America : ਹਾਦਸੇ ਦੌਰਾਨ ਕਰੈਸ਼ ਹੋ ਕੇ ਪਾਣੀ ’ਚ ਡੁੱਬਿਆ ਜਹਾਜ਼, ਤਿੰਨ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ : ਫਰੈਂਕ

America: Plane crashes and sinks in water during accident, three dead

ਅਮਰੀਕਾ ਵਿਚ ਇਕ ਹਵਾਈ ਜਹਾਜ਼ ਦਾਦਸੇ ਦਾ ਸ਼ਿਕਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੂਰਬੀ ਨੇਬਰਾਸਕਾ ’ਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਸ਼ੁੱਕਰਵਾਰ ਰਾਤ ਨੂੰ ਇਕ ਛੋਟਾ ਜਹਾਜ਼ ਕਰੈਸ਼ ਹੋ ਕੇ ਨਦੀ ਵਿਚ ਡਿੱਗ ਗਿਆ। ਡੌਜ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਦੇ ਸਾਰਜੈਂਟ ਬ੍ਰੀ ਫਰੈਂਕ ਨੇ ਇਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਜਹਾਜ਼ ਪਲੇਟ ਨਦੀ ਦੇ ਨਾਲ-ਨਾਲ ਯਾਤਰਾ ਕਰ ਰਿਹਾ ਸੀ ਤੇ ਰਾਤ 8:15 ਵਜੇ ਫਰੀਮੋਂਟ ਦੇ ਦੱਖਣ ਵਿਚ ਪਾਣੀ ਵਿਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਫਰੈਂਕ ਨੇ ਪੁਸ਼ਟੀ ਕੀਤੀ ਕਿ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਤੁਰੰਤ ਜਾਰੀ ਨਹੀਂ ਕੀਤੀ।