ਬੇਕਾਬੂ ਰੋਬੋਟ ਨੇ ਕੀਤਾ ਜ਼ਖਮੀ, ਕਰਮਚਾਰੀ ਦੇ ਸਰੀਰ ਚੋਂ ਡਾਕਟਰਾਂ ਨੇ ਕੱਢੀਆਂ 10 ਰਾਡਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰੋਬੋਟ ਦੇ ਹੱਥ ਵਿਚ ਲਗੇ ਸਟੀਲ ਦੇ ਰਾਡ ਕਰਮਚਾਰੀ ਦੇ ਹੱਥ ਅਤੇ ਛਾਤੀ ਵਿਚ ਆਰ-ਪਾਰ ਹੋ ਗਏ। ਡਾਕਟਰਾਂ ਮੁਤਾਬਕ ਆਪ੍ਰੇਸ਼ਨ ਤੋਂ ਪਹਿਲਾਂ ਮਰੀਜ਼ ਦਾ ਐਕਸਰੇ ਸੰਭਵ ਨਹੀਂ ਸੀ।

The Robot

ਚੀਨ , ( ਭਾਸ਼ਾ) : ਇਕ ਪਾਸੇ ਦੁਨੀਆ ਕੇ ਕਈ ਦੇਸ਼ਾਂ ਵਿਚ ਸੜਕਾਂ 'ਤੇ ਬਿਨਾਂ ਡਰਾਈਵਰ ਤੋਂ ਕਾਰ ਚਲਾਉਣ ਲਈ ਖੋਜਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਰੋਬੋਟ ਨੂੰ ਲੈ ਕੇ ਅਜਿਹੀਆਂ ਕਈ ਖਬਰਾਂ ਵੀ ਆਉਂਦੀਆਂ ਹਨ ਜੋ ਕਿ ਇਹਨਾਂ ਤੋਂ ਹੋਣ ਵਾਲੇ ਖ਼ਤਰਿਆਂ ਪ੍ਰਤੀ ਮਨੁੱਖ ਨੂੰ ਸਚੇਤ ਕਰਦੀਆਂ ਹਨ । ਅਜਿਹੇ ਹੀ ਇਕ ਮਾਮਲੇ ਵਿਚ ਚੀਨ ਦੀ ਇਕ ਫੈਕਟਰੀ ਵਿਚ ਬੇਕਾਬੂ ਹੋਏ ਰੋਬੋਟ ਨੇ ਇਕ ਕਰਮਚਾਰੀ 'ਤੇ ਜਾਨਲੇਵਾ ਹਮਲਾ ਕਰ ਦਿਤਾ। ਇਸ ਹਮਲੇ ਵਿਚ ਕਰਮਚਾਰੀ ਦੇ ਸਰੀਰ ਦੇ ਅੰਦਰ ਸਟੀਲ ਦੀਆਂ 10 ਤਿੱਖੀਆਂ ਰਾਡਾਂ ਚਲੀਆਂ ਗਈਆਂ,

ਜਿਸ ਨਾਲ ਉਸ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ।  ਇਹਨਾਂ ਰਾਡਾਂ ਦੀ ਮੋਟਾਈ ਡੇਢ ਸੈਂਟੀਮੀਟਰ ਸੀ। ਇਸ ਤੋਂ ਬਾਅਦ ਗੰਭੀਰ ਹਾਲਤ ਵਿਚ ਇਸ ਜਖ਼ਮੀ ਕਰਮਚਾਰੀ ਨੂੰ ਹਸਪਤਾਲ ਤੱਕ ਲਿਜਾਇਆ ਗਿਆ। ਹਸਪਤਾਲ ਵਿਚ ਡਾਕਟਰਾਂ ਦੀ ਟੀਮ ਨੇ ਕਈ ਘੰਟਿਆਂ ਦੀ ਸਰਜਰੀ ਤੋਂ ਬਾਅਦ ਕਰਮਚਾਰੀ ਦੇ ਸਰੀਰ ਵਿਚੋਂ ਤਿੱਖੀਆਂ ਰਾਡਾਂ ਨੂੰ ਬਾਹਰ ਕੱਢਿਆ। ਹਸਪਤਾਲ ਪ੍ਰਬੰਧਨ ਮੁਤਾਬਕ ਸਰਜਰੀ ਤੋਂ ਬਾਅਦ ਜਖ਼ਮੀ ਕਰਮਚਾਰੀ ਦੀ ਹਾਲਤ ਸਥਿਰ ਹੈ। ਜਖ਼ਮੀ ਕਰਮਚਾਰੀ ਦੱਖਣੀ ਚੀਨ ਦੇ ਝੂਜੌ ਰਾਜ ਵਿਚ ਚੀਨੀ ਮਿੱਟੀ ਦੇ ਭਾਂਡੇ ਬਣਾਉਣ ਵਾਲੀ ਇਕ ਫੈਕਟਰੀ ਵਿਚ ਕੰਮ ਕਰਦਾ ਹੈ।

ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਇਹ ਕਰਮਚਾਰੀ ਅਪਣੀ ਰਾਤ ਦੀ ਡਿਊਟੀ ਕਰ ਰਿਹਾ ਸੀ। ਬੇਕਾਬੂ ਹੋਣ ਤੋਂ ਬਾਅਦ ਰੋਬੋਟ ਡਿਊਟੀ 'ਤੇ ਮੌਜੂਦ ਕਰਮਚਾਰੀ ਉੱਤੇ ਡਿੱਗ ਗਿਆ। ਰੋਬੋਟ ਦੇ ਹੱਥ ਵਿਚ ਲਗੇ ਸਟੀਲ ਦੇ ਰਾਡ ਕਰਮਚਾਰੀ ਦੇ ਹੱਥ ਅਤੇ ਛਾਤੀ ਵਿਚ ਆਰ-ਪਾਰ ਹੋ ਗਏ। ਡਾਕਟਰਾਂ ਮੁਤਾਬਕ ਆਪ੍ਰੇਸ਼ਨ ਤੋਂ ਪਹਿਲਾਂ ਮਰੀਜ਼ ਦਾ ਐਕਸਰੇ ਕਰਨਾ ਸੰਭਵ ਨਹੀਂ ਸੀ।

ਉਸ ਦੀ ਹਾਲਤ ਬਹੁਤ ਗੰਭੀਰ ਸੀ। ਰਾਡਾਂ ਸਰੀਰ ਦੇ ਅੰਦਰ ਹੋਣ ਕਾਰਨ ਮਰੀਜ਼ ਨੂੰ ਆਪ੍ਰੇਸ਼ਨ ਲਈ ਬਿਸਤਰ 'ਤੇ ਲਿਟਾਇਆ ਨਹੀਂ ਸੀ ਜਾ ਸਕਦਾ। ਸੱਭ ਤੋਂ ਵੱਧ ਖ਼ਤਰਾ ਛਾਤੀ ਵਿਚ ਗਈ ਰਾਡ ਦਾ ਸੀ ਜੋ ਸਰੀਰ ਦੀ ਮੁੱਖ ਖੂਨ ਵਾਲੀ ਧਮਣੀ ਨੂੰ ਨੁਕਸਾਨ ਪਹੁੰਚਾ ਸਕਦੀ ਸੀ। ਮੰਨਿਆ ਜਾਂਦਾ ਹੈ ਕਿ ਰੋਬੋਟ ਹਮਲੇ ਦਾ ਸੱਭ ਤੋਂ ਪਹਿਲਾ ਹਾਦਸਾ ਭਾਰਤ ਵਿਚ ਹੋਇਆ ਸੀ ਜਿਸ ਵਿਚ ਕਈ ਸਾਲ ਪਹਿਲਾਂ ਇਕ ਕਰਮਚਾਰੀ ਦੀ ਜਾਨ ਚਲੀ ਗਈ ਸੀ।