ਪਾਕਿ 'ਚ ਮਾਸੂਮ ਬੱਚੀ ਨਾਲ ਰੇਪ ਅਤੇ ਹੱਤਿਆ ਕਰਨ ਵਾਲੇ ਨੂੰ ਫਾਂਸੀ 'ਤੇ ਟੰਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ‘ਚ ਲਾਹੌਰ ਦੇ ਕੋਟ ਲਖਪਤ ਜੇਲ ‘ਚ ਅੱਜ ਸੱਤ ਸਾਲਾ ਬੱਚੀ ਨਾਲ ਬਲਾਤਕਾਰ ਕਰਨ ਵਾਲੇ......

Rape case

ਨਵੀਂ ਦਿੱਲੀ (ਭਾਸ਼ਾ) : ਪਾਕਿਸਤਾਨ ‘ਚ ਲਾਹੌਰ ਦੇ ਕੋਟ ਲਖਪਤ ਜੇਲ ‘ਚ ਅੱਜ ਸੱਤ ਸਾਲਾ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਇਮਰਾਨ ਅਲੀ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਹੈ। ਰਿਪੋਰਟ ਮੁਤਾਬਿਕ, ਇਮਰਾਨ ਅਲੀ ਨੂੰ ਮੈਜਿਸਟ੍ਰੇਟ ਆਦਿਲ ਸਰਵਰ ਅਤੇ ਬੱਚੀ ਦੇ ਪਾਤਿ ਦੇ ਸਾਹਮਣੇ ਫਾਂਸੀ ‘ਤੇ ਲਟਕਾਇਆ ਗਿਆ। ਘਟਨਾ ਸਥਾਨ ‘ਤੇ ਐਂਬੂਲੈਂਸ ਵੀ ਮੌਜੂਦ  ਸੀ। ਇਸ ਵਿਚ ਇਮਰਾਨ ਅਲੀ ਦਾ ਭਰਾ ਅਤੇ ਉਸ ਦੇ ਦੋ ਦੋਸਤ ਮੌਜੂਦ ਸੀ।

ਫਾਂਸੀ ‘ਤੇ ਲਟਕਾਏ ਜਾਣ ਤੋਂ ਪਹਿਲਾਂ ਜੇਲ੍ਹ ਪ੍ਰਸ਼ਾਸ਼ਨ ਨੇ 45 ਮਿੰਟ ਤਕ ਇਮਰਾਨ ਅਲੀ ਨਾਲ ਉਸ ਦੇ ਪਰਿਵਾਰ ਵਾਲਿਆਂ ਦੀ ਮੁਲਾਕਾਤ ਕਰਵਾਈ। ਇਸ ਤੋਂ ਪਹਿਲਾਂ ਅਦਾਲਤ ਨੇ ਮੰਗਲਵਾਰ ਨੂੰ ਸੱਤ ਸਾਲਾ ਬੱਚੀ ਦੇ ਪਿਤਾ ਵੱਲੋਂ ਦਾਇਰ ਕੀਤੀ ਅਰਜ਼ੀ ਨੂੰ ਖ਼ਾਰਿਜ ਕਰ ਦਿਤਾ ਸੀ। ਜਿਸ ਵਿਚ ਦੋਸ਼ੀ ਨੂੰ ਸਰਵਜਨਿਕ ਰੂਪ ਨਾਲ ਫਾਂਸੀ ਦੇਣ ਦਾ ਅਨੁਰੋਧ ਕੀਤਾ ਗਿਆ ਸੀ। ਦੋਸ਼ੀ ਨੇ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿਤਾ ਸੀ।

ਜਨਵਰੀ ‘ਚ ਪੁਲਿਸ ਨੇ ਇਮਰਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਹੋਣ ਤੋਂ ਬਾਅਦ ਦੋ ਹਫ਼ਤੇ ਪਹਿਲਾਂ ਉਸ ਨੇ ਬੱਚੀ ਨਾਲ ਬਲਾਤਕਾਰ ਕੀਤਾ ਤੇ ਉਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿਤੀ ਸੀ। ਅਤੇ ਉਸ ਦੀ ਲਾਸ਼ ਲਾਹੌਰ ਤੋਂ ਕਰੀਬ 50 ਕਿਲੋਮੀਟਰ ਦੂਰ ਕਸੂਰ ‘ਚ ਸੁੱਟ ਦਿਤੀ ਸੀ। ਘਟਨਾ ਨੂੰ ਲੈ ਕੇ ਪੂਰੇ ਪਾਕਿਸਤਾਨ ‘ਚ ਵਿਰੋਧ ਪ੍ਰਦਰਸ਼ਨ ਹੋਏ ਸੀ। ਅਤੇ ਲੋਕਾਂ ਨੇ 23 ਸਾਲਾ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਸੀ। ਬੱਚੀ ਦੀ ਹੱਤਿਆ ਤੋਂ ਬਾਅਦ ਕਸੂਰ ਸ਼ਹਿਰ ਵਿਚ ਹੋਏ ਹਿੰਸਕ ਪ੍ਰਦਰਸ਼ਨ ‘ਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਸੀ।