ਅਫਰੀਕੀ ਦੇਸ਼ ਮਾਲੀ 'ਚ ਫ਼ੌਜ ਦਾ ਤਖਤਾ ਪਲਟ, ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਬਣਾਇਆ ਬੰਧੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੱਛਮੀ ਅਫ਼ਰੀਕੀ ਦੇਸ਼ ਮਾਲੀ 'ਚ ਫ਼ੌਜ ਨੇ ਤਖਤਾ ਪਲਟਾ ਦਿੱਤਾ ਹੈ। ਉਨ੍ਹਾਂ ਨੇ ਰਾਸ਼ਟਰਪਤੀ ਇਬਰਾਹਿਮ ਬਾਉਬਰਕਰ ਕੇਟਾ ਨੂੰ ਗ੍ਰਿਫਤਾਰ ਕਰ ਲਿਆ ਹੈ...

File Photo

ਬਾਮਾਕੋ- ਪੱਛਮੀ ਅਫ਼ਰੀਕੀ ਦੇਸ਼ ਮਾਲੀ 'ਚ ਫ਼ੌਜ ਨੇ ਤਖਤਾ ਪਲਟਾ ਦਿੱਤਾ ਹੈ। ਉਨ੍ਹਾਂ ਨੇ ਰਾਸ਼ਟਰਪਤੀ ਇਬਰਾਹਿਮ ਬਾਉਬਰਕਰ ਕੇਟਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਲੀ ਦਾ ਰਾਸ਼ਟਰਪਤੀ ਦੇ ਨਾਲ ਨਾਲ ਵਿਦਰੋਹੀਆਂ ਨੇ ਪ੍ਰਧਾਨ ਮੰਤਰੀ ਬਾਉਬੋ ਸਿਸੇ ਨੂੰ ਬੰਧੀ ਬਣਾ ਲਿਆ ਹੈ। ਵਿਦਰੋਹ ਦੀ ਸ਼ੁਰੂਆਤ ਮੰਗਲਵਾਰ ਮਾਲੀ ਦੀ ਰਾਜਧਾਨੀ ਬਾਮਾਕੋ ਦੇ ਨੇੜੇ ਇਕ ਸੈਨਾ ਦੇ ਕੈਂਪ ਤੋਂ ਸ਼ੁਰੂ ਹੋਈ ਸੀ।

ਖ਼ਬਰ ਹੈ ਕਿ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਅਸਤੀਫਾ ਵੀ ਦੇ ਦਿੱਤਾ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫ਼ੌਜ ਦੇ ਵਿਦਰੋਹੀਆਂ ਨੇ ਰਾਸ਼ਟਰਪਤੀ ਦੇ ਘਰ ਅਤੇ ਪ੍ਰਧਾਨ ਮੰਤਰੀ ਭਵਨ ਨੂੰ ਘੇਰ ਲਿਆ। ਇਸ ਦੌਰਾਨ ਰਾਜਧਾਨੀ ਬਾਮਾਕੋ 'ਚ ਵਿਦਰੋਹੀ ਫ਼ੌਜੀਆਂ ਨੇ ਵੱਡੇ ਪੈਮਾਨੇ 'ਤੇ ਫਾਈਰਿੰਗ ਵੀ ਕੀਤੀ। ਲੋਕਾਂ ਨੇ ਸੜਕਾਂ 'ਤੇ ਵਿਰੋਧ ਵੀ ਕੀਤਾ। ਸਰਕਾਰੀ ਇਮਾਰਤਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

ਪੂਰੇ ਦੇਸ਼ 'ਚ ਉਥਲ-ਪੁਥਲ ਦੀ ਸਥਿਤੀ ਹੈ। ਕੁਝ ਲੋਕ ਫ਼ੌਜ ਦੇ ਵਿਦਰੋਹ ਨਾਲ ਹਨ ਅਤੇ ਕੁਝ ਇਸ ਦੇ ਖ਼ਿਲਾਫ਼ ਹਨ। ਖ਼ਬਰ ਹੈ ਕਿ ਫ਼ੌਜ ਕੱਟੜ ਅੱਤਵਾਦੀਆਂ ਦੇ ਇਸ਼ਾਰੇ 'ਤੇ ਇਹ ਕੰਮ ਕਰ ਰਹੀ ਹੈ। ਬੀਤੇ ਦਿਨੀ ਫ਼ੌਜ ਸਰਕਾਰ ਦੇ ਖ਼ਿਲਾਫ਼ ਵਿਦਰੋਹ ਦੀ ਆਵਾਜ ਉੱਠ ਰਹੀ ਸੀ। ਸਰਕਾਰੀ ਟੀਵੀ ਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਅੰਤਰਾਸ਼ਟਰੀ ਬਿਰਾਦਰੀ ਦੀ ਪ੍ਰਤੀਕਿਰਿਆ ਵੀ ਆਉਣੀ ਸ਼ੁਰੂ ਹੋ ਗਈ ਹੈ।

ਅਮਰੀਕਾ ਅਤੇ ਰੂਸ ਨੇ ਕਿਹਾ ਹੈ ਕਿ ਉਨ੍ਹਾਂ ਦੀ ਮਾਲੀ ਦੇ ਹਾਲਾਤ 'ਤੇ ਨਜ਼ਰ ਹੈ। ਸੰਯੁਕਤ ਰਾਸ਼ਟਰ ਅਤੇ ਰੂਸ ਬੀਤੇ 7 ਸਾਲ ਤੋਂ ਮਾਲੀ 'ਚ ਰਾਜਨੀਤਕ ਸਥਿਰਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮਾਲੀ ਦੇ ਰਾਸ਼ਟਰਪਤੀ ਨੂੰ ਲੋਕਤੰਤਰਿਕ ਰੂਪ ਨਾਲ ਚੁਣਿਆ ਗਿਆ ਸੀ। ਅਤੇ ਉਨ੍ਹਾਂ ਨੇ ਫਰਾਂਸ ਅਤੇ ਹੋਰ ਪੱਛਮੀ ਦੇਸ਼ਾਂ ਤੋਂ ਵਿਆਪਕ ਸਮਰਥਨ ਪ੍ਰਾਪਤ ਹੈ।

ਇਸ ਤੋਂ ਪਹਿਲਾਂ 2012 'ਚ ਵੀ ਇੱਥੇ ਫ਼ੌਜ ਤਖਤਾਪਲਟੀ ਹੋਈ ਸੀ। ਤਾਜ਼ਾ ਤਸਵੀਰਾਂ ਮੁਤਾਬਕ ਵਿਦਰੋਹੀ ਫ਼ੌਜੀ ਹਥਿਆਰ ਲੈ ਕੇ ਸ਼ਰੇਆਮ ਸੜਕਾਂ 'ਤੇ ਦੌੜ ਰਹੇ ਹਨ। ਆਮ ਨਾਗਰਿਕਾਂ ਨੂੰ ਵੀ ਡਰਾਇਆ ਜਾ ਰਿਹਾ ਹੈ। ਮਾਲੀ 'ਚ ਰਾਸ਼ਟਰਪਤੀ ਖ਼ਿਲਾਫ਼ ਇਸ ਸਾਲ ਮਈ 'ਚ ਵਿਦਰੋਹ ਸ਼ੁਰੂ ਹੋਇਆ ਸੀ।

ਉਦੋਂ ਇੱਥੇ ਦੀ ਅਦਾਲਤ ਨੇ ਸੰਸਦੀ ਚੋਣਾਂ ਦਾ ਨਤੀਜਾ ਪਲਟਦੇ ਹੋਏ ਇਬਰਾਹਿਮ ਬਾਉਬਕਰ ਕੀਟਾ ਨੂੰ ਦੋਬਾਰਾ ਰਾਸ਼ਟਰਪਤੀ ਬਣਾ ਦਿੱਤਾ ਗਿਆ ਸੀ। ਉੱਥੇ ਪ੍ਰਧਾਨ ਮੰਤਰੀ ਨੇ ਹੁਣ ਵੀ ਵਾਰਤਾ ਦੀ ਪਹਿਲ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।