ਮਿਸ ਕੋਹਿਮਾ ਕੰਟੈਸਟੈਂਟ ਨੂੰ ਮੋਦੀ ਬਾਰੇ ਪੁੱਛਿਆ ਸਵਾਲ, ਜਵਾਬ ਨੇ ਇੰਟਰਨੈੱਟ ਕਰਤਾ ਜਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਿਸ ਕੋਹਿਮਾ ਬਿਊਟੀ ਪੇਜੇਂਟ (Miss Kohima pageant) ਦੌਰਾਨ ਇਸ ਪ੍ਰਤੀਯੋਗੀਤਾ ਵਿਚ ਸ਼ਾਮਲ ਹੋਈ ਕੰਟੈਸਟੈਂਟ ਤੋਂ ਇਕ ਸਵਾਲ ਪੁੱਛਿਆ ਗਿਆ।

"Focus On Women Instead Of Cows": Miss Kohima Contestant

ਨਾਗਾਲੈਂਡ: ਮਿਸ ਕੋਹਿਮਾ ਬਿਊਟੀ ਪੇਜੇਂਟ(Miss Kohima pageant) ਦੌਰਾਨ ਇਸ ਪ੍ਰਤੀਯੋਗੀਤਾ ਵਿਚ ਸ਼ਾਮਲ ਹੋਈ ਕੰਟੈਸਟੈਂਟ ਤੋਂ ਇਕ ਸਵਾਲ ਪੁੱਛਿਆ ਗਿਆ। ਸਵਾਲ ਪੀਐਮ ਮੋਦੀ ਨਾਲ ਸਬੰਧਤ ਸੀ। ਕੰਟੈਸਟੈਂਟ ਲੜਕੀ ਤੋਂ ਪੁੱਛਿਆ ਗਿਆ ‘ਜੇਕਰ ਪੀਐਮ ਮੋਦੀ ਤੁਹਾਨੂੰ ਇਨਵਾਈਟ ਕਰਨ ਤਾਂ ਤੁਸੀਂ ਉਹਨਾਂ ਨੂੰ ਕੀ ਕਹੋਗੇ? ਇਸ ਤੋਂ ਬਾਅਦ ਲੜਕੀ ਨੇ ਜਵਾਬ ਵਿਚ ਕਿਹਾ, ‘ਜੇਕਰ ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਨੇ ਬੁਲਾਇਆ ਤਾਂ ਮੈ ਉਹਨਾਂ ਨੂੰ ਬੋਲਾਂਗੀ ਕਿ ਗਾਵਾਂ ਨਾਲੋਂ ਜ਼ਿਆਦਾ ਔਰਤਾਂ ‘ਤੇ ਧਿਆਨ ਦੇਣ’।

ਕੰਟੈਸਟੈਂਟ ਦਾ ਇਹ ਜਵਾਬ ਸੁਣਦੇ ਹੀ ਉੱਥੇ ਮੌਜੂਦ ਲੋਕ ਹੱਸਣ ਲੱਗੇ। ਇਹ ਵੀਡੀਓ ਇੰਟਰਨੈਟ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਕੋਹਿਮਾ ਨਾਗਾਲੈਂਡ ਦੀ ਰਾਜਧਾਨੀ ਹੈ। ਇੱਥੇ 5 ਅਕਤੂਬਰ ਨੂੰ ਮਿਸ ਕੋਹਿਮਾ ਬਿਊਟੀ ਪੇਜੇਂਟ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇਸ ਪ੍ਰੋਗਰਾਮ ਵਿਚ ਸਵਾਲ-ਜਵਾਬ ਦੇ ਰਾਊਂਡ ਵਿਚ ਇਕ ਜੱਜ ਨੇ ਕੰਟੈਸਟੈਂਟ Vikuonuo Sachu ਕੋਲੋਂ ਪੀਐਮ ਮੋਦੀ ਨਾਲ ਜੁੜਿਆ ਸਵਾਲ ਪੁੱਛਿਆ, ਜਿਸ ਦਾ ਜਵਾਬ ਹੁਣ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

 


 

ਇਸ ਵੀਡੀਓ ਨੂੰ ਇਕ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਖ਼ਬਰਾਂ ਮੁਤਾਬਕ Vikuonuo Sachu ਇਸ ਪ੍ਰੋਗਰਾਮ ਵਿਚ ਦੂਜੀ ਰਨਰ-ਅੱਪ ਰਹੀ। ਉਹ ਹੀ 18 ਸਾਲ ਦੀ ਵਿਦਿਆਰਥਣ ਹੈ। ਇਸ ਦੇ ਨਾਲ ਹੀ 23 ਸਾਲ ਦੀ  Khrienuo Liezietsu ਦੇ ਸਿਰ ‘ਤੇ ਮਿਸ ਕੋਹਿਮਾ ਦਾ ਤਾਜ ਸਜਿਆ ਹੈ। ਕੰਟੈਸਟੈਂਟ ਵੱਲੋਂ ਦਿੱਤੇ ਗਏ ਇਸ ਜਵਾਬ 'ਤੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਕਮੈਂਟਸ ਵੀ ਆ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ