ਸਿੱਕਿਆਂ ਨਾਲ ਬਾਥਟਬ ਭਰ ਕੇ ਖਰੀਦਣ ਪਹੁੰਚੇ ਆਈਫੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਨ੍ਹਾਂ ਸਿੱਕਿਆਂ ਨੂੰ ਗਿਣਨ ਲਈ ਸਟੋਰ ਦੇ ਕਰਮਚਾਰੀਆਂ ਨੂੰ ਲਗਭਗ 2 ਘੰਟੇ ਦਾ ਸਮਾਂ ਲਗਾ। ਜਿਸ ਤੋਂ ਬਾਅਦ ਬਲਾਗਰ ਨੇ 256 ਜੀਬੀ ਦਾ ਆਈਫੋਨ ਐਕਸ ਐਸ ਖਰੀਦਿਆ। 

Collecting coins

ਰੂਸ, ( ਭਾਸ਼ਾ )  : ਰੂਸ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਕੁਝ ਮਜ਼ਾਕੀਏ ਇਕ ਬਾਥਟਬ ਵਿਚ ਸਿੱਕੇ ਭਰ ਕੇ ਐਪਲ ਦੇ ਸਟੋਰ ਤੇ ਪਹੁੰਚੇ ਅਤੇ ਆਈਫੋਨ ਖਰੀਦਣ ਦੀ ਇੱਛਾ ਪ੍ਰਗਟ ਕੀਤੀ। ਮੌਕੇ ਤੇ ਹੀ ਇਨ੍ਹਾਂ ਵੱਲੋਂ ਇੱਕ ਵੀਡੀਓ ਵੀ ਸ਼ੂਟ ਕੀਤਾ ਗਿਆ। ਬਲਾਗਰ ਕੋਵਾਂਲੇਂਕੋ  ਅਤੇ ਉਸ ਦੇ ਦੋਸਤਾਂ ਨੇ ਇਕ ਬਾਥਟਬ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਕੇ ਭਰ ਲਏ

https://www.instagram.com/p/BqJJscnHgA5/?utm_source=ig_web_button_share_sheet

ਅਤੇ ਐਪਲ ਦੇ ਸਟੋਰ ਤੇ ਚਲੇ ਗਏ। ਬਾਥਟਬ ਵਿਚ ਰੂਸੀ ਰੂਬਲਸ ਪਾਏ ਗਏ ਸੀ। ਭਾਰਤੀ ਮੁਦਰਾ ਮੁਤਾਬਕ ਇਨ੍ਹਾਂ ਦੀ ਕੀਮਤ 1,08,000 ਦੇ ਬਰਾਬਰ ਹੈ। ਬਾਥਟਬ ਵਿਚ ਇਨ੍ਹੇ ਸਿੱਕੇ ਪਾਏ ਜਾਣ ਤੋਂ ਬਾਅਦ ਇਸ ਦਾ ਭਾਰ ਲਗਭਗ 350 ਕਿਲੋ ਹੋ ਗਿਆ ਸੀ। ਇਸ ਭਾਰੀ ਬਾਥਟਬ ਨੂੰ ਲੈ ਕੇ ਜਦ ਕੋਵਾਲੇਂਕੋਂ ਅਤੇ ਉਸ ਦਾ ਦੋਸਤ ਮਾਸਕੋ ਦੇ ਇਕ ਸੈਂਟਰਲ ਮਾਲ ਵਿਖੇ ਸਥਿਤ ਐਪਲ ਸਟੋਰ ਤੇ ਪੁੱਜੇ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਸਟੋਰ ਮਾਲਕ ਵੀ ਸਿੱਕੇ ਲੈਣ ਲਈ ਰਾਜ਼ੀ ਹੋ ਗਿਆ। ਇਨ੍ਹਾਂ ਸਿੱਕਿਆਂ ਨੂੰ ਗਿਣਨ ਲਈ ਸਟੋਰ ਦੇ ਕਰਮਚਾਰੀਆਂ ਨੂੰ ਲਗਭਗ 2 ਘੰਟੇ ਦਾ ਸਮਾਂ ਲਗਾ। ਜਿਸ ਤੋਂ ਬਾਅਦ ਬਲਾਗਰ ਨੇ 256 ਜੀਬੀ ਦਾ ਆਈਫੋਨ ਐਕਸ ਐਸ ਖਰੀਦਿਆ।