ਆਸਟ੍ਰੇਲੀਆ 'ਚ ਸਿਰਫ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਹੀ ਲੱਗੇਗੀ ਇਹ ਕੋਰੋਨਾ ਵੈਕਸੀਨ

ਏਜੰਸੀ

ਖ਼ਬਰਾਂ, ਕੌਮਾਂਤਰੀ

52 ਸਾਲਾ ਮਹਿਲਾ ਦੀ ਮੌਤ ਖੂਨ ਦੇ ਥੱਕੇ ਜੰਮਣ ਦੇ ਦੁਰਲੱਭ ਮਾਮਲੇ ਕਾਰਨ ਹੋਈ

Vaccination

ਸਿਡਨੀ-ਆਸਟ੍ਰੇਲੀਆ 'ਚ ਕੋਰੋਨਾ ਟੀਕਾਕਰਨ ਦੀ ਰਫਤਾਰ 'ਚ ਕਮੀ ਦੇਖਣ ਨੂੰ ਮਿਲ ਸਕਦੀ ਹੈ। ਦਰਅਸਲ, ਸਰਕਾਰ ਦੀ ਵੈਕਸੀਨ ਐਡਵਾਈਜ਼ਰੀ ਨੇ ਸਲਾਹ ਦਿੱਤੀ ਹੈ ਕਿ ਐਸਟ੍ਰਾਜ਼ੇਨੇਕਾ ਵੈਕਸੀਨ ਨੂੰ ਸਿਰਫ 60 ਸਾਲ ਜਾਂ ਉਸ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਹੀ ਲਾਈ ਜਾਣੀ ਚਾਹੀਦੀ ਹੈ। ਸਿਹਤ ਮੰਤਰੀ ਗ੍ਰੇਗ ਹੰਟ ਨੇ ਪੁਸ਼ਟੀ ਕੀਤੀ ਹੈ ਕਿ ਟੀਕਾਕਰਨ 'ਤੇ ਆਸਟ੍ਰੇਲੀਆਈ ਤਕਨੀਕੀ ਸਲਾਹਕਾਰ ਸਮੂਹ ਨੇ ਇਕ ਦੂਜੀ ਆਸਟ੍ਰੇਲੀਆਈ ਮਹਿਲਾ ਦੀ ਮੌਤ ਤੋਂ ਬਾਅਦ ਵੈਕਸੀਨ ਨੂੰ ਲੈ ਕੇ ਸਲਾਹ 'ਚ ਬਦਲਾਅ ਦੀ ਸਿਫਾਰਿਸ਼ ਕੀਤੀ ਹੈ।

ਇਹ ਵੀ ਪੜ੍ਹੋ-ਪੰਜਾਬ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ 'ਚ ਟੀਕਾਕਰਨ ਮੁਹਿੰਮ ਜ਼ੋਰਾਂ ’ਤੇ : ਬਲਬੀਰ ਸਿੱਧੂ

52 ਸਾਲਾ ਮਹਿਲਾ ਦੀ ਮੌਤ ਖੂਨ ਦੇ ਥੱਕੇ ਜੰਮਣ ਦੇ ਦੁਰਲੱਭ ਮਾਮਲੇ ਕਾਰਨ ਹੋਈ ਹੈ। ਹੰਟ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਨੇ ਲੋਕਾਂ ਲਈ ਉਮਰ ਹੱਦ 'ਚ ਵਾਧੇ ਦੀ ਸਿਫਾਰਿਸ਼ ਕੀਤੀ ਹੈ ਜਿਨ੍ਹਾਂ ਦੀ ਉਮਰ 50 ਤੋਂ 60 ਸਾਲ ਜਾਂ ਉਸ ਤੋਂ ਵਧ ਹੈ, ਨੂੰ ਐਸਟ੍ਰਾਜ਼ੇਨੇਕਾ ਵੈਕਸੀਨ ਲਾਈ ਜਾਣੀ ਹੈ। ਅਜਿਹੇ 'ਚ ਉਨ੍ਹਾਂ ਨੇ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਫਾਈਜ਼ਰ ਵੈਕਸੀਨ ਲਾਉਣ ਦੀ ਸਿਫਾਰਿਸ਼ ਕੀਤੀ ਹੈ।

ਇਹ ਵੀ ਪੜ੍ਹੋ-ਹਿਮਾਚਲ ਦੇ ਸਾਬਕਾ CM ਦਾ ਪੋਤਾ ਚੇਤਨ ਪਰਮਾਰ ਪਾਬੰਦੀਸ਼ੁਦਾ ਦਵਾਈਆਂ ਦੇ ਕਾਰੋਬਾਰ 'ਚ ਨਾਮਜ਼ਦ

ਫੌਜ ਦੀ ਅਗਵਾਈ 'ਚ ਚਲਾਈ ਜਾ ਰਹੇ ਟੀਕਾਕਰਨ ਮੁਹਿੰਮ ਨੂੰ 'ਆਪਰੇਸ਼ਨ ਕੋਵਿਡ ਸ਼ੀਲਡ' ਦਾ ਨਾਂ ਦਿੱਤਾ ਗਿਆ ਹੈ। ਉਥੇ, ਫਾਈਜ਼ਰ ਵੈਕਸੀਨ ਦੀ 28 ਲੱਖ ਖੁਰਾਕਾਂ ਅਗਲੇ ਮਹੀਨੇ ਪਹੁੰਚਣ ਵਾਲੀਆਂ ਹਨ। ਹੰਟ ਨੇ ਕਿਹਾ ਕਿ ਟੀਕਾਕਰਨ ਠੀਕ ਗਤੀ ਨਾਲ ਚੱਲ ਰਿਹਾ ਹੈ ਪਰ ਉਨ੍ਹਾਂ ਨੇ ਮੰਨਿਆ ਹੈ ਕਿ ਇਹ ਚੁਣੌਤੀਪੂਰਨ ਹੋਣ ਵਾਲਾ ਹੈ।

ਇਹ ਵੀ ਪੜ੍ਹੋ-NSCA ਵੱਲੋ ਕੇਂਦਰ ਨੂੰ SC ਪਰਿਵਾਰਾਂ ਦੀ 2.5 ਲੱਖ ਤੋਂ 8 ਲੱਖ ਰੁਪਏ ਆਮਦਨ ਹੱਦ ਵਧਾਉਣ ਦੀ ਅਪੀਲ

ਉਨ੍ਹਾਂ ਨੇ ਕਿਹਾ ਕਿ ਇਹ ਚੁਣੌਤੀਪੂਰਨ ਹੈ, ਕੋਵਿਡ 'ਚ ਰੋਜ਼ਾਨਾ ਚੁਣੌਤੀ ਵਧ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਤੋਂ ਖੁਸ਼ ਹੋਣਾ ਚਾਹੀਦਾ ਹੈ ਕਿ ਬਾਕੀ ਦੁਨੀਆ ਦੇ ਮੁਕਾਬਲੇ ਆਸਟ੍ਰੇਲੀਆ ਦੀਆਂ ਚੁਣੌਤੀਆਂ ਵੱਖ ਹਨ। ਹੁਣ ਤੱਕ ਐਸਟ੍ਰਾਜ਼ੇਨੇਕਾ ਵੈਕਸੀਨ 50 ਸਾਲ ਜਾਂ ਉਸ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਸੀ।

ਇਹ ਵੀ ਪੜ੍ਹੋ-PNB ਘੁਟਾਲਾ : CBI ਨੇ ਮੇਹੁਲ ਚੋਕਸੀ ਵਿਰੁੱਧ ਦਾਇਰ ਕੀਤੀ ਨਵੀਂ ਚਾਰਜਸ਼ੀਟ