ਨਸ਼ੀਲੇ ਪਾਊਡਰ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਤਵਾਰ ਸ਼ਾਮ ਟਾਂਡਾ ਦੇ ਪਿੰਡ ਬਘਿਆੜੀ ਦੇ ਇਕ ਨੌਜਵਾਨ ਦੀ ਨਸ਼ੀਲੇ ਪਾਊਡਰ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ.................

Doctors Eexamining the Young

ਟਾਂਡਾ ਉੜਮੁੜ: ਐਤਵਾਰ ਸ਼ਾਮ ਟਾਂਡਾ ਦੇ ਪਿੰਡ ਬਘਿਆੜੀ ਦੇ ਇਕ ਨੌਜਵਾਨ ਦੀ ਨਸ਼ੀਲੇ ਪਾਊਡਰ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁੱਖਦੇਵ ਲਾਲ ਉਰਫ਼ ਨੰਨੂ ਪੁੱਤਰ ਮਲਕੀਤ ਰਾਮ ਵਾਸੀ ਬਘਿਆੜੀ ਜੋ ਨਸ਼ੀਲੇ ਪਾਊਡਰ ਦਾ ਸੇਵਨ ਕਰਦਾ ਸੀ ਅੱਜ ਸ਼ਾਮ ਵੀ ਉਸਨੇ ਨਸ਼ੀਲੇ ਪਾਊਡਰ ਦਾ ਟੀਕਾ ਲਗਵਾਇਆ ਸੀ ਜਿਸ ਨਾਲ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਸੁੱਖਵਿੰਦਰ ਨਾਥ ਨੇ ਦੱਸਿਆ ਕਿ ਪਿਛਲੇ 7-8 ਮਹੀਨਿਆਂ ਤੋਂ ਪਿੰਡ ਦਾ ਹੀ ਇਕ ਵਿਅਕਤੀ ਜੋ ਨਸ਼ੀਲੇ ਪਾਊਡਰ ਦਾ ਧੰਦਾ ਕਰਦਾ ਹੈ ਕੋਲੋਂ ਨਸ਼ੀਲੇ ਪਾਊਡਰ ਦਾ ਟੀਕਾ ਲਗਾਇਆ ਕਰਦਾ ਸੀ। 

ਅੱਜ ਵੀ ਉਸਨੇ ਨਸ਼ੀਲੇ ਪਾਊਡਰ ਦਾ ਟੀਕਾ ਲਗਾਇਆ ਹੋਇਆ ਸੀ ਤੇ ਉਹ ਸਾਡੇ ਚਾਚੇ ਦੇ ਲੜਕੇ ਸੰਦੀਪ ਦੇ ਨਾਲ ਬੱਸੀ ਜਲਾਲ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਅਪਣੇ ਪਿੰਡ ਜਾ ਰਿਹਾ ਸੀ ਤੇ ਰਸਤੇ ਵਿੱਚ ਸੁੱਖਦੇਵ ਲਾਲ ਨੇ ਸੰਦੀਪ ਨੂੰ ਮੋਟਰਸਾਈਕਲ ਰੋਕਣ ਲਈ ਕਿਹਾ ਕਿਉਂਕਿ ਉਸਨੂੰ ਬਹੁਤ ਘਬਰਾਹਟ ਹੋ ਰਹੀ ਸੀ। ਜਦੋਂ ਸੰਦੀਪ ਨੇ ਮੋਟਰਸਾਈਕਲ ਰੋਕਿਆ ਤਾਂ ਸੁੱਖਦੇਵ ਜਮੀਨ 'ਤੇ ਡਿੱਗ ਪਿਆ। 

ਸੰਦੀਪ ਨੇ ਤੁਰਤ ਸਵਾਰੀ ਦਾ ਇੰਤਜ਼ਾਮ ਕਰਕੇ ਸੁੱਖਦੇਵ ਲਾਲ ਨੂੰ ਸਿਵਲ ਹਸਪਤਾਲ ਟਾਂਡਾ ਪਹੁੰਚਾਇਆ ਉੱਥੇ ਪਹੁੰਚਦੇ ਹੀ ਡਿਊਟੀ 'ਤੇ ਤੈਨਾਤ ਡਾ. ਅੰਮ੍ਰਿਤਜੋਤ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਮ੍ਰਿਤਕ ਦੇ ਭਰਾ ਸੁੱਖਵਿੰਦਰ ਨਾਥਤ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਰੇ ਭਰਾ ਦੀ ਮੌਤ ਦਾ ਜਿੰਮੇਵਾਰ ਪਿੰਡ ਦਾ ਵਿਅਕਤੀ ਹੈ ਉਸ ਨੇ ਸੈਂਕੜੇ ਨੌਜਵਾਨਾਂ ਨੂੰ ਆਪਣੇ ਚੁੰਗਲ ਵਿਚ ਫਸਾਇਆ ਹੋਇਆ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹ।