ਅਮਰੀਕਾ ਦਾ ਬਿਆਨ-ਕਾਬੁਲ ਏਅਰਪੋਰਟ ਸੁਰੱਖਿਅਤ, 6 ਦਿਨ 'ਚ 7000 ਲੋਕਾਂ ਨੂੰ ਕੀਤਾ ਏਅਰਲਿਫਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਵਿਚ ਹਫੜਾ-ਦਫੜੀ ਦਾ ਮਾਹੌਲ ਹੈ।

US Has Airlifted 7,000 People From Afghanistan: Pentagon

ਵਾਸ਼ਿੰਗਟਨ: ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਵਿਚ ਹਫੜਾ-ਦਫੜੀ ਦਾ ਮਾਹੌਲ ਹੈ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਦੇਸ਼ ਛੱਡ ਕੇ ਭੱਜ ਰਹੇ ਹਨ। ਭਾਰੀ ਗਿਣਤੀ ਵਿਚ ਲੋਕ ਕਾਬੁਲ ਹਵਾਈ ਅੱਡੇ ’ਤੇ ਇਕੱਠੇ ਹੋ ਰਹੇ ਹਨ। ਇਸ ਦੌਰਾਨ ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਦਾ ਬਿਆਨ ਸਾਹਮਣੇ ਆਇਆ ਹੈ।

ਹੋਰ ਪੜ੍ਹੋ: UNSC ਵਿਚ ਬੋਲੇ ਜੈਸ਼ੰਕਰ- ਅਫ਼ਗਾਨਿਸਤਾਨ ਦੇ ਹਾਲਾਤ ਚਿੰਤਾਜਨਕ, ਅਤਿਵਾਦ ਖਿਲਾਫ਼ ਇਕਜੁੱਟ ਹੋਵੇ ਦੁਨੀਆਂ

ਉਹਨਾਂ ਦਾ ਕਹਿਣਾ ਹੈ ਕਿ ਕਾਬੁਲ ਏਅਰਪੋਰਟ ਅਜੇ ਵੀ ਸੁਰੱਖਿਅਤ ਹੈ ਅਤੇ ਉੱਥੋਂ ਜਹਾਜ਼ ਉਡਾਣ ਭਰ ਰਹੇ ਹਨ। ਮੇਜਰ ਜਨਰਲ ਵਿਲੀਅਮ ਹੈਂਕ ਟੇਲਰ ਨੇ ਪੇਂਟਾਗਨ ਵੱਲੋਂ ਕਿਹਾ ਕਿ ਕਾਬੁਲ ਵਿਚ ਅਜੇ ਵੀ ਅਮਰੀਕੀ ਫੌਜ ਦੇ 5200 ਤੋਂ ਜ਼ਿਆਦਾ ਫੌਜੀ ਮੌਜੂਦ ਹਨ ਅਤੇ ਉਹਨਾਂ ਨੇ ਕੰਪਲੈਕਸ ਨੂੰ ਅਪਣੇ ਕੰਟਰੋਲ ਵਿਚ ਰੱਖਿਆ ਹੋਇਆ ਹੈ।

ਹੋਰ ਪੜ੍ਹੋ: ਜੰਮੂ-ਕਸ਼ਮੀਰ ਵਿਚ ਇਕ ਹੋਰ ਨੇਤਾ ਦੀ ਗੋਲੀ ਮਾਰ ਕੇ ਹੱਤਿਆ

ਉਹਨਾਂ ਨੇ ਦੱਸਿਆ ਕਿ 14 ਅਗਸਤ ਤੋਂ ਸ਼ੁਰੂ ਕੀਤੀ ਗਈ ਏਅਰਲਿਫਟ ਪ੍ਰਕਿਰਿਆ ਵਿਚ ਹੁਣ ਤੱਕ ਕਰੀਬ 7000 ਲੋਕਾਂ ਨੂੰ ਅਫ਼ਗਾਨਿਸਤਾਨ ’ਚੋਂ ਬਾਹਰ ਕੱਢਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜੁਲਾਈ ਮਹੀਨੇ ਤੋਂ ਹੀ ਅਮਰੀਕਾ ਨੇ ਵਿਸ਼ੇਸ਼ ਅਪ੍ਰਵਾਸੀ ਵੀਜ਼ਾ ਦੇਣਾ ਸ਼ੁਰੂ ਕੀਤਾ ਸੀ, ਜਿਸ ਨਾਲ ਹੁਣ ਤੱਕ ਕਰੀਬ 12000 ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਬਾਹਰ ਕੱਢਣ ਵਿਚ ਮਦਦ ਮਿਲੀ ਹੈ।