ਇਸਲਾਮਿਕ ਸਟੇਟ ਨੇ ਲਈ ਦੱਖਣੀ ਅਫ਼ਗ਼ਾਨਿਸਤਾਨ ਦੀ ਮਸਜਿਦ ਵਿੱਚ ਹੋਏ ਧਮਾਕੇ ਦੀ ਜ਼ਿਮੇਵਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਮਾਜ਼ ਦੌਰਾਨ ਹੋਏ ਬੰਬ ਧਮਾਕੇ ਵਿੱਚ 47 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਕਈ ਹੋਰ ਲੋਕ ਜ਼ਖ਼ਮੀ ਹੋ ਗਏ ਸਨ। 

Mosque Blast

ਕਾਬੁਲ :  ਅਤਿਵਾਦੀ ਸੰਗਠਨ ਇਸਲਾਮੀਕ ਸਟੇਟ (IS) ਨੇ ਦੱਖਣੀ ਅਫ਼ਗ਼ਾਨਿਸਤਾਨ ਦੇ ਇੱਕ ਸੂਬੇ ਦੀ ਸ਼ੀਆ ਮਸਜਿਦ ਵਿੱਚ ਨਮਾਜ਼ ਦੌਰਾਨ ਹੋਏ ਆਤਮਘਾਤੀ ਬੰਬ ਧਮਾਕੇ ਦੀ ਜ਼ਿਮੇਵਾਰੀ ਲਈ ਹੈ। ਦੱਸ ਦਈਏ ਕਿ ਜੁਮੇ (ਸ਼ੁੱਕਰਵਾਰ) ਦੀ ਨਮਾਜ਼ ਦੌਰਾਨ ਹੋਏ ਬੰਬ ਧਮਾਕੇ ਵਿੱਚ 47 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਕਈ ਹੋਰ ਲੋਕ ਜ਼ਖ਼ਮੀ ਹੋ ਗਏ ਸਨ। 

ਇਹ ਵੀ ਪੜ੍ਹੋ : ਮੈਕਸੀਕੋ : ਹਵਾਈ ਅੱਡੇ ਨੇੜੇ ਚੱਲੀ ਗੋਲੀ, ਇੱਕ ਦੀ ਮੌਤ

ਆਈਐੱਸ ਨੇ ਸ਼ੁਕਰਵਾਰ ਦੇਰ ਰਾਤ ਸੋਸ਼ਲ ਮੀਡਿਆ 'ਤੇ ਇੱਕ ਪੋਸਟ ਸਾਂਝੀ ਕਰ ਇਹ ਜ਼ਿਮੇਵਾਰੀ ਲਈ ਅਤੇ ਕਿਹਾ ਕਿ ਉਸ ਦੇ ਦੋ ਮੈਬਰਾਂ ਨੇ ਕੰਧਾਰ ਸੂਬੇ ਵਿੱਚ ਫਾਤੀਮਿਆ ਮਸਜਿਦ ਦੀ ਐਂਟਰਸ 'ਤੇ ਤੈਨਾਤ ਸੁਰੱਖਿਆ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਇਸਲਾਮੀਕ ਸਟੇਟ (IS) ਦੇ ਇੱਕ ਅਤਿਵਾਦੀ ਨੇ ਮਸਜਿਦ ਦੇ ਮੁੱਖ ਦਰਵਾਜ਼ੇ 'ਤੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ ਜਦਕਿ ਦੂਜੇ ਨੇ ਮਸਜਿਦ ਦੇ ਅੰਦਰ ਭਿਆਨਕ ਧਮਾਕਾ ਕੀਤਾ।

ਇਹ ਵੀ ਪੜ੍ਹੋ : ਇੰਡੋਨੇਸ਼ੀਆ 'ਚ ਆਇਆ ਭੂਚਾਲ, ਤਿੰਨ ਮੌਤਾਂ, ਅੱਧਾ ਦਰਜਨ ਜ਼ਖ਼ਮੀ

ਆਈਐੱਸ ਦੀ ਇੱਕ ਸਮਾਚਾਰ ਏਜੰਸੀ ਨੇ ਇੱਕ ਬਿਆਨ ਵਿੱਚ ਹਮਲਾਵਰਾਂ  ਦੇ ਨਾਮ ਅਨਸ ਅਲ-ਖੁਰਸਾਨੀ ਅਤੇ ਅਬੂ ਅਲੀ  ਅਲ-ਬਲੂਚੀ ਦੱਸੇ ਹਨ। ਜਾਣਕਾਰੀ ਅਨੁਸਾਰ ਦੋਵੇਂ ਹੀ ਹਮਲਾਵਰ ਅਫ਼ਗ਼ਾਨਿਸਤਾਨ ਦੇ ਨਾਗਰਿਕ ਸਨ। 

ਜ਼ਿਕਰਯੋਗ ਹੈ ਕਿ ਇਸ ਤੋਂ ਇੱਕ ਹਫ਼ਤਾ ਪਹਿਲਾਂ ਇਸਲਾਮਿਕ ਸਟੇਟ  (IS) ਨਾਲ ਸਬੰਧਤ ਇਕ ਸਥਾਨਕ ਸੰਗਠਨ ਨੇ ਉੱਤਰੀ ਸੂਬੇ ਦੀ ਇੱਕ ਸ਼ੀਆ ਮਸਜਿਦ ਵਿੱਚ ਬੰਬ ਧਮਾਕਾ ਕੀਤਾ ਸੀ, ਜਿਸ ਵਿੱਚ 46 ਲੋਕਾਂ ਦੀ ਮੌਤ ਹੋਈ ਸੀ।