ਹਿਜ਼ਾਬ ਪਹਿਨਣ ਵਾਲੀ ਕਿਉਂ ਨਹੀਂ ਬਣ ਸਕਦੀ 'ਬਿਊਟੀ ਕੁਈਨ', ਮੁਸਲਿਮ ਲੜਕੀ ਦਾ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਿਜ਼ਾਬ ਗਰਲ ਸਾਰਾ ਇਫ਼ਤੇਖ਼ਾਰ ਭਾਵੇਂ ਹੀ ਮਿਸ ਇੰਗਲੈਂਡ ਦਾ ਤਾਜ਼ ਪਾਉਣ ਵਿਚ ਸਫ਼ਲ ਨਾ ਹੋਈ ਹੋਵੇ ਪਰ ਉਹ ਲੋਕਾਂ ਦੇ ਦਿਲਾਂ ਨੂੰ ਜ਼ਰੂਰ ਜਿੱਤ ਚੁੱਕੀ ਹੈ। ਬਹੁਤ ਸਾਰੀਆਂ...

Sara Iftekar Miss England Finalist

ਲੰਡਨ : ਹਿਜ਼ਾਬ ਗਰਲ ਸਾਰਾ ਇਫ਼ਤੇਖ਼ਾਰ ਭਾਵੇਂ ਹੀ ਮਿਸ ਇੰਗਲੈਂਡ ਦਾ ਤਾਜ਼ ਪਾਉਣ ਵਿਚ ਸਫ਼ਲ ਨਾ ਹੋਈ ਹੋਵੇ ਪਰ ਉਹ ਲੋਕਾਂ ਦੇ ਦਿਲਾਂ ਨੂੰ ਜ਼ਰੂਰ ਜਿੱਤ ਚੁੱਕੀ ਹੈ। ਬਹੁਤ ਸਾਰੀਆਂ ਔਰਤਾਂ ਉਨ੍ਹਾਂ ਨੂੰ ਅਪਣਾ ਰੋਲ ਮਾਡਲ ਵੀ ਮੰਨਣ ਲੱਗੀਆਂ ਹਨ ਪਰ ਟ੍ਰੋਲਰਸ ਹਨ ਕਿ ਲਗਾਤਾਰ ਉਨ੍ਹਾਂ ਦੇ ਹਿਜ਼ਾਬ ਨੂੰ ਲੈ ਕੇ ਹੀ ਟ੍ਰੋਲ ਕਰੀ ਜਾ ਰਹੇ ਹਨ। ਵੈਬਸਾਈਟ ਡੇਲ ਮੇਲ ਨੂੰ ਦਿਤੀ ਗਈ ਇਕ ਇੰਟਰਵਿਊ ਵਿਚ ਸਾਰਾ ਨੇ ਅਜਿਹੇ ਟ੍ਰੋਲਰਸ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਹਿਜ਼ਾਬ ਪਹਿਨਣ ਵਾਲੀ ਬਿਊਟੀ ਕੁਈਨ ਕਿਉਂ ਨਹੀਂ ਬਣ ਸਕਦੀ। ਜਲਦ ਹੀ ਅਜਿਹਾ ਸਮਾਂ ਵੀ ਆਏਗਾ। 

ਹਰਸਫੀਲਡ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ 20 ਸਾਲਾਂ ਦੀ ਪਾਕਿਸਤਾਨੀ ਮੂਲ ਦੀ ਸਾਰਾ ਇਫ਼ਤੇਖ਼ਾਰ ਦਾ ਕਹਿਣਾ ਹੈ ਕਿ ਮੈਂ ਮੁਸਲਿਮ ਔਰਤਾਂ ਦੇ ਲਈ ਹੀ ਨਹੀਂ, ਬਲਕਿ ਸਾਰੀਆਂ ਔਰਤਾਂ ਦੀ ਰੋਲ ਮਾਡਲ ਬਣਨਾ ਹੁੰਦੀ ਹੈ। ਹਿਜ਼ਾਬ ਦੇ ਨਾਲ ਪਹਿਨ ਕੇ ਬਿਊਟੀ ਮੁਕਾਬਲੇ ਵਿਚ ਸ਼ਾਮਲ ਹੋ ਕੇ ਮੈਂ ਉਨ੍ਹਾਂ ਦੇ ਮਨ ਵਿਚ ਇਕ ਉਮੀਦ ਜਗਾਈ ਹੈ ਜੋ ਇਹ ਮੰਨਦੀਆਂ ਹਨ ਕਿ ਉਹ ਮੋਟੀ, ਸਾਂਵਲੀ ਅਤੇ ਲੰਬੀਆਂ ਨਾ ਹੋਣ ਦੀ ਵਜ੍ਹਾ ਨਾਲ ਸੁੰਦਰਤਾ ਮੁਕਾਬਲੇ ਵਿਚ ਹਿੱਸਾ ਨਹੀਂ ਲੈ ਸਕਦੀਆਂ।

ਇਸ ਨਾਲ ਉਨ੍ਹਾਂ ਨੂੰ ਪ੍ਰੇੇਰਣਾ ਮਿਲੇਗੀ ਜੋ ਸੁੰਦਰਤਾ ਦੀ ਪਰਿਭਾਸ਼ਾ ਵਿਚ ਅਪਣੇ ਆਪ ਨੂੰ ਫਿੱਟ ਨਾ ਪਾ ਕੇ ਇਹ ਮੰਨਦੀਆਂ ਹਨ ਕਿ ਉਹ ਖ਼ੂਬਸੂਰਤ ਨਹੀਂ ਹਨ। ਉਨ੍ਹਾਂ ਕਿਹਾ ਕਿ ਹਰ ਕਿਸੇ ਦੇ ਖ਼ੂਬਸੂਰਤੀ ਦੇ ਅਪਣੇ ਮਾਇਨੇ ਹੁੰਦੇ ਹਨ। ਇਸ ਲਈ ਇਹ ਕਹਿਣਾ ਕਿ ਅਜਿਹਾ ਦਿਸਣ ਵਾਲਾ ਹੀ ਖ਼ੂਬਸੂਰਤ ਹੁੰਦਾ ਹੈ, ਇਹ ਗ਼ਲਤ ਹੈ। ਅਪਣੇ ਹਿਜ਼ਾਬ ਪਹਿਨਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਟ੍ਰੋਲਰਸ ਕਹਿੰਦੇ ਹਨ ਕਿ ਹਿਜ਼ਾਬ ਪਹਿਨਣ ਦੇ ਲਈ ਮੇਰੇ ਉਪਰ ਦਬਾਅ ਪਾਇਆ ਗਿਆ। ਕਿਸੇ ਬਿਊਟੀ ਮੁਕਾਬਲੇ ਵਿਚ ਹਿਜ਼ਾਬ ਪਹਿਨ ਕੇ ਜਾਣ ਦਾ ਕੀ ਮਤਲਬ ਹੈ? ਮੈਂ ਅਜਿਹਾ ਕਿਉਂ ਕੀਤਾ? ਇਹ ਲੋਕ ਉਦੋਂ ਵੀ ਬੋਲਦੇ ਜਦੋਂ ਮੈਂ ਹਿਜ਼ਾਬ ਨਾ ਪਹਿਨਦੀ।

ਉਦੋਂ ਕਹਿੰਦੇ, ਦੇਖੋ ਮੁਸਲਿਮ ਹੋ ਕੇ ਹਿਜ਼ਾਬ ਨਹੀਂ ਪਹਿਨ ਰਹੀ ਹੈ। ਹੁਣ ਪਹਿਨਦੀ ਹਾਂ ਤਾਂ ਵੀ ਕਹਿੰਦੇ ਹਨ। ਇਨ੍ਹਾਂ ਦਾ ਤਾਂ ਕੰਮ ਹੀ ਹੈ ਕਹਿਣਾ। ਰਹੀ ਗੱਲ ਮੇਰੇ ਉਪਰ ਦਬਾਅ ਪੈਣ ਦੀ, ਤਾਂ ਅਜਿਹਾ ਕੁੱਝ ਨਹੀਂ ਹੈ। ਮੇਰੇ ਪਰਵਾਰ ਦੇ ਲੋਕਾਂ ਨੇ ਮੇਰੇ ਉਪਰ ਕਦੇ ਕੋਈ ਦਬਾਅ ਨਹੀਂ ਬਣਾਇਆ। ਮੈਂ ਅਪਣੀ ਮਰਜ਼ੀ ਨਾਲ ਹਿਜ਼ਾਬ ਪਹਿਨਦੀ ਹਾਂ। ਜੋ ਨਹੀਂ ਪਹਿਨਦੇ ਹਨ, ਮੈਂ ਉਨ੍ਹਾਂ ਨੂੰ ਵੀ ਕੁੱੱਝ ਨਹੀਂ ਕਹਾਂਗੀ, ਉਹ ਉਨ੍ਹਾਂ ਦੀ ਮਰਜ਼ੀ ਹੈ। ਸਾਰਾ ਇਫ਼ਤੇਖ਼ਾਰ ਨੇ ਕਿਹਾ ਕਿ ਜਦੋਂ ਤੁਸੀਂ ਦੂਜਿਆਂ ਦਾ ਸਨਮਾਨ ਕਰੋਗੇ ਤਾਂ ਦੂਜੇ ਵੀ ਤੁਹਾਨੂੰ ਸਨਮਾਨ ਦੇਣਗੇ। 

ਸਾਰਾ ਨੇ ਕਿਹਾ ਕਿ ਮੇਰੇ ਮੰਮੀ-ਪਾਪਾ ਇੰਨੇ ਸਾਲਾਂ ਤੋਂ ਇੰਗਲੈਂਡ ਵਿਚ ਪਲੇ ਵਧੇ, ਕਦੇ ਉਨ੍ਹਾਂ ਨੂੰ ਅਜਿਹਾ ਨਹੀਂ ਲੱਗਿਆ ਕਿ ਪਾਕਿਸਤਾਨੀ ਜਾਂ ਏਸ਼ੀਆਈ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਸਨਮਾਨ ਨਾ ਮਿਲਿਆ ਹੋਵੇ। ਉਨ੍ਹਾਂ ਨੇ ਅਜਿਹੇ ਕੋਈ ਅਨੁਭਵ ਮੈਨੂੰ ਨਹੀਂ ਦੱਸੇ, ਪਰ ਮੈਂ ਨਸਲਭੇਦ ਦਾ ਸਾਹਮਣਾ ਕੀਤਾ। ਮੇਰੇ ਨਾਲ ਅਜਿਹਾ ਹੋਇਆ। ਬਿਊਟੀ ਮੁਕਾਬਲੇ ਵਿਚ ਮੇਰੇ ਨਾਲ ਪਾਕਿਸਤਾਨੀ ਹੋਣ ਦੀ ਵਜ੍ਹਾ ਨਾਲ ਗ਼ਲਤ ਵਿਵਹਾਰ ਕੀਤਾ ਗਿਆ। ਇਸ ਲਈ ਮੈਨੂੰ ਅੱਗੇ ਨਹੀਂ ਵਧਾਇਆ ਗਿਆ ਕਿਉਂਕਿ ਮੈਂ ਏਸ਼ੀਆਈ ਹਾਂ। 

ਸਾਰਾ ਨੇ ਕਿਹਾ ਕਿ ਮੈਨੂੰ ਬਚਪਨ ਤੋਂ ਹੀ ਫ਼ੈਸ਼ਨ ਦੀ ਦੁਨੀਆ ਪਸੰਦ ਸੀ। ਬਚਪਨ ਵਿਚ ਮੈਂ ਬਿਊਟੀ ਕੁਈਨ ਬਣਦੀ ਸੀ। ਹਾਈ ਹੀਲ ਪਹਿਨ ਕੇ ਪੂਰੇ ਘਰ ਵਿਚ ਕੈਟਵਾਕ ਕਰਦੀ ਸੀਹ ਪਰ ਮੇਰੇ ਮੰਮੀ-ਪਾਪਾ ਨੇ ਕਦੇ ਮੈਨੂੰ ਨਹੀਂ ਰੋਕਿਆ। ਉਨ੍ਹਾਂ ਨੇ ਕਦੇ ਵੀ ਨਹੀਂ ਕਿਹਾ ਕਿ ਤੂੰ ਇਹ ਨਾ ਕਰ। ਬਲਕਿ ਇਸ ਦੇ ਲਈ ਉਹ ਮੈਨੂੰ ਹਮੇਸ਼ਾਂ ਉਤਸ਼ਾਹਤ ਕਰਦੇ ਸਨ।