Pakistan News : ਅਲਕਾਇਦਾ ਦਾ ਇਕ ਪ੍ਰਮੁੱਖ ਮੈਂਬਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Pakistan News : ਉਸ ਨੂੰ ਮਾਰੇ ਗਏ ਅੱਤਵਾਦੀ ਓਸਾਮਾ ਬਿਨ ਲਾਦੇਨ ਦਾ ਦੱਸਿਆ ਜਾ ਰਿਹਾ ਹੈ ਕਰੀਬੀ 

file photo

Pakistan News : ਪਾਕਿਸਤਾਨ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਅਲਕਾਇਦਾ ਦੇ ਇਕ ਪ੍ਰਮੁੱਖ ਮੈਂਬਰ ਅਮੀਨ ਉਲ ਹੱਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਮਾਰੇ ਗਏ ਅੱਤਵਾਦੀ ਓਸਾਮਾ ਬਿਨ ਲਾਦੇਨ ਦਾ ਕਰੀਬੀ ਸਾਥੀ ਦੱਸਿਆ ਗਿਆ ਹੈ।

ਇਹ ਵੀ ਪੜੋ: Shri Muktsar Sahib News :ਅਦਾਲਤ ਨੇ ਨਾਬਾਲਿਗ ਧੀਆਂ ਦਾ ਸ਼ੋਸ਼ਣ ਕਰਨ ਵਾਲੇ ਪਿਓ ਨੂੰ 43 ਸਾਲ ਦੀ ਸੁਣਾਈ ਸਜ਼ਾ, ਲਗਾਇਆ ਜੁਰਮਾਨਾ 

ਪੰਜਾਬ ਪੁਲਿਸ ਦੇ ਅੱਤਵਾਦ ਰੋਕੂ ਵਿਭਾਗ (CTD) ਦੇ ਬੁਲਾਰੇ ਨੇ ਦੱਸਿਆ ਕਿ ਅੱਤਵਾਦ ਵਿਰੁੱਧ ਲੜਾਈ ’ਚ ਇੱਕ ਮਹੱਤਵਪੂਰਨ ਸਫ਼ਲਤਾ ਮਿਲੀ ਹੈ ਕਿਉਂਕਿ ਵਿਭਾਗ ਨੇ ਵੱਖ-ਵੱਖ ਖੂਫੀਆ ਏਜੰਸੀਆਂ ਦੇ ਸਹਿਯੋਗ ਨਾਲ ਪੰਜਾਬ ਸੂਬੇ ’ਚ ਇੱਕ ਯੋਜਨਾਬੱਧ ਕਾਰਵਾਈ ਦੌਰਾਨ ਹੱਕ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜੋ: Bollywood News : ਗੁਲਸ਼ਨ ਕੁਮਾਰ ਦੀ ਭਤੀਜੀ ਤੀਸ਼ਾ ਨੇ ਛੋਟੀ ਉਮਰ ’ਚ ਦੁਨੀਆਂ ਨੂੰ ਕਿਹਾ ਅਲਵਿਦਾ

ਪੁਲਿਸ ਦੇ ਬੁਲਾਰੇ ਨੇ ਇੱਕ ਬਿਆਨ ਵਿਚ ਕਿਹਾ ਕਿ ਹੱਕ 1996 ਤੋਂ ਓਸਾਮਾ ਬਿਨ ਲਾਦੇਨ ਦਾ ਨਜ਼ਦੀਕੀ ਸਾਥੀ ਸੀ ਅਤੇ ਉਸਨੇ ਕਥਿਤ ਤੌਰ 'ਤੇ ਸੂਬੇ ਭਰ ਵਿਚ ਤੋੜਫੋੜ ਦੀਆਂ ਗਤੀਵਿਧੀਆਂ ਦੀ ਯੋਜਨਾ ਬਣਾਈ ਸੀ ਅਤੇ ਮਹੱਤਵਪੂਰਨ ਅਦਾਰਿਆਂ ਅਤੇ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ।

ਇਹ ਵੀ ਪੜੋ: Ludhiana News : ਲੁਧਿਆਣਾ 'ਚ ਵਿਆਹ ਵਾਲੇ ਦਿਨ ਲੜਕੀ ਨਾਲ ਜ਼ਬਰ ਜਨਾਹ

ਇਸ ਵਿਚ ਕਿਹਾ ਗਿਆ ਹੈ ਕਿ CTD ਨੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਅਮੀਨੁਲ ਹੱਕ ਨੂੰ ਲੱਭਣ ਅਤੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ।
CTD ਨੇ ਗ੍ਰਿਫ਼ਤਾਰ ਅੱਤਵਾਦੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਨੂੰ ਪੁੱਛਗਿੱਛ ਲਈ ਕਿਸੇ ਅਣਦੱਸੀ ਥਾਂ 'ਤੇ ਲਿਜਾਇਆ ਗਿਆ ਹੈ।
ਹੱਕ ਦਾ ਨਾਂ ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਅੱਤਵਾਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ।

ਇਸ ਮੌਕੇ ਬੁਲਾਰੇ ਨੇ ਕਿਹਾ ਕਿ ਹੱਕ ਦੀ ਗ੍ਰਿਫ਼ਤਾਰੀ ਪਾਕਿਸਤਾਨ ਅਤੇ ਦੁਨੀਆਂ ਭਰ 'ਚ ਅੱਤਵਾਦ ਨਾਲ ਨਜਿੱਠਣ ਲਈ ਮੁਹਿੰਮ ਦੀ ਵੱਡੀ ਸਫ਼ਲਤਾ ਹੈ।

(For more news apart from A prominent member of al-Qaeda Arrested from Punjab province of Pakistan News in Punjabi, stay tuned to Rozana Spokesman)