ਆਖ਼ਰ ਮਿਲ ਹੀ ਗਿਆ ਉਹ ਦਰੱਖ਼ਤ, ਜਿਸ 'ਤੇ ਲੱਗਦੇ ਨੇ ਪੈਸੇ !
ਤਕਰੀਬਨ ਸਾਰਿਆਂ ਨੇ ਆਪਣੇ ਘਰ ਪਿਓ ਅਤੇ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆਂ ਕਿ ਪੈਸਿਆਂ ਦੇ ਦਰੱਖ਼ਤ ਨਹੀਂ ਲੱਗਦੇ ਪਰ ਬ੍ਰਿਟੇਨ ਦਾ ਇਹ ਦਰੱਖ਼ਤ
ਬ੍ਰਿਟੇਨ : ਤਕਰੀਬਨ ਸਾਰਿਆਂ ਨੇ ਆਪਣੇ ਘਰ ਪਿਓ ਅਤੇ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆਂ ਕਿ ਪੈਸਿਆਂ ਦੇ ਦਰੱਖ਼ਤ ਨਹੀਂ ਲੱਗਦੇ ਪਰ ਬ੍ਰਿਟੇਨ ਦਾ ਇਹ ਦਰੱਖ਼ਤ ਇਸਨੂੰ ਗ਼ਲਤ ਸਾਬਤ ਕਰ ਰਿਹਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦਰੱਖ਼ਤ ਬਾਰੇ ਦੱਸਣ ਜਾ ਰਹੇ ਹਾਂ ਜਿਸ ਉੱਪਰ ਸਿੱਕੇ ਲੱਗਦੇ ਹਨ। ਇਸਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਜੀ ਹਾਂ ਇਹ ਦਰੱਖ਼ਤ ਅਜਿਹਾ ਹੈ ਜਿਸ 'ਤੇ ਪੱਤਿਆਂ ਦੀ ਜਗ੍ਹਾ ਸਿੱਕੇ ਲੱਗਦੇ ਹਨ।
ਇਹ ਦਰੱਖ਼ਤ ਪੂਰਾ ਹੀ ਸਿੱਕਿਆਂ ਨਾਲ ਲੱਦਿਆ ਹੋਇਆ ਹੈ। ਇਹ ਦਰੱਖ਼ਤ ਅਕਸਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਦੱਸ ਦਈਏ ਕਿ ਨਾ ਤਾਂ ਇਸ ਦਰੱਖ਼ਤ ਤੋਂ ਕੋਈ ਵੀ ਸਿੱਕਿਆਂ ਨੂੰ ਕੱਢ ਸਕਦਾ ਅਤੇ ਨਾ ਹੀ ਤੋੜ ਸਕਦਾ। ਕਿਉਂਕਿ ਇਸ ਨਾਲ ਜੁੜੀ ਇਕ ਮਾਨਤਾ ਹੈ ਕਿ ਜੋ ਕਾਫ਼ੀ ਪੁਰਾਣੀ ਮੰਨੀ ਜਾਂਦੀ ਹੈ। ਇਹ ਦਰੱਖ਼ਤ ਬ੍ਰਿਟੇਨ ਦੇ ਪੀਕ 'ਚ ਲੱਗਿਆ ਹੈ ਇਹ 1700 ਸਾਲ ਪੁਰਾਣਾ ਰੁੱਖ ਹੈ। ਇਸ ਰੁੱਖ 'ਤੇ ਲੱਖਾਂ ਦੀ ਗਿਣਤੀ 'ਚ ਸਿੱਕੇ ਲੱਗੇ ਹੋਏ ਹਨ।
ਇਹ ਦਰੱਖ਼ਤ ਸਿਰਫ਼ ਸਿੱਕਿਆਂ ਲਈ ਨਹੀਂ ਸਗੋਂ ਮੁਰਾਦਾ ਪੂਰੀਆਂ ਕਰਨ ਲਈ ਮੰਨਿਆ ਜਾਂਦਾ ਹੈ। ਮੰਨਤ ਮੁਤਾਬਿਕ ਇਸ ਦਰੱਖ਼ਤ 'ਤੇ ਹਰ ਕੋਈ ਆ ਕੇ ਸਿੱਕਾ ਲਗਾ ਜਾਂਦਾ ਹੈ ਜਿਸ ਕਰਕੇ ਇਸ ਨੂੰ ਸਿੱਕਿਆਂ ਵਾਲਾ ਦਰੱਖ਼ਤ ਕਿਹਾ ਜਾਂਦਾ ਹੈ। ਇਥੇ ਦੁਨੀਆਂ ਭਰ ਤੋਂ ਲੋਕ ਆ ਕੇ ਮੰਨਤਾ ਮੰਗਦੇ ਹਨ ਅਤੇ ਸਿੱਕੇ ਲਗਾ ਕੇ ਜਾਂਦੇ ਹਨ।