ਕੋਰੋਨਾ: ਹਰਡ ਇਮਿਊਨਿਟੀ ਦੀ ਕੋਸ਼ਿਸ਼ ਨਾਲ ਬਹੁਤ ਵੱਡੇ ਪੈਮਾਨੇ ‘ਤੇ ਮੌਤਾਂ ਹੋਣਗੀਆਂ- ਫਾਉਚੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਪ੍ਰਮੁੱਖ ਮਹਾਂਮਾਰੀ ਵਿਗਿਆਨੀ ਡਾ. ਐਂਥਨੀ ਫਾਉਚੀ ਨੇ ਕਿਹਾ ਹੈ ਕਿ ਜੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਖਤਮ ਕਰਨ ਦੇ ਲਈ ਜੇ ਹਰਡ ਇਮਿਊਨਿਟੀ...

Anthony Fauci

ਅਮਰੀਕਾ ਦੇ ਪ੍ਰਮੁੱਖ ਮਹਾਂਮਾਰੀ ਵਿਗਿਆਨੀ ਡਾ. ਐਂਥਨੀ ਫਾਉਚੀ ਨੇ ਕਿਹਾ ਹੈ ਕਿ ਜੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਖਤਮ ਕਰਨ ਦੇ ਲਈ ਜੇ ਹਰਡ ਇਮਿਊਨਿਟੀ ਦੇ ਲਈ ਕੋਸ਼ਿਸ਼ ਕੀਤੀ ਗਈ ਤਾਂ ਇੱਥੇ ਵੱਡੀ ਪੱਧਰ 'ਤੇ ਮੌਤਾਂ ਹੋਣਗੀਆਂ। ਉਸ ਨੇ ਕਿਹਾ ਕਿ ਜੇ ਹਰ ਕੋਈ ਕੋਰੋਨਾ ਨਾਲ ਸੰਕਰਮਿਤ ਹੋ ਜਾਂਦਾ ਹੈ

ਅਤੇ ਅਜਿਹੇ ਲੋਕਾਂ ਦਾ ਪ੍ਰਤੀਸ਼ਤ ਕਾਫੀ ਰਹੇ ਜੋ ਬਿਨਾਂ ਲੱਛਣਾਂ ਤੋਂ ਬਿਮਾਰ ਹਨ, ਤਾਂ ਵੀ ਬਹੁਤ ਜ਼ਿਆਦਾ ਲੋਕਾਂ ਦੀ ਮੌਤਾਂ ਹੋਣਗੀਆਂ। ਫਾਉਚੀ ਨੇ ਕਿਹਾ ਕਿ ਕੋਰੋਨਾ ਵਾਇਰਸ ਪਹਿਲਾਂ ਹੀ ਕਿਸੇ ਬਿਮਾਰੀ ਨਾਲ ਜੂਝ ਰਹੇ ਲੋਕਾਂ ਲਈ ਬਹੁਤ ਖ਼ਤਰਨਾਕ ਸਾਬਤ ਹੁੰਦਾ ਹੈ। ਮੋਟਾਪਾ, ਹਾਈਪਰਟੈਨਸ਼ਨ ਜਾਂ ਸ਼ੂਗਰ ਨਾਲ ਜੂਝ ਰਹੇ ਲੋਕਾਂ ਲਈ ਕੋਰੋਨਾ ਬਹੁਤ ਖ਼ਤਰਨਾਕ ਹੈ।

ਇਸ ਦੇ ਕਾਰਨ ਹਰਡ ਇਮਿਊਨਿਟੀ ਪ੍ਰਾਪਤ ਕਰਨਾ ਹੋਰ ਵੀ ਖਤਰਨਾਕ ਸਾਬਤ ਹੋ ਸਕਦਾ ਹੈ। ਹਰਡ ਇਮਿਊਨਿਟੀ ਉਸ ਸਥਿਤੀ ਨੂੰ ਕਹਿੰਦੇ ਹੈ ਜਦੋਂ ਆਬਾਦੀ ਦੇ ਬਹੁਤ ਸਾਰੇ ਲੋਕ ਸੰਕਰਮਿਤ ਹੋ ਜਾਣ ਕਿ ਵਾਇਰਸ ਦਾ ਫੈਲਣਾ ਰੁਕ ਜਾਵੇ। ਇਹ ਇਮਿਊਨਿਟੀ ਦੋ ਤਰੀਕਿਆਂ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਕ ਇਹ ਕਿ ਲੋਕਾਂ ਨੂੰ ਟੀਕਾ ਲਗਾਇਆ ਜਾਵੇ। ਦੂਜਾ ਲੋਕਾਂ ਨੂੰ ਆਪ ਹੀ ਸੰਕਰਮਿਤ ਹੋ ਕੇ ਠੀਕ ਹੋਣ ਦਿੱਤਾ ਜਾਵੇ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਵਿਚ ਹਰਡ ਇਮਿਊਨਿਟੀ ਦੇ ਲਈ 60 ਤੋਂ 70 ਪ੍ਰਤੀਸ਼ਤ ਆਬਾਦੀ ਦੇ ਸੰਕਰਮਿਤ ਹੋਣ ਦੀ ਜ਼ਰੂਰਤ ਹੋਏਗੀ।

ਇਸ ਤੋਂ ਪਹਿਲਾਂ ਮਾਹਰਾਂ ਨੇ ਇਹ ਵੀ ਚਿੰਤਾ ਜ਼ਾਹਰ ਕੀਤੀ ਸੀ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕ ਕਿੰਨੇ ਦਿਨ ਤੱਕ ਵਾਇਰਸ ਤੋਂ ਸੁਰੱਖਿ ਰਹਿੰਦੇ ਹਨ। ਇਸ ਨੂੰ ਲੈ ਕੇ ਅਜੇ ਪੂਰਾ ਡਾਟਾ ਮੌਜੂਦ ਨਹੀਂ ਹੈ।

ਜੇਐਚਬੀ ਸਕੂਲ ਆਫ਼ ਪਬਲਿਕ ਹੈਲਥ ਦੇ ਮਹਾਂਮਾਰੀ ਵਿਗਿਆਨੀ ਡਾ. ਡੇਵਿਡ ਡਾਡੀ ਨੇ ਕਿਹਾ ਕਿ ਜੇ ਕੋਰੋਨਾ ਦੀ ਕੁਦਰਤੀ ਇਮਿਊਨਿਟੀ 3 ਤੋਂ 6 ਮਹੀਨਿਆਂ ਵਿਚ ਖਤਮ ਹੋ ਜਾਂਦੀ ਹੈ, ਤਾਂ ਸਾਨੂੰ ਹਰਡ ਇਮਿਊਨਿਟੀ ਦੇ ਵਾਰੇ ਵਿਚ ਗੱਲ ਵੀ ਨਹੀਂ ਕਰਨੀ ਚਾਹੀਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।