ਸ਼ਿਮਲਾ ਮਿਰਚ ਵਿਚੋਂ ਅਜਿਹਾ ਕੀ ਨਿਕਲਿਆ ਕਿ Couple ਰਹਿ ਗਿਆ ਦੰਗ 

ਏਜੰਸੀ

ਖ਼ਬਰਾਂ, ਕੌਮਾਂਤਰੀ

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ

File

ਕੋਈ ਖਾਣਾ ਬਣਾਉਣ ਜਾ ਰਿਹਾ ਹੋਵੇ ਅਤੇ ਜਿਸ ਦੀ ਸਬਜ਼ੀ ਬਣਾਈ ਜਾ ਰਹੀ ਹੈ ਉਸ ਵਿਚੋਂ ਕੁਝ ਡਰਾਵਣੀ ਚੀਜ਼ ਬਾਹਰ ਨਿਕਲ ਆਏ ਤਾਂ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੋਵੇਗੀ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਜਦੋਂ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉਣ ਜਾ ਰਹੇ ਇਕ ਕਪਲ ਨੂੰ ਸ਼ਿਮਲਾ ਮਿਰਚ ਵਿਚ ਕੁਝ ਮਿਲ ਗਿਆ। ਦਰਅਸਲ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉਣ ਜਾ ਰਹੇ ਇੱਕ ਜੋੜੇ ਨੇ ਜਦੋਂ ਇਸ ਨੂੰ ਕੱਟਿਆ ਤਾਂ ਉਸ ਵਿਚੋਂ ਇਕ ਵੱਡਾ ਡੱਡੂ ਨਿਕਲਿਆ। 

ਡੱਡੂ ਨੂੰ ਵੇਖ ਕੇ ਪਹਿਲਾਂ ਤਾਂ ਦੋਵੇਂ ਡਰ ਗਏ। ਹੈਰਾਨੀ ਦੀ ਗੱਲ ਹੈ ਕਿ ਡੱਡੂ ਜਿਉਂਦਾ ਬੈਠਾ ਸੀ। ਘਟਨਾ ਕੈਨੇਡਾ ਦੀ ਹੈ ਜਿੱਥੇ ਨਿਕੋਲ ਅਤੇ ਗਿਰਾਰਡ ਦੋਨੋਂ ਖਾਣਾ ਬਣਾਉਣ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਨੇ ਸ਼ਿਮਲਾ ਸਿਰਚ ਚੁੱਕੀ ਅਤੇ ਜਿਵੇਂ ਹੀ ਉਸਨੂੰ ਕੱਟਿਆ ਤਾਂ ਡੱਡੂ ਅੰਦਰ ਬੈਠਿਆ ਹੋਇਆ ਸੀ। ਮੀਡੀਆ ਰਿਪੋਰਟ ਅਨੁਸਾਰ ਦੋਵਾਂ ਨੇ ਕਿਹਾ ਕਿ ਜੋਂ ਉਨ੍ਹਾਂ ਨੇ ਕੈਪਸਿਕਮ ਖਰੀਦੀ ਸੀ ਤਾਂ ਇਸ ਵਿਚ ਕੋਈ ਸੁਰਾਖ ਨਹੀਂ ਸੀ। ਇਸ ਦੇ ਬਾਵਜੂਦ ਉਸ ਵਿਚੋਂ ਇਕ ਡੱਡੂ ਨਿਕਲਿਆ। 

ਡੱਡੂ ਨੂੰ ਹਟਾਉਣ ਤੋਂ ਬਾਅਦ, ਉਨ੍ਹਾਂ ਨੇ ਇਸ ਨੂੰ ਇਕ ਵੱਖਰੇ ਜਾਰ ਵਿਚ ਰਖ ਦਿੱਤਾ। ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਅਸਲ ਵਿਚ ਇਕ ਹਰੇ ਰੁੱਖ ਦਾ ਡੱਡੂ ਹੈ। ਇਹ ਜਾਣ ਕੇ ਦੋਵੇਂ ਹੈਰਾਨ ਰਹਿ ਗਏ। ਇਸ ਤੋਂ ਬਾਅਦ, ਉਨ੍ਹਾਂ ਨੇ ਸਥਾਨਕ ਸੁਪਰ ਮਾਰਕੀਟ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਰਿਪੋਰਟ ਦੇ ਅਨੁਸਾਰ ਇਹ ਮਾਮਲਾ ਖੇਤੀਬਾੜੀ, ਮੱਛੀ ਪਾਲਣ ਅਤੇ ਖੁਰਾਕ ਮੰਤਰਾਲੇ ਤੱਕ ਪਹੁੰਚ ਗਿਆ ਹੈ। ਫਿਲਹਾਲ ਇਸਦੀ ਜਾਂਚ ਉਥੇ ਦੇ ਇੱਕ ਵਿਭਾਗ ਵਿੱਚ ਕੀਤੀ ਜਾ ਰਹੀ ਹੈ। 

ਦੱਸਿਆ ਜਾ ਰਿਹਾ ਹੈ ਕਿ ਵਿਭਾਗ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਆਖਰ ਇਹ ਡੱਡੂ ਕੈਪਸਿਕਮ ਦੇ ਅੰਦਰ ਕਿਵੇਂ ਆਇਆ, ਹਾਲਾਂਕਿ ਇਸ ਵਿਚ ਕੋਈ ਸੁਰਾਖ ਨਹੀਂ ਸੀ। ਇਸ ਦੇ ਨਾਲ ਹੀ ਮੰਤਰਾਲੇ MAPAQ ਦੇ ਬੁਲਾਰੇ ਨੇ ਕਿਹਾ ਕਿ ਇਹ ਮੁੱਦਾ ਖਾਣੇ ਨਾਲ ਜੁੜਿਆ ਹੋਇਆ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਕੈਪਸਿਕਮ ਅਤੇ ਡੱਡੂ ਦੋਵਾਂ ਨੂੰ ਲੈਬ ਵਿਚ ਭੇਜਿਆ ਗਿਆ ਹੈ। ਕਪਲ ਨੇ ਖ਼ੁਦ ਮੀਡੀਆ ਨੂੰ ਇਸ ਘਟਨਾ ਬਾਰੇ ਦੱਸਿਆ। 

ਉਹ ਕਹਿੰਦੇ ਹਨ ਕਿ ਅਸੀਂ ਕੈਪਸਿਕਮ ਕਾਫ਼ੀ ਖਰੀਦਿਆ ਸੀ। ਇਨ੍ਹਾਂ ਵਿਚ ਇਕ ਵੀ ਸੁਰਾਖ ਨਹੀਂ ਸੀ। ਅਤੇ ਅਸੀਂ ਸ਼ਿਮਲਾ ਸਿਰਚ ਲੈ ਕੇ ਘਰ ਆ ਗਏ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸ਼ਿਮਲਾ ਮਿਰਚ ਨੂੰ ਕੱਟਿਆ ਤਾਂ ਉਹ ਹੈਰਾਨ ਰਹਿ ਗਏ ਕਿ ਡੱਡੂ ਕਿਵੇਂ ਅੰਦਰ ਬੈਠਿਆ ਰਹਿ ਸਕਦਾ ਹੈ। ਅਸੀਂ ਖੁਦ ਵੀ ਇਸਦੀ ਜਾਂਚ ਕੀਤੀ ਹੈ, ਅਤੇ ਇਸ ਦੀ ਵੀ ਸ਼ਿਕਾਇਤ ਕੀਤੀ ਹੈ।