ਮੰਗਲ ਅਤੇ ਚੰਨ 'ਤੇ ਭਵਿੱਖ ਵਿਚ ਉਗਾਈ ਜਾ ਸਕਣਗੀਆਂ ਫਸਲਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਗਿਆਨੀਆਂ ਨੇ ਜਤਾਈ ਸੰਭਾਵਨਾ - ਟਮਾਟਰ, ਮੂਲੀ, ਰਾਈ, ਕੁਇਨੋਆ, ਪਾਲਕ ਮਟਰਾਂ ਸਮੇਤ 10 ਵੱਖ-ਵੱਖ ਫਸਲਾਂ ਤਿਆਰ ਹੋਣਗੀਆਂ

Soil on moon and Mars likely to support crops : Study

ਲੰਦਨ : ਨਾਸਾ ਦੇ ਵਿਗਿਆਨੀਆਂ ਨੇ ਮੰਗਲ ਅਤੇ ਚੰਦਰਮਾ ਵਰਗੇ ਵਾਤਾਵਰਣ ਅਤੇ ਮਿੱਟੀ ਨੂੰ ਨਕਲੀ ਢੰਗ ਨਾਲ ਤਿਆਰ ਕਰ ਕੇ ਫਸਲਾਂ ਉਗਾਉਣ ਵਿਚ ਸਫ਼ਲਲਾ ਹਾਸਲ ਕੀਤੀ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਜੇ ਭਵਿੱਖ ਵਿਚ ਲਾਲ ਗ੍ਰਹਿ (ਮੰਗਲ) ਅਤੇ ਚੰਨ 'ਤੇ ਮਨੁੱਖੀ ਬਸਤੀਆਂ ਸਥਾਪਤ ਕੀਤੀਆਂ ਜਾਂਦੀਆਂ ਹਨ, ਤਾਂ ਉਨ੍ਹਾਂ ਲਈ ਉਥੇ ਖਾਣ ਦੀਆਂ ਵਸਤੂਆਂ ਉਗਾਈ ਜਾ ਸਕਣਗੀਆਂ।

ਨੀਦਰਲੈਂਡਜ਼ ਦੀ ਵਗੇਨਿਗੇਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਹ ਵੀ ਕਿਹਾ ਹੈ ਕਿ ਮੰਗਲ ਅਤੇ ਚੰਨ 'ਤੇ ਉੱਗੀ ਫਸਲਾਂ ਦੇ ਬੀਜ ਵੀ ਪ੍ਰਾਪਤ ਕੀਤੇ ਜਾਣ ਦੀ ਸੰਭਾਵਨਾ ਹੈ ਤਾਂ ਜੋ ਨਵੀਂ ਫਸਲ ਲਈ ਜਾ ਸਕੇ। ਉਨ੍ਹਾਂ ਨੇ ਹਲੀਮ, ਟਮਾਟਰ, ਮੂਲੀ, ਰਾਈ, ਕੁਇਨੋਆ, ਪਾਲਕ ਅਤੇ ਮਟਰਾਂ ਸਮੇਤ 10 ਵੱਖ-ਵੱਖ ਫਸਲਾਂ ਉਗਾਈਆਂ।

ਵੈਗਨਿਨਗੇਨ ਯੂਨੀਵਰਸਿਟੀ ਦੇ ਵੀਗਰ ਵੇਮਲਿੰਕ ਨੇ ਕਿਹਾ, ''ਜਦੋਂ ਅਸੀਂ ਨਕਲੀ ਤੌਰ ਤੇ ਤਿਆਰ ਕੀਤੀ ਗਈ ਮੰਗਲ ਗ੍ਰਹਿ ਦੀ ਮਿੱਟੀ ਵਿਚ ਉਗਦੇ ਪਹਿਲੇ ਟਮਾਟਰ ਨੂੰ ਲਾਲ ਹੁੰਦੇ ਵੇਖਿਆ ਤਾਂ ਅਸੀਂ ਉਤਸ਼ਾਹ ਨਾਲ ਭਰੇ ਹੋਏ ਸੀ। ਇਸਦਾ ਅਰਥ ਇਹ ਸੀ ਕਿ ਅਸੀਂ ਇਕ ਟਿਕਾਉ ਖੇਤੀਬਾੜੀ ਵਾਤਾਵਰਣ ਪ੍ਰਣਾਲੀ ਵੱਲ ਵਧੇ ਹਾਂ।'' ”

ਖੋਜਕਰਤਾਵਾਂ ਨੇ ਮੰਗਲ ਅਤੇ ਚੰਨ ਦੀ ਧਰਤੀ ਦੇ ਉਪਰਲੇ ਹਿੱਸੇ ਤੋਂ ਲਈ ਮਿੱਟੀ ਵਿਚ ਆਮ ਮਿੱਟੀ ਨੂੰ ਮਿਲਾ ਕੇ ਨਕਲੀ ਤੌਰ ਤੇ ਅਜਿਹੇ ਵਾਤਾਵਰਣ ਦਾ ਵਿਕਾਸ ਕੀਤਾ ਸੀ। ਓਪਨ ਐਗਰੀਕਲਚਰ ਰਿਸਰਚ ਜਰਨਲ ਵਿਚ ਪ੍ਰਕਾਸ਼ਤ ਪੇਪਰ ਦੇ ਅਨੁਸਾਰ ਪਾਲਕ ਨੂੰ ਛੱਡ ਕੇ ਦਸ ਵਿਚੋਂ ਨੌਂ ਫਸਲਾਂ ਚੰਗੀ ਤਰ੍ਹਾਂ ਵਿਕਸਤ ਹੋਈਆਂ ਹਨ ਜੋ ਖਾਦੀਆਂ ਵੀ ਜਾ ਸਕਦੀਆਂ ਹਨ। ਖੋਜਕਰਤਾਵਾਂ ਨੇ ਦਸਿਆ ਕਿ ਮੂਲੀ, ਹਲੀਮ ਅਤੇ ਰਾਈ ਦੀਆਂ ਫਸਲਾਂ ਤੋਂ ਉਗਾਇਆ ਗਿਆ ਬੀਜ ਸਫਲਤਾਪੂਰਵਕ ਫੁੱਟਿਆ ਹੈ। ਉਨ੍ਹਾਂ ਕਿਹਾ ਕਿ ਜੇ ਮਨੁੱਖ ਮੰਗਲ ਜਾਂ ਚੰਨ 'ਤੇ ਬਸਣ ਲਈ ਜਾਂਦੇ ਹਨ ਤਾਂ ਉਹ ਅਪਣੀ ਫਸਲ ਉਗਾ ਸਕਣਗੇ।