ਇਸ ਦੇਸ਼ 'ਚ ਗਰਭਪਾਤ ਕਰਵਾਉਣਾ ਨਹੀਂ ਹੋਵੇਗਾ ਗ਼ੈਰਕਾਨੂੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਇਰਲੈਂਡ ਵਿਚ ਇਸ ਸਾਲ ਦੀ ਸ਼ੁਰੂਆਤ ਵਿਚ ਹੋਏ ਇਕ ਇਤਿਹਾਸਿਕ ਜਨਮਤ ਸੰਗ੍ਰਿਹ ਤੋਂ ਬਾਅਦ ਦੇਸ਼ ਦੀ ਸੰਸਦ ਨੇ ਵੀਰਵਾਰ ਨੂੰ ਇਕ ਬਿੱਲ ਪਾਸ ਕਰਕੇ ਪਹਿਲੀ ਵਾਰ ....

Irish parliament passes legislation to legalise abortion

ਡਬਲਿਨ (ਭਾਸ਼ਾ) : ਆਇਰਲੈਂਡ ਵਿਚ ਇਸ ਸਾਲ ਦੀ ਸ਼ੁਰੂਆਤ ਵਿਚ ਹੋਏ ਇਕ ਇਤਿਹਾਸਿਕ ਜਨਮਤ ਸੰਗ੍ਰਿਹ ਤੋਂ ਬਾਅਦ ਦੇਸ਼ ਦੀ ਸੰਸਦ ਨੇ ਵੀਰਵਾਰ ਨੂੰ ਇਕ ਬਿੱਲ ਪਾਸ ਕਰਕੇ ਪਹਿਲੀ ਵਾਰ ਗਰਭਪਾਤ ਦੀ ਆਗਿਆ ਦੇ ਦਿਤੀ।

ਆਇਰਿਸ਼ ਪ੍ਰਧਾਨ ਮੰਤਰੀ ਲੀਓ ਵਰਾਡਕਰ ਨੇ ਇਸ ਨੂੰ ‘‘ਇਤਿਹਾਸਿਕ ਪਲ’’ ਕਰਾਰ ਦਿੰਦੇ ਹੋਏ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਹੈ। ਜ਼ਿਕਰਯੋਗ ਹੈ ਕਿ ਸਵਿਤਾ ਹਲਪਨਵਾਰ ਭਾਰਤੀ ਦੰਦਾਂ ਦੀ ਡਾਕਟਰ ਸੀ, ਜਿਨ੍ਹਾਂ ਦੀ 31 ਸਾਲ ਦੀ ਉਮਰ ਵਿਚ 2012 ਵਿਚ ਮੌਤ ਹੋ ਗਈ ਸੀ, ਕਿਉਂਕਿ ਡਾਕਟਰਾਂ ਨੇ ਗਰਭਪਾਤ ਕਰਨ ਤੋਂ ਮਨ੍ਹਾ ਕਰ ਦਿਤਾ ਸੀ।

ਇਸ ਮੌਤ ਦੀ ਵਜ੍ਹਾ ਨਾਲ ਆਇਰਲੈਂਡ ਵਿਚ ਇਕ ਅੰਦੋਲਨ ਖੜਾ ਹੋ ਗਿਆ ਜਿਸ ਤੋਂ ਬਾਅਦ ਲੋਕਮੱਤ ਕਰਾਇਆ ਗਿਆ ਅਤੇ ਹੁਣ ਦੇਸ਼ ਦੀ ਸੰਸਦ ਨੇ ਕਨੂੰਨ ਵਿਚ ਬਦਲਾਅ ਲਈ ਇਕ ਬਿੱਲ ਨੂੰ ਪਾਸ ਕਰਕੇ ਗਰਭਪਾਤ ਦੀ ਆਗਿਆ ਦਿਤੀ ਹੈ। ਨਵੇਂ ਕਨੂੰਨ ਦੇ ਮੁਤਾਬਕ 12 ਹਫ਼ਤੇ ਤੱਕ ਦੇ ਕੁੱਖ ਨੂੰ ਖ਼ਤਮ ਕਰਨ ਦੀ ਆਗਿਆ ਦਿਤੀ ਗਈ ਹੈ, ਜਾਂ ਅਜਿਹੀ ਹਾਲਤ ਜਿਸ ਵਿਚ ਗਰਭਵਤੀ ਮਹਿਲਾ ਦੀ ਜਾਨ ਨੂੰ ਖ਼ਤਰਾ ਜਾਂ ਉਸ ਦੀ ਸਿਹਤ ਨੂੰ ਗੰਭੀਰ ਨੁਕਸਾਨ ਹੁੰਦਾ ਹੈ ਤਾਂ ਉਸ ਹਾਲਤ ਵਿਚ ਮਹਿਲਾ ਨੂੰ ਗਰਭਪਾਤ ਕਰਾਉਣ ਦੀ ਆਗਿਆ ਹੋਵੇਗੀ।

ਇਹ ਗ਼ੈਰ-ਮਾਮੂਲੀ ਭਰੂਣ ਨੂੰ ਖਤਮ ਕਰਨ ਦੀ ਆਗਿਆ ਵੀ ਦੇਵੇਗਾ ਜੋ ਜਨਮ ਦੇ 28 ਦਿਨਾਂ ਦੇ ਅੰਦਰ ਜਾਂ ਉਸ ਤੋਂ ਵੀ ਪਹਿਲਾਂ ਬੱਚੇ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਮਈ ਵਿਚ ਹੋਏ ਲੋਕਮੱਤ ਵਿਚ 66 ਫ਼ੀ ਸਦੀ ਲੋਕਾਂ ਨੇ ਗਰਭਪਾਤ 'ਤੇ ਸੰਵਿਧਾਨਕ ਰੋਕ ਨੂੰ ਖਤਮ ਕਰਨ ਦੇ ਪੱਖ ਵਿਚ ਵੋਟ ਦਿਤਾ ਸੀ, ਜਿਸ ਦਾ ਪ੍ਰਧਾਨ ਮੰਤਰੀ ਵਰਾਡਕਰ ਨੇ ਸਮਰਥਨ ਕੀਤਾ ਸੀ। ਵਰਾਡਕਰ ਨੇ ਕਿਹਾ ਕਿ  ‘‘ਆਇਰਿਸ਼ ਔਰਤਾਂ ਲਈ ਇਤਿਹਾਸਿਕ ਪਲ''. ਇਸ ਦਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਨੂੰ ਧੰਨਵਾਦ। 1980 ਤੋਂ ਹੁਣ ਤੱਕ ਕਰੀਬ 170,000 ਆਇਰਿਸ਼ ਔਰਤਾਂ ਨੂੰ ਗਰਭਪਾਤ ਕਰਾਉਣ ਲਈ ਗੁਆਂਢੀ ਦੇਸ਼ ਬ੍ਰਿਟੇਨ ਜਾਣਾ ਪਿਆ ਹੈ।