ਭਾਰਤੀ ਮੂਲ ਦੇ Satya Nadella ਨੂੰ ਮਿਲੀ ਵੱਡੀ ਕਾਮਯਾਬੀ, Microsoft ਨੇ ਬਣਾਇਆ ਕੰਪਨੀ ਦਾ ਚੇਅਰਮੈਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਾਈਕ੍ਰੋਸਾਫਟ (Microsoft) ਨੇ ਭਾਰਤੀ ਮੂਲ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) Satya Nadella ਨੂੰ ਕੰਪਨੀ ਦਾ ਚੇਅਰਮੈਨ (chairman) ਨਿਯੁਕਤ ਕੀਤਾ ਹੈ।

Microsoft names CEO Satya Nadella as chairman

ਵਾਸ਼ਿੰਗਟਨ: ਮਾਈਕ੍ਰੋਸਾਫਟ (Microsoft) ਨੇ ਭਾਰਤੀ ਮੂਲ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਸੱਤਿਆ ਨਡੇਲਾ ( Satya Nadella ) ਨੂੰ ਕੰਪਨੀ ਦਾ ਚੇਅਰਮੈਨ (chairman) ਨਿਯੁਕਤ ਕੀਤਾ ਹੈ। ਸੱਤਿਆ ਨਡੇਲਾ ਜਾਨ ਥਾਮਪਸਨ ਦੀ ਥਾਂ ਲੈਣਗੇ। ਕੰਪਨੀ ਨੇ ਇਕ ਬਿਆਨ ਜਾਰੀ ਕਰਦਿਆਂ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: ਕੁੰਭ ਮੇਲੇ ਦੌਰਾਨ Covid Test ਵਿਚ ਘੁਟਾਲਾ, ਦਿੱਲੀ-ਹਰਿਆਣਾ ਦੀ LAB ’ਤੇ ਦਰਜ ਹੋਵੇਗੀ FIR

ਕੰਪਨੀ ਨੇ ਕਿਹਾ, ‘ਨਡੇਲਾ ਨੂੰ ਸਰਬਸੰਮਤੀ ਨਾਲ ਮਾਈਕ੍ਰੋਸਾਫਟ ਬੋਰਡ ਆਫ ਡਾਇਰੈਕਟਰ ਦਾ ਮੁਖੀ ਚੁਣਿਆ ਗਿਆ ਹੈ, ਜਿੱਥੇ ਉਹ ‘“ਸਹੀ ਰਣਨੀਤਕ ਮੌਕਿਆਂ ਨੂੰ ਪੈਦਾ ਕਰਨ ਅਤੇ ਮੁੱਖ ਜੋਖਮਾਂ ਦੀ ਪਛਾਣ ਕਰਨ ਲਈ ਕਾਰੋਬਾਰ ਬਾਰੇ ਅਪਣੀ ਡੂੰਘੀ ਸਮਝ ਦਾ ਲਾਭ ਲੈਂਦੇ ਹੋਏ’ ਕੰਪਨੀ ਦੇ ਏਜੰਡੇ ਦਾ ਮਾਰਗਦਰਸ਼ਨ ਕਰਨਗੇ’।

ਇਹ ਵੀ ਪੜ੍ਹੋ:  ਦਰਿਆਦਿਲੀ: Amazon ਦੇ ਮੁਖੀ ਜੈਫ ਬੇਜ਼ੋਸ ਦੀ ਸਾਬਕਾ ਪਤਨੀ ਨੇ ਦਾਨ ਕੀਤੇ 19800 ਕਰੋੜ ਰੁਪਏ

ਸੱਤਿਆ ਨਡੇਲਾ ( Satya Nadella ) ਸਾਲ 2014 ਵਿਚ ਸਟੀਵ ਵਾਲਮਰ ਤੋਂ ਬਾਅਦ ਮਾਈਕ੍ਰੋਸਾਫਟ (Microsoft) ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਬਣੇ ਸੀ। ਇਸ ਤੋਂ ਬਾਅਦ ਉਹਨਾਂ ਨੇ ਮੋਬਾਈਲ ਕੰਪਨੀ Apple ਅਤੇ Google ਵਰਗੀਆਂ ਕੰਪਨੀਆਂ ਦੇ ਮੁਕਾਬਲੇ ਨਵੀਂ ਤਕਨੀਕ ਦੀ ਦੁਨੀਆਂ ਵਿਚ ਮਾਈਕ੍ਰੋਸਾਫਟ ਨੂੰ ਹੋਰ ਜ਼ਿਆਦਾ ਉਚਾਈ ’ਤੇ ਲਿਆਂਦਾ। ਸੱਤਿਆ ਨਡੇਲਾ ਦਾ ਜਨਮ ਭਾਰਤ ਦੇ ਹੈਦਰਾਬਾਦ ਵਿਚ ਸਾਲ 1967 ਵਿਚ ਹੋਇਆ ਸੀ।

ਹੋਰ ਪੜ੍ਹੋ: ਅੱਜ ਦੇ ਦਿਨ ਹੋਇਆ ਸੀ ਮੁਮਤਾਜ਼ ਦਾ ਦੇਹਾਂਤ, ਵਾਅਦਾ ਪੂਰਾ ਕਰਨ ਲਈ ਸ਼ਾਹਜਹਾਂ ਨੂੰ ਲੱਗੇ ਸੀ 22 ਸਾਲ

ਉਹਨਾਂ ਦੇ ਪਿਤਾ ਪ੍ਰਸ਼ਾਸਕੀ ਅਧਿਕਾਰੀ ਸਨ ਅਤੇ ਮਾਂ ਸੰਸਕ੍ਰਿਤ ਦੀ ਲੈਕਚਰਾਰ ਸੀ। ਉਹਨਾਂ ਨੇ ਹੈਦਰਾਬਾਦ ਪਬਲਿਕ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਸਾਲ 1988 ਵਿਚ ਮਨੀਪਾਲ ਇੰਸਟੀਚਿਊਟ ਆਫ਼ ਟੈਕਨਾਲਜੀ ਤੋਂ ਇਲੈਕਟ੍ਰਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹ ਕੰਪਿਊਟਰ ਸਾਇੰਸ ਵਿਚ ਮਾਸਟਰਜ਼ ਕਰਨ ਲਈ ਅਮਰੀਕਾ ਚਲੇ ਗਏ। ਉਹਨਾਂ ਨੇ 1996 ਵਿਚ ਸ਼ਿਕਾਗੋ ਵਿਚ ਬੂਥ ਸਕੂਲ ਆਫ਼ ਬਿਜ਼ਨਸ ਤੋਂ ਐਮਬੀਏ ਕੀਤੀ ਸੀ।