ਭਾਰਤ ਵਿਚ ਵੀਜ਼ਾ ਇੰਟਰਵਿਊ ਲਈ ਉਡੀਕ ਸਮਾਂ ਘਟਾਉਣ ਦੇ ਕੀਤੇ ਜਾ ਰਹੇ ਯਤਨ- ਅਮਰੀਕਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਹਨਾਂ ਯਤਨਾਂ ਵਿਚ ਭਾਰਤ 'ਚ ਕੌਂਸਲਰ ਅਫਸਰਾਂ ਨੂੰ ਭੇਜਣਾ ਅਤੇ ਭਾਰਤੀ ਵੀਜ਼ਾ ਬਿਨੈਕਾਰਾਂ ਲਈ ਜਰਮਨੀ ਅਤੇ ਥਾਈਲੈਂਡ ਵਿਚ ਆਪਣੇ ਹੋਰ ਵਿਦੇਸ਼ੀ ਦੂਤਾਵਾਸ ਖੋਲ੍ਹਣਾ ਸ਼ਾਮਲ ਹੈ

Making all efforts to reduce waiting time for visa interview in India: US

 

ਵਾਸ਼ਿੰਗਟਨ: ਅਮਰੀਕੀ ਵੀਜ਼ਾ ਸੇਵਾਵਾਂ ਲਈ ਉਪ ਸਹਾਇਕ ਸਕੱਤਰ ਜੂਲੀ ਸਟਫਟ ਨੇ ਕਿਹਾ ਕਿ ਅਮਰੀਕਾ ਭਾਰਤ ਵਿਚ ਵੀਜ਼ਾ ਇੰਟਰਵਿਊ ਲਈ ਸਮਾਂ ਤੈਅ ਕਰਨ ਵਿਚ ਲੱਗਣ ਵਾਲੇ ਸਮੇਂ ਨੂੰ ਘਟਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਸਟਫਟ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਇਹਨਾਂ ਯਤਨਾਂ ਵਿਚ ਭਾਰਤ ਵਿਚ ਕੌਂਸਲਰ ਅਫਸਰਾਂ ਨੂੰ ਭੇਜਣਾ ਅਤੇ ਭਾਰਤੀ ਵੀਜ਼ਾ ਬਿਨੈਕਾਰਾਂ ਲਈ ਜਰਮਨੀ ਅਤੇ ਥਾਈਲੈਂਡ ਵਿਚ ਆਪਣੇ ਹੋਰ ਵਿਦੇਸ਼ੀ ਦੂਤਾਵਾਸ ਖੋਲ੍ਹਣਾ ਸ਼ਾਮਲ ਹੈ।

ਇਹ ਵੀ ਪੜ੍ਹੋ: ਪੁਲਿਸ ਅਫਸਰ ਨਿਕਲਿਆ ਬਲਾਤਕਾਰੀ: 18 ਸਾਲ ਦੀ ਨੌਕਰੀ ਦੌਰਾਨ ਕੀਤੇ 24 ਬਲਾਤਕਾਰ

ਉਹਨਾਂ ਕਿਹਾ, “ਅਸੀਂ ਵੀਜ਼ਾ ਇੰਟਰਵਿਊ ਨੂੰ ਨਿਰਧਾਰਤ ਕਰਨ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।” ਸਟਫਟ ਨੇ ਕਿਹਾ ਕਿ ਫਿਲਹਾਲ ਸਾਡੀ ਤਰਜੀਹ ਵਿਸ਼ਵ ਭਰ ਵਿਚ ਵੀਜ਼ਾ ਪ੍ਰਕਿਰਿਆ ਨੂੰ ਆਮ ਬਣਾਉਣਾ ਹੈ। ਉਹਨਾਂ ਅੱਗੇ ਕਿਹਾ, “ਅਸੀਂ ਭਾਰਤ ਵਿਚ ਸਾਡੇ ਦੂਤਾਵਾਸ ਅਤੇ ਵਣਜ ਦੂਤਾਵਾਸ ਵਿਚ ਆਪਣੇ ਸਟਾਫ ਦੀ ਸਹਾਇਤਾ ਲਈ ਕੌਂਸਲਰ ਅਫਸਰ ਭੇਜ ਰਹੇ ਹਾਂ। ਉਹ ਸ਼ਿਫਟਾਂ ਵਿਚ ਕੰਮ ਕਰ ਰਹੇ ਹਨ। ਉਹ ਵੀਕੈਂਡ 'ਤੇ ਕੰਮ ਕਰ ਰਹੇ ਹਨ ਅਤੇ ਇਸ ਵਿਚ ਵੀਜ਼ਾ ਇੰਟਰਵਿਊਜ਼ ਨੂੰ ਪਹਿਲ ਦਿੱਤੀ ਜਾ ਰਹੀ ਹੈ ਜਿਸ ਵਿਚ ਨਿਸ਼ਚਤ ਤੌਰ 'ਤੇ ਹੁਣ ਲੰਬਾ ਸਮਾਂ ਲੱਗ ਰਿਹਾ ਹੈ।''

ਇਹ ਵੀ ਪੜ੍ਹੋ: ਗੁਰਦਾਸਪੁਰ: ਕੌਮਾਂਤਰੀ ਸਰਹੱਦ ’ਤੇ ਮੁੜ ਡਰੋਨ ਦੀ ਦਸਤਕ: ਤਲਾਸ਼ੀ ਦੌਰਾਨ 4 ਚੀਨੀ ਪਿਸਤੌਲ ਤੇ 8 ਮੈਗਜ਼ੀਨ ਬਰਾਮਦ 

ਸਟੱਫ ਨੇ ਕਿਹਾ, ''ਸਾਡੇ ਕੋਲ ਕਈ ਤਰ੍ਹਾਂ ਦੇ ਵੀਜ਼ੇ ਹਨ ਜਿਨ੍ਹਾਂ ਦੀਆਂ ਸੇਵਾਵਾਂ ਅਸੀਂ ਭਾਰਤ ਵਿਚ ਦਿੰਦੇ ਹਾਂ। ਇਹਨਾਂ ਵਿਚ ਪ੍ਰਮੁੱਖ ਤੌਰ 'ਤੇ ਵਿਦਿਆਰਥੀਆਂ, ਤਕਨੀਕੀ ਕਾਮਿਆਂ, ਅਮਰੀਕਾ ਵਿਚ ਪੱਕੇ ਤੌਰ 'ਤੇ ਸੈਟਲ ਹੋਣ ਵਾਲੇ ਪ੍ਰਵਾਸੀਆਂ ਅਤੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਲਈ ਵੀਜੇ ਸ਼ਾਮਲ ਹਨ”। ਉਹਨਾਂ ਕਿਹਾ ਕਿ ਇਸ ਸਾਲ ਇਸ ਦਿਸ਼ਾ ਵਿਚ ਅਮਰੀਕਾ ਨੇ ਕਾਫੀ ਤਰੱਕੀ ਕੀਤੀ ਹੈ।  H-1B, L1 ਵੀਜ਼ਾ ਵਰਗੇ ਵਰਕ ਵੀਜ਼ਿਆਂ ਲਈ ਇੰਟਰਵਿਊ ਪਲੇਸਮੈਂਟ ਦਾ ਸਮਾਂ 18 ਮਹੀਨਿਆਂ ਤੋਂ ਘਟ ਕੇ ਲਗਭਗ 60 ਦਿਨ ਰਹਿ ਗਿਆ ਹੈ।

ਇਹ ਵੀ ਪੜ੍ਹੋ: ਪੁਲਿਸ ਵਰਦੀ ਦੀ ‘ਦੁਰਵਰਤੋਂ’ ਨੂੰ ਲੈ ਕੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ, ਅਦਾਲਤ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਉਹਨਾਂ ਕਿਹਾ ਕਿ ਪਿਛਲੇ ਸਾਲ ਭਾਰਤੀਆਂ ਨੂੰ ਸਭ ਤੋਂ ਵੱਧ ਅਮਰੀਕੀ ਵਿਦਿਆਰਥੀ ਵੀਜ਼ੇ ਜਾਰੀ ਕਰਨ ਦਾ ਰਿਕਾਰਡ ਕਾਇਮ ਕੀਤਾ ਸੀ ਅਤੇ ਇਸ ਸਾਲ ਵੀ ਅਜਿਹਾ ਹੀ ਹੋ ਸਕਦਾ ਹੈ। ਅਮਰੀਕਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਾਮਲੇ ਵਿਚ ਭਾਰਤ ਹੁਣ ਦੁਨੀਆ ਵਿਚ ਦੂਜੇ ਨੰਬਰ 'ਤੇ ਹੈ। ਸਟਫਟ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਵੀਜ਼ਾ ਪ੍ਰਕਿਰਿਆ ਨੂੰ ਵਿਸ਼ਵਵਿਆਪੀ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ 'ਤੇ ਲਿਆਉਣ ਲਈ ਯਤਨ ਕਰ ਰਿਹਾ ਹੈ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਿੱਜੀ ਤੌਰ 'ਤੇ ਮਾਮਲੇ ਦੀ ਜਾਂਚ ਕਰ ਰਹੇ ਹਨ।