ਆਇਰਲੈਂਡ ਦੇ ਸਿੱਖ ਕਾਰਕੁੰਨ ਯੁੱਧ ਪ੍ਰਭਾਵਿਤ ਯੂਕਰੇਨ ਲਈ ਲਗਾਉਣਗੇ 10,000 ਬੂਟੇ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਫ਼ਤਾ ਭਰ ਚੱਲਣਗੇ ਸਮਾਗਮ, 18 ਫਰਵਰੀ ਨੂੰ ਹੋਣਗੇ ਸ਼ੁਰੂ 

Representative Image

 

ਲੰਡਨ - ਸਿੱਖ ਵਾਤਾਵਰਨ ਕਾਰਕੁੰਨ ਜੰਗ ਨਾਲ ਤਬਾਹ ਹੋਏ ਯੂਕਰੇਨ ਦੇ ਲੋਕਾਂ ਅਤੇ ਦੁਨੀਆ ਭਰ ਦੇ ਸ਼ਰਨਾਰਥੀਆਂ ਦੇ ਸਨਮਾਨ ਵਜੋਂ, ਆਇਰਲੈਂਡ ਵਿੱਚ ਇੱਕ ਜੰਗਲ ਲਗਾਉਣ ਦੇ ਮਿਸ਼ਨ 'ਤੇ ਹਨ।

ਇੱਕ ਰਿਪੋਰਟ ਅਨੁਸਾਰ ਇੱਕ ਸਾਂਝੇ ਯਤਨ ਤਹਿਤ, ਈਕੋਸਿੱਖ ਆਇਰਲੈਂਡ ਅਤੇ ਆਇਰਲੈਂਡ-ਅਧਾਰਤ ਰੁੱਖ ਲਗਾਉਣ ਦੀ ਲਹਿਰ ਰੀਫ਼ੋਰੈਸਟ ਨੇਸ਼ਨ ਦੇ ਕਾਰਕੁੰਨ, ਗ੍ਰੇਸਟੋਨਜ਼ ਵਿੱਕਲੋ ਕਾਉਂਟੀ ਵਿਖੇ 10,000 ਬੂਟੇ ਲਗਾਉਣਗੇ।

ਰੁੱਖ ਲਗਾਉਣ ਦੇ ਹਫ਼ਤਾ ਭਰ ਚੱਲਣ ਵਾਲੇ ਸਮਾਗਮ, ਆਇਰਲੈਂਡ ਵਿੱਚ ਸ਼ਰਨਾਰਥੀ ਭਾਈਚਾਰੇ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਸ਼ਨੀਵਾਰ (18 ਫਰਵਰੀ) ਨੂੰ ਸ਼ੁਰੂ ਕੀਤੇ ਜਾਣਗੇ। 

ਜੈਵ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਇਸ ਜੰਗਲ ਵਿੱਚ ਓਕ, ਵਿਲੋ, ਹੇਜ਼ਲ ਅਤੇ ਚੈਰੀ ਸਮੇਤ ਦੇਸੀ ਰੁੱਖਾਂ ਦੀਆਂ 17 ਕਿਸਮਾਂ ਸ਼ਾਮਲ ਹੋਣਗੀਆਂ।

ਰੁੱਖ ਲਗਾਉਣ ਦੇ ਨਾਲ-ਨਾਲ, ਇਨ੍ਹਾਂ ਪਹਿਲਕਦਮੀਆਂ ਦੇ ਸਮਰਥਨ ਲਈ ਇੱਕ ਫ਼ੰਡਰੇਜ਼ਰ ਵੀ ਆਯੋਜਿਤ ਕੀਤਾ ਜਾਵੇਗਾ ਜੋ ਸ਼ਰਨਾਰਥੀਆਂ ਦੇ ਜੀਵਨ ਨੂੰ ਦੁਬਾਰਾ ਲੀਹ 'ਤੇ ਲਿਆਉਣ ਵਿੱਚ ਮਦਦ ਕਰੇਗਾ। 

ਚੱਲ ਰਹੇ ਰੂਸ-ਯੂਕਰੇਨ ਯੁੱਧ ਨੂੰ 24 ਫਰਵਰੀ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ, ਜਿਸ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿੱਚ ਸਭ ਤੋਂ ਭੈੜਾ ਸ਼ਰਨਾਰਥੀ ਸੰਕਟ ਪੈਦਾ ਕਰ ਦਿੱਤਾ ਹੈ।

ਰਿਪੋਰਟਾਂ ਮੁਤਾਬਕ 80 ਲੱਖ ਤੋਂ ਵੱਧ ਯੂਕਰੇਨੀਅਨ ਦੇਸ਼ ਛੱਡ ਕੇ ਭੱਜ ਗਏ ਹਨ ਅਤੇ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਫ਼ੈਲ ਗਏ ਹਨ।