਰ 'ਚ ਬਹਿ ਗਈ ਇਹ ਚੀਜ਼, ਕੀ ਬੀਚ ਨੂੰ ਕਰਨਾ ਪਿਆ ਬੰਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੱਖਣੀ - ਪੱਛਮੀ ਫਰਾਂਸ ਦੇ ਐਟਲਾਂਟਿਕ ਤੱਟ 'ਚ ਰਹੱਸਮਈ ਤਰੀਕੇ ਨਾਲ 100 ਕਿੱਲੋ ਕੋਕੀਨ ਬਹਿ ਜਾਣ ਤੋਂ ਬਾਅਦ ਪੁਲਿਸ ਨੂੰ ਲੋਕਾਂ ਲਈ ਬੀਚ...

Beache

ਪੈਰਿਸ : ਦੱਖਣੀ - ਪੱਛਮੀ ਫਰਾਂਸ ਦੇ ਐਟਲਾਂਟਿਕ ਤੱਟ 'ਚ ਰਹੱਸਮਈ ਤਰੀਕੇ ਨਾਲ 100 ਕਿੱਲੋ ਕੋਕੀਨ ਬਹਿ ਜਾਣ ਤੋਂ ਬਾਅਦ ਪੁਲਿਸ ਨੂੰ ਲੋਕਾਂ ਲਈ ਬੀਚ ਬੰਦ ਕਰਨਾ ਪਿਆ। ਪੁਲਿਸ ਨੇ ਅਕਤੂਬਰ 'ਚ ਇੱਕ ਛਾਪੇਮਾਰੀ ਦੇ ਦੌਰਾਨ 1000 ਕਿੱਲੋ ਕੋਕੀਨ ਬਰਾਮਦ ਕੀਤੀ ਸੀ। ਪਬਲਿਕ ਪ੍ਰੀਸੀਕਿਊਟਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਰੇਂਸ ਦੇ ਪਬਲਿਕ ਪ੍ਰਾਸੀਕਿਊਟਰ ਫਿੱਲੀਪ ਅਸਟਰੂਜ਼ ਨੇ ਦੱਸਿਆ ਕਿ ਕੋਕੀਨ ਦੇ ਕੁਝ ਪਾਰਸਲ ਉੱਤਰੀ ਖੇਤਰ ਤੋਂ ਦੂਰ ਬਰਾਮਦ ਹੋਏ ਹਨ।

ਕਸਟਮ ਅਧਿਕਾਰੀਆਂ ਨੂੰ ਵੀ ਕੋਕੀਨ ਦੇ ਕੁਝ ਪੈਕੇਟ ਸਮੁੰਦਰੀ ਤੱਟ ਤੋਂ ਮਿਲੇ ਹਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਕਰੀਬ 100 ਪੁਲਸ ਅਧਿਕਾਰੀ ਅਤੇ ਯੂ. ਐੱਸ. ਡਰੱਗ ਇੰਫੋਰਸਮੈਂਟ ਏਜੰਸੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਡਿਪਾਰਟਮੈਂਟ ਨੇ ਲੋਕਾਂ ਨੂੰ ਬੀਚ 'ਤੇ ਨਾ ਜਾਣ ਦੀ ਸਲਾਹ ਦਿੱਤੀ ਹੈ। ਬੀਚ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਕੋਕੀਨ ਦੇ ਬਾਕੀ ਪੈਕੇਟਾਂ ਨੂੰ ਲੱਭਣ ਲਈ ਪੁਲਸ ਹੈਲੀਕਾਪਟਰ ਦਾ ਵੀ ਇਸਤੇਮਾਲ ਕਰ ਰਹੀ ਹੈ।

ਕੀ ਹੁੰਦੀ ਹੈ ਕੋਕੀਨ ? 
ਕੋਕੀਨ ਇੱਕ ਸ਼ਕਤੀਸ਼ਾਲੀ ਨਸ਼ੀਲਾ ਪਦਾਰਥ ਹੈ, ਜੋ ਸਿੱਧਾ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ। ਇਸਨੂੰ ਲੈਣ ਨਾਲ ਦਿਮਾਗ ਬਹੁਤ ਜ਼ਿਆਦਾ ਐਕਟਿਵ ਹੋ ਜਾਂਦਾ ਹੈ। ਇਸ ਨਾਲ ਕੁਝ ਸਮੇਂ ਲਈ ਵਿਅਕਤੀ ਦੀ ਜਾਗਣ ਦੀ ਸਮਰੱਥਾ ਵੱਧ ਜਾਂਦੀ ਹੈ। ਕਦੇ - ਕਦੇ ਇਹ ਦਰਦ ਤੋਂ ਰਾਹਤ ਦੇਣ ਦਾ ਵੀ ਕੰਮ ਕਰਦਾ ਹੈ। ਹਾਲਾਂਕਿ ਇਹ ਪ੍ਰਭਾਵ ਕੁੱਝ ਦੇਰ ਲਈ ਹੀ ਹੁੰਦਾ ਹੈ। ਤੁਹਾਡਾ ਦਿਮਾਗ ਉਨ੍ਹਾਂ ਪ੍ਰਭਾਵਾਂ ਨੂੰ ਦੁਬਾਰਾ ਹਾਸਲ ਕਰਨ ਲਈ ਕੋਕੀਨ ਦੀ ਜ਼ਿਆਦਾ ਮਾਤਰਾ ਲੈਣ ਲਈ ਵੀ ਉਕਸਾਉਂਦਾ ਹੈ। ਇਸਦੀ ਜ਼ਿਆਦਾ ਮਾਤਰਾ ਨਾਲ ਵਿਅਕਤੀ ਦੀ ਤੁਰੰਤ ਜਾਨ ਵੀ ਜਾ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।