ਅਫਗਾਨਿਸਤਾਨ : ਮਸਜਿਦ ਵਿੱਚ ਧਮਾਕਾ ; 33 ਦੀ ਮੌਤ, 74 ਜ਼ਖਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਫਗਾਨਿਸਤਾਨ ਦੇ ਕੰਧਾਰ ਵਿੱਚ ਸ਼ੀਆ ਭਾਈਚਾਰੇ ਦੀ ਮਸਜਿਦ ਵਿੱਚ ਸ਼ੁੱਕਰਵਾਰ ਨੂੰ ਬੰਬ ਧਮਾਕਾ ਹੋਇਆ।

Blast

ਕੰਧਾਰ  : ਅਫਗਾਨਿਸਤਾਨ ਦੇ ਕੰਧਾਰ ਵਿੱਚ ਸ਼ੀਆ ਭਾਈਚਾਰੇ ਦੀ ਮਸਜਿਦ ਵਿੱਚ ਸ਼ੁੱਕਰਵਾਰ ਨੂੰ ਬੰਬ ਧਮਾਕਾ ਹੋਇਆ। ਦੱਸ ਦਈਏ ਕਿ ਇਸ ਧਮਾਕੇ ਵਿੱਚ 33 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ 74 ਜ਼ਖਮੀ ਹੋਏ ਹਨ। ਧਮਾਕਾ ਜੁਮੇ ਦੀ ਨਮਾਜ਼ ਦੌਰਾਨ ਹੋਇਆ।

ਹੋਰ ਪੜ੍ਹੋ: ਅਰਥ ਵਿਵਸਥਾ ਅਤੇ ਵਿਦੇਸ਼ ਨੀਤੀ ਵਿਚ ਅਸਫਲ ਮੋਦੀ ਸਰਕਾਰ, ਘਮੰਡ ਇਕ ਵੱਡੀ ਰੁਕਾਵਟ: ਸੁਬਰਾਮਨੀਅਮ ਸਵਾਮੀ

ਜਾਣਕਾਰੀ ਅਨੁਸਾਰ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ ਹੈ।

ਹੋਰ ਪੜ੍ਹੋ: ਦਰਦਨਾਕ ਹਾਦਸਾ! ਕੱਚੀ ਖੂਹੀ ’ਚ ਡਿੱਗਣ ਕਾਰਨ ਮਾਂ-ਧੀ ਦੀ ਮੌਤ, ਪਿਤਾ ਦੀ ਹਾਲਤ ਗੰਭੀਰ

ਦੱਸਣਯੋਗ ਹੈ ਕਿ ਪਿਛਲੇ ਜੁਮੇ ਦੀ ਨਮਾਜ਼ ਦੌਰਾਨ ਕੁੰਦੁਜ ਵਿੱਚ ਜ਼ੋਰਦਾਰ ਧਮਾਕਾ ਹੋਇਆ ਸੀ। ਇਸ ਵਿੱਚ 100 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਖ਼ਮੀ ਹੋਏ ਸਨ। ਇਹ ਧਮਾਕਾ ਹਜਾਰਾ ਸ਼ੀਆ ਮਸਜਿਦ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।