ਨਦੀ 'ਚ ਤੈਰਨ ਗਈ ਕੁੜੀ ਦੇ ਦਿਮਾਗ 'ਚ ਦਾਖਿਲ ਹੋਇਆ ਦਿਮਾਗ ਖਾਣ ਵਾਲਾ ਅਮੀਬਾ, ਹੋਈ ਮੌਤ
ਅਮਰੀਕਾ ਦੇ ਟੈਕਸਾਸ 'ਚ 10 ਸਾਲ ਦੀ ਇੱਕ ਕੁੜੀ ਲਈ ਸਵੀਮਿੰਗ ਸਿੱਖਣ ਜਾਨਲੇਵਾ ਹੋ ਗਿਆ। ਦਰਅਸਲ ਇਹ ਕੁੜੀ ਸਵੀਮਿੰਗ ਲਈ ਨਦੀ 'ਚ ਗਈ ਸੀ।
ਵਾਸ਼ਿੰਗਟਨ : ਅਮਰੀਕਾ ਦੇ ਟੈਕਸਾਸ 'ਚ 10 ਸਾਲ ਦੀ ਇੱਕ ਕੁੜੀ ਲਈ ਸਵੀਮਿੰਗ ਸਿੱਖਣ ਜਾਨਲੇਵਾ ਹੋ ਗਿਆ। ਦਰਅਸਲ ਇਹ ਕੁੜੀ ਸਵੀਮਿੰਗ ਲਈ ਨਦੀ 'ਚ ਗਈ ਸੀ। ਇਸ ਦੌਰਾਨ ਉਸ ਦੇ ਸਿਰ 'ਚ ਦਿਮਾਗ ਖਾਣ ਵਾਲਾ ਕੀੜਾ ਦਾਖਲ ਹੋ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ। ਉਸ ਦੇ ਪਰਿਵਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 10 ਸਾਲ ਦੀ ਲਿਲੀ ਮੇਅ ਇਵੈਂਟ (Lily Mae Avant) ਸਤੰਬਰ ਵਿਚ ਲੇਬਰ ਡੇਅ ਦੀ ਛੁੱਟੀ ਮੌਕੇ ਇਕ ਨਦੀ ਵਿਚ ਤੈਰਨ ਗਈ ਸੀ ਜਿਸ ਮਗਰੋਂ ਉਸ ਦੇ ਸਿਰ ਵਿਚ ਤੇਜ਼ ਦਰਦ ਹੋਇਆ ਅਤੇ ਬੁਖਾਰ ਹੋ ਗਿਆ।
ਉਸ ਦੀ ਸਿਹਤ ਵਿਗੜਨ ਲੱਗੀ ਅਤੇ ਉਸ ਨੂੰ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ। ਫਿਰ ਉਸ ਨੂੰ ਫੋਰਟ ਵਰਥ ਵਿਚ ਕੁਕ ਚਿਲਡਰਨਜ਼ ਹਸਪਤਾਲ ਵਿਚ ਟਰਾਂਸਫਰ ਕਰ ਦਿੱਤਾ ਗਿਆ। ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਛੋਟੀ ਬੱਚੀ ਲਈ ਅਮਰੀਕਾ ਅਤੇ ਦੁਨੀਆ ਭਰ ਦੇ ਲੋਕਾਂ ਨੇ ਹਮਦਰਦੀ ਦਿਖਾਈ ਸੀ। ਪਰਿਵਾਰ ਨੇ ਫੇਸਬੁੱਕ 'ਤੇ ਇਕ ਬਿਆਨ ਵਿਚ ਕਿਹਾ,''ਲਿਲੀ ਹੁਣ ਪ੍ਰਭੂ ਯੀਸ਼ੂ ਦੀਆਂ ਬਾਹਾਂ ਵਿਚ ਹੈ।''
ਉਨ੍ਹਾਂ ਨੇ ਕਿਹਾ,''ਪਰਿਵਾਰ ਲਈ ਪਿਛਲੇ ਹਫਤੇ ਕਿੰਨੇ ਦੁਖਦਾਈ ਰਹੇ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।'' ਟੈਕਸਾਸ ਡਿਪਾਰਟਮੈਂਟ ਆਫ ਸਟੇਟ ਹੈਲਥ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹ ਮੁੱਢਲੇ ਪੱਧਰ 'ਤੇ ਅਮੀਬਿਕ ਮੇਨਿੰਗੋਏਸੇਫਲਾਈਟਸ ਨਾਲ ਪੀੜਤ ਸੀ ਜੋ ਇਕ ਦੁਰਲੱਭ ਕਿਸਮ ਦੇ ਬ੍ਰੇਨ ਈਟਿੰਗ ਅਮੀਬਾ ਨੇਗਲੇਰੀਆ ਫਾਉਲੇਰੀ ਕਾਰਨ ਹੋਣ ਵਾਲਾ ਦਿਮਾਗੀ ਇਨਫੈਕਸ਼ਨ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।