ਜਾਨਸਨ ਐਂਡ ਜਾਨਸਨ ਪਾਊਡਰ 'ਚ ਕੈਂਸਰ ਪੈਦਾ ਕਰਨ ਵਾਲਾ ਕੈਮੀਕਲ : ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਫਾਰਮਾ ਕੰਪਨੀ ਜਾਨਸਨ ਐਂਡ ਜਾਨਸਨ ਨੂੰ ਲੰਬੇ ਸਮੇਂ ਤੋਂ ਪਤਾ ਸੀ ਕਿ ਉਸ ਦੇ ਬਣਾਏ ਬੇਬੀ ਪਾਊਡਰ ਵਿਚ ਨੁਕਸਾਨਦਾਇਕ ਕੈਮੀਕਲ ਐਸਬੈਸਟੌਸ ਮੌਜੂਦ ਹੈ। ਰਿਪੋਰਟ ...

Johnson and Johnson Baby Powder

ਵਾਸ਼ਿੰਗਟਨ (ਪੀਟੀਆਈ) :- ਅਮਰੀਕੀ ਫਾਰਮਾ ਕੰਪਨੀ ਜਾਨਸਨ ਐਂਡ ਜਾਨਸਨ ਨੂੰ ਲੰਬੇ ਸਮੇਂ ਤੋਂ ਪਤਾ ਸੀ ਕਿ ਉਸ ਦੇ ਬਣਾਏ ਬੇਬੀ ਪਾਊਡਰ ਵਿਚ ਨੁਕਸਾਨਦਾਇਕ ਕੈਮੀਕਲ ਐਸਬੈਸਟੌਸ ਮੌਜੂਦ ਹੈ। ਰਿਪੋਰਟ ਵਿਚ ਕੁੱਝ ਖੁਫ਼ੀਆ ਦਸਤਾਵੇਜਾਂ ਅਤੇ ਸੂਤਰਾਂ ਦੇ ਹਵਾਲੇ ਤੋਂ ਇਹ ਦਾਅਵਾ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ 1971 ਤੋਂ ਲੈ ਕੇ 2000 ਤੱਕ ਕੰਪਨੀ ਦੇ ਬੇਬੀ ਪਾਊਡਰ ਦੀ ਟੈਸਟਿੰਗ ਵਿਚ ਕਈ ਵਾਰ ਐਸਬੈਸਟੌਸ ਮਿਲਾਇਆ ਗਿਆ।

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਾਨਸਨ ਐਂਡ ਜਾਨਸਨ ਦੇ ਅਧਿਕਾਰੀਆਂ, ਪ੍ਰਬੰਧਕਾਂ, ਵਿਗਿਆਨੀਆਂ, ਡਾਕਟਰਾਂ ਅਤੇ ਵਕੀਲਾਂ ਨੂੰ ਵੀ ਪਤਾ ਸੀ ਪਰ ਉਨ੍ਹਾਂ ਨੇ ਇਹ ਗੱਲ ਲੁਕਾ ਕੇ ਰੱਖੀ। ਅਮਰੀਕੀ ਰੈਗੁਲੇਟਰ ਦੀ ਯੋਜਨਾ ਸੀ ਕਿ ਕਾਸਮੈਟਿਕ ਟੈਲਕਮ ਪਾਊਡਰ ਵਿਚ ਐਸਬੈਸਟੌਸ ਦੀ ਮਾਤਰਾ ਸੀਮਿਤ ਕੀਤੀ ਜਾਵੇ ਪਰ ਕੰਪਨੀ ਨੇ ਇਨ੍ਹਾਂ ਕੋਸ਼ਿਸ਼ਾਂ ਦੇ ਖਿਲਾਫ ਰੈਗੁਲੇਟਰ 'ਤੇ ਦਬਾਅ ਬਣਾਇਆ। ਇਸ ਵਿਚ ਉਨ੍ਹਾਂ ਨੂੰ ਕਾਮਯਾਬੀ ਵੀ ਮਿਲੀ। ਰਿਪੋਰਟ ਦੇ ਮੁਤਾਬਕ ਜਾਨਸਨ ਐਂਡ ਜਾਨਸਨ ਨੇ ਸਾਰੇ ਇਲਜ਼ਾਮ ਨਕਾਰੇ ਹਨ।

ਕੰਪਨੀ ਦਾ ਕਹਿਣਾ ਹੈ ਕਿ ਪਟੀਸ਼ਨਰਾਂ ਦੇ ਵਕੀਲਾਂ ਨੇ ਅਪਣੇ ਫ਼ਾਇਦੇ ਲਈ ਦਸਤਾਵੇਜਾਂ ਨਾਲ ਛੇੜਛਾੜ ਕੀਤੀ ਤਾਂਕਿ ਕੋਰਟ ਵਿਚ ਭੁਲੇਖੇ ਦਾ ਮਾਹੌਲ ਪੈਦਾ ਕੀਤਾ ਜਾ ਸਕੇ। ਇਹ ਉਨ੍ਹਾਂ ਸਾਰੇ ਟੈਸਟ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ ਜੋ ਦਾਅਵਾ ਕਰਦੇ ਹਨ ਕਿ ਸਾਡੇ ਪਾਊਡਰ ਵਿਚ ਕੋਈ ਨੁਕਸਾਨਦਾਇਕ ਪਦਾਰਥ ਮੌਜੂਦ ਨਹੀਂ ਹੈ। ਜਾਨਸਨ ਐਂਡ ਜਾਨਸਨ ਦੇ ਬੇਬੀ ਪਾਊਡਰ ਵਿਚ ਨੁਕਸਾਨਦਾਇਕ ਕੈਮੀਕਲ ਹੋਣ ਦੇ ਕਈ ਵਾਰ ਇਲਜ਼ਾਮ ਲੱਗੇ ਹਨ।

ਹਾਲਾਂਕਿ ਜੁਲਾਈ ਵਿਚ ਅਮਰੀਕਾ ਦੀ ਸੈਂਟ ਲੁਈਸ ਕੋਰਟ ਨੇ ਕੰਪਨੀ ਦੇ ਪਾਊਡਰ ਵਿਚ ਕੈਂਸਰ ਫੈਲਾਉਣ ਵਾਲਾ ਕੈਮੀਕਲ ‘ਐਸਬੈਸਟੌਸ' ਮਿਲਣ ਤੋਂ ਬਾਅਦ ਉਸ 'ਤੇ 4.7 ਅਰਬ ਡਾਲਰ (ਕਰੀਬ 34 ਹਜ਼ਾਰ ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਸੀ। ਇਹ ਰਾਸ਼ੀ ਉਨ੍ਹਾਂ 22 ਔਰਤਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਦਿੱਤੀ ਗਈ ਜਿਨ੍ਹਾਂ ਨੂੰ ਪਾਊਡਰ ਦੀ ਵਜ੍ਹਾ ਨਾਲ ਕੈਂਸਰ ਹੋਣ ਦਾ ਦਾਅਵਾ ਕੀਤਾ ਸੀ। ਇਹ ਪਹਿਲਾ ਮਾਮਲਾ ਸੀ ਜਦੋਂ ਐਸਬੈਸਟੌਸ ਦੀ ਵਜ੍ਹਾ ਨਾਲ ਕੈਂਸਰ ਹੋਣ ਦਾ ਪਤਾ ਚੱਲਿਆ।

ਹਾਲਾਂਕਿ ਜਾਨਸਨ ਐਂਡ ਜਾਨਸਨ ਰਾਈਟਰ ਦੀ ਰਿਪੋਰਟ ਅਤੇ ਸਾਰੇ ਆਰੋਪਾਂ ਨੂੰ ਖਾਰਿਜ ਕਰ ਦਿਤਾ ਹੈ। ਕੰਪਨੀ ਨੇ ਬਿਆਨ ਜਾਰੀ ਕਰ ਕਿਹਾ ਕਿ ਰਾਈਟਰ ਦੀ ਰਿਪੋਟ ਝੂਠੀ ਅਤੇ ਇਕਤਰਫਾ ਹੈ। ਕੰਪਨੀ ਦਾ ਬੇਬੀ ਪਾਊਡਰ ਸੁਰੱਖਿਅਤ ਅਤੇ ਐਸਬੇਸਟਸ ਫਰੀ ਹੈ। ਖ਼ੁਦ ਕੰਪਨੀ ਰੈਗੂਲੇਟਰ, ਇੰਡੀਪੇਂਡੈਂਟ ਲੈਬ ਅਤੇ ਸਿੱਖਿਅਕ ਸੰਸਥਾਨਾਂ ਦੇ ਵੱਲੋਂ ਕਰਾਏ ਗਏ ਹਜ਼ਾਰਾਂ ਟੈਸਟ ਵਿਚੋਂ ਕਿਸੇ ਵਿਚ ਵੀ ਇਹ ਗੱਲ ਸਾਹਮਣੇ ਨਹੀਂ ਆਈ ਕਿ ਕੰਪਨੀ ਦੇ ਪਾਊਡਰ ਵਿਚ ਐਸਬੈਸਟੌਸ ਹੈ।