ਰਾਜਸਥਾਨ 'ਚ ਬਰਾਤੀਆਂ 'ਤੇ ਚੜ੍ਹਿਆ ਬੇਕਾਬੂ ਟਰੱਕ, 15 ਮੌਤਾਂ 35 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਜਸਥਾਨ ਵਿਚ ਹਾਈਵੇਅ ਤੋਂ ਲੰਘ ਰਹੇ ਇਕ ਤੇਜ਼ ਰਫ਼ਤਾਰ ਟਰੱਕ ਵਲੋਂ ਬਰਾਤੀਆਂ ਨੂੰ ਦਰੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ 15 ਬਰਾਤੀਆਂ ਦੀ ਮੌਕੇ 'ਤੇ ਹੀ....

Truck accident in rajasthan

ਰਾਜਸਥਾਨ ਵਿਚ ਹਾਈਵੇਅ ਤੋਂ ਲੰਘ ਰਹੇ ਇਕ ਤੇਜ਼ ਰਫ਼ਤਾਰ ਟਰੱਕ ਵਲੋਂ ਬਰਾਤੀਆਂ ਨੂੰ ਦਰੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ 15 ਬਰਾਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 35 ਲੋਕ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਤੁਰਤ ਉਦੈਪੁਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮਰਨ ਵਾਲਿਆਂ ਵਿਚ ਕਈ ਮਾਸੂਮ ਬੱਚੇ ਵੀ ਸ਼ਾਮਲ ਹਨ।

ਪੁਲਿਸ ਅਨੁਸਾਰ ਪ੍ਰਤਾਪਗੜ੍ਹ ਜ਼ਿਲ੍ਹੇ ਦੀ ਛੋਟੀ ਸਾਦੜੀ ਵਿਚ ਹਾਈਵੇਅ 'ਤੇ 100 ਲੋਕਾਂ ਦੀ ਬਰਾਤ ਜਾ ਰਹੀ ਸੀ ਤਾਂ ਅਚਾਨਕ ਇਕ ਬੇਕਾਬੂ ਟਰੱਕ ਬਰਾਤ ਦੇ ਵਿਚਕਾਰ ਆ ਵੜਿਆ, ਜਿਸ ਨਾਲ ਨੱਚਦੀ ਗਾਉਂਦੀ ਬਰਾਤ ਵਿਚ ਚੀਕ ਚਿਹਾੜਾ ਮਚ ਗਿਆ।  ਹਾਲਾਂਕਿ ਪ੍ਰਤਾਪਗੜ੍ਹ ਦੇ ਐਸਪੀ ਅਨਿਲ ਕੁਮਾਰ ਬੈਨੀਵਾਲ ਨੇ ਇਸ ਹਾਦਸੇ ਵਿਚ 13 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਸਿਆ ਕਿ 9 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਚਾਰ ਦੀ ਮੌਤ ਹਸਪਤਾਲ ਵਿਚ ਹੋਈ ਅਤੇ 15 ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਇਸ ਭਿਆਨਕ ਹਾਦਸੇ 'ਤੇ ਟਵੀਟ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ...ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।ਉਹਨਾਂ ਨੇ ਕਿਹਾ ਕਿ ਮੈਂ ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰਾਂ ਲਈ ਸੰਵੇਦਨਾਂ ਕਰਦਾ ਹਾਂ ਤੇ ਪ੍ਰਾਰਥਨਾ ਕਰਦਾ ਹਾਂ ਕਿ ਜਲਦ ਤੋਂ ਜਲਦ ਸਾਰੇ ਜਖਮੀ ਠੀਕ ਹੋ ਜਾਣ।