ਚੀਨ ਦੇ ਦਾਅਵੇ ‘ਤੇ WHO ਦਾ ਜਵਾਬ- ਫ੍ਰੋਜ਼ਨ ਚਿਕਨ ਤੋਂ ਕੋਰੋਨਾ ਦੀ ਲਾਗ ਫੈਲਣ ਦਾ ਕੋਈ ਸਬੂਤ ਨਹੀਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਨੇ ਚੀਨ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਜਿਸ ਵਿਚ ਉਸ ਨੇ ਬ੍ਰਾਜ਼ੀਲ ਤੋਂ ਭੇਜੇ ਗਏ....

Covid 19

ਬੀਜਿੰਗ- ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਨੇ ਚੀਨ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਜਿਸ ਵਿਚ ਉਸ ਨੇ ਬ੍ਰਾਜ਼ੀਲ ਤੋਂ ਭੇਜੇ ਗਏ ਫ੍ਰੋਜ਼ਨ ਚਿਕਨ ਦੇ ਖੰਭਾਂ ਦੇ ਕੋਰੋਨਾ ਲਾਗ ਪਾਏ ਜਾਣ ਦੀ ਗੱਲ ਕਹੀ ਸੀ। WHO ਨੇ ਕਿਹਾ ਕਿ ਅਜੇ ਤੱਕ ਪੈਕ ਕੀਤੇ ਜਾਂ ਫ੍ਰੋਜ਼ਨ ਫੂਡ ਦੇ ਲਈ ਕੋਰੋਨਾ ਦੀ ਲਾਗ ਫੈਲਣ ਦਾ ਕੋਈ ਸਬੂਤ ਨਹੀਂ ਹੈ।

ਇਸ ਲਈ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਤੋਂ ਨਹੀਂ ਡਰਨਾ ਚਾਹੀਦਾ। ਚੀਨ ਨੇ ਪਿਛਲੇ ਹਫ਼ਤੇ ਦਾਅਵਾ ਕੀਤਾ ਸੀ ਕਿ ਯਾਂਤਾਈ ਸ਼ਹਿਰ ਵਿਚ ਇਕਵਾਡੋਰ ਤੋਂ ਭੇਜੀ ਗਈ ਸਮੁਦਰੀ ਝੀਂਗਾ ਮੱਛੀ ਵੀ ਸੰਕਰਮਿਤ ਪਾਈ ਗਈ ਸੀ, ਹਾਲਾਂਕਿ ਇਸ ਦੇ ਸਪੱਸ਼ਟ ਸਬੂਤ ਅਜੇ ਤੱਕ ਸਾਂਝੇ ਨਹੀਂ ਕੀਤੇ ਗਏ ਹਨ।

WHO ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁਖੀ ਮਾਈਕ ਰਿਆਨ ਨੇ ਕਿਹਾ ਕਿ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਚਾਹੇ ਉਹ ਪੈਕ ਕੀਤੇ ਹੋਏ ਜਾਂ ਫ੍ਰੋਜ਼ਨ ਤੋਂ ਫਿਲਹਾਲ ਘਬਰਾਉਣ ਦਾ ਕੋਈ ਕਾਰਨ ਨਹੀਂ ਹੈ। ਸਾਨੂੰ ਕੋਈ ਸਬੂਤ ਨਹੀਂ ਮਿਲਿਆ ਹੈ ਕਿਫ੍ਰੋਜ਼ਨ ਫੂਡ ਤੋਂ ਕੋਰੋਨਾ ਵਾਇਰਸ ਫੈਲ ਰਿਹਾ ਹੈ। ਲੋਕਾਂ ਨੂੰ ਇਸ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ।

ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਵਾਇਰਸ ਫੂਡ ਚੇਨ ਰਾਹੀਂ ਸੰਚਾਰਿਤ ਹੋਇਆ ਹੈ। ਲੋਕ ਇਨ੍ਹਾਂ ਖਾਣ ਪੀਣ ਦੀਆਂ ਚੀਜ਼ਾਂ ਨੂੰ ਅਰਾਮ ਨਾਲ ਵਰਤ ਸਕਦੇ ਹਨ। WHO ਦੇ ਮਹਾਂਮਾਰੀ ਵਿਗਿਆਨੀ ਮਾਰੀਆ ਵੈਨ ਕੇਰਖੋਵ ਨੇ ਕਿਹਾ ਕਿ ਚੀਨ ਦੇ ਦਾਅਵੇ 'ਤੇ ਭਰੋਸਾ ਕਰਨਾ ਮੁਸ਼ਕਲ ਹੈ।

ਉਨ੍ਹਾਂ ਨੇ ਹਜ਼ਾਰਾਂ ਪੈਕੇਟ ਫ੍ਰੋਜ਼ਨ ਖਾਣੇ ਦੀ ਜਾਂਚ ਕੀਤੀ ਅਤੇ ਉਨ੍ਹਾਂ ਵਿਚੋਂ ਸਿਰਫ 10 ਹੀ ਸੰਕਰਮਿਤ ਪਾਏ ਗਏ, ਇਹ ਗਿਣਤੀ ਇੰਨੀ ਘੱਟ ਹੈ ਕਿ ਇਸ ਨੂੰ ਅਣਦੇਖਾ ਕੀਤਾ ਜਾ ਸਕਦਾ। ਬ੍ਰਾਜ਼ੀਲ ਦੇ ਖੇਤੀਬਾੜੀ ਮੰਤਰਾਲੇ ਨੇ ਵੀ ਚੀਨ ਦੇ ਇਸ ਦਾਅਵੇ ‘ਤੇ ਸ਼ੱਕ ਜ਼ਾਹਰ ਕੀਤਾ ਹੈ ਕਿ ਇਸ ਸਬੰਧ ਵਿਚ ਚੀਨੀ ਸਰਕਾਰ ਤੋਂ ਇਸ ਦਾਅਵੇ ਨਾਲ ਸਪਸ਼ਟੀਕਰਨ ਅਤੇ ਸਬੂਤ ਮੰਗੇ ਗਏ ਹਨ।

ਦੂਜੇ ਪਾਸੇ, ਇਕਵਾਡੋਰ ਦੇ ਉਤਪਾਦਨ ਮੰਤਰੀ ਇਵਾਨ ਓਨਟਨੇਡਾ ਨੇ ਕਿਹਾ ਹੈ ਕਿ ਅਸੀਂ ਫ੍ਰੋਜ਼ਨ ਫੂਡ ਦੇ ਮਾਮਲੇ ਵਿਚ ਬਹੁਤ ਸਖਤ ਨਿਯਮਾਂ ਅਤੇ ਅਨੁਸ਼ਾਸਨ ਦੀ ਪਾਲਣਾ ਕਰਦੇ ਹਾਂ। ਦੇਸ਼ ਛੱਡਣ ਤੋਂ ਬਾਅਦ ਉਨ੍ਹਾਂ ਉਤਪਾਦਾਂ ਦਾ ਕੀ ਹੁੰਦਾ ਹੈ ਇਸ ਦੀ ਜ਼ਿੰਮੇਵਾਰੀ ਅਸੀਂ ਨਹੀਂ ਲੈ ਸਕਦੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।