ਇਸ ਦਿਨ ਲੱਗਣ ਜਾ ਰਿਹਾ ਵੱਡਾ ਸੂਰਜ ਗ੍ਰਹਿਣ, 500 ਸਾਲਾਂ ਬਾਅਦ ਇਸ ਤਰ੍ਹਾਂ ਨਜ਼ਰ ਆਵੇਗਾ ਸੂਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਸਾਲ ਦਾ ਪਹਿਲਾ ਅਤੇ ਸਭ ਤੋਂ ਵੱਡਾ ਸੂਰਜ ਗ੍ਰਹਿਣ 21 ਜੂਨ 2020 ਨੂੰ ਲੱਗਣ ਜਾ ਰਿਹਾ ਹੈ।

Photo

ਨਵੀਂ ਦਿੱਲੀ : ਇਸ ਸਾਲ ਦਾ ਪਹਿਲਾ ਅਤੇ ਸਭ ਤੋਂ ਵੱਡਾ ਸੂਰਜ ਗ੍ਰਹਿਣ 21 ਜੂਨ 2020 ਨੂੰ ਲੱਗਣ ਜਾ ਰਿਹਾ ਹੈ। ਇਸ ਵਿਚ ਤਾਰਿਆਂ  ਦੇ ਨਾਲ ਸੂਰਜ ਦਾ ਅਜਿਹਾ ਦੁਰਲੱਭ ਸੁਮੇਲ ਬਣਨ ਜਾ ਰਿਹਾ ਹੈ, ਜੋ ਕਿ 500 ਸਾਲ ਪਹਿਲਾਂ ਤੱਕ ਨਹੀਂ ਬਣਿਆ ਸੀ। ਇਸ ਦੇ ਨਾਲ ਹੀ ਇਹ ਇਸ ਸਾਲ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ ਹੋਵੇਗਾ। ਇਹ ਸੂਰਜ ਗ੍ਰਹਿਣ ਆਸ਼ਾੜ ਮਹੀਨੇ ਦੇ ਨਵੇਂ ਚੰਦਰਮਾ ਦਿਵਸ ਦੇ ਭਾਰਤੀ ਸਮੇਂ ਸਵੇਰੇ 9.15 ਵਜੇ ਹੋਵੇਗਾ।

ਇਹ ਸੂਰਜ ਗ੍ਰਹਿਣ ਮ੍ਰਿਗਸਿਰਾ ਅਤੇ ਅਦ੍ਰਾ ਨਕਸ਼ਤਰਾ ‘ਚ ਮਿਲਾਉਣ ਵਾਲੇ ਚਿੰਨ੍ਹ ‘ਚ ਦਿਖਾਈ ਦਿੰਦਾ ਹੈ, ਜੋ ਇਕ ਦੁਰਲੱਭ ਇਤਫਾਕ ਬਣਾ ਰਿਹਾ ਹੈ। ਗ੍ਰਹਿਣ ਦਾ ਮੋਕਸ਼ ਕਾਲ 3 ਤੋਂ 5 ਮਿੰਟ ਦਾ ਹੋਵੇਗਾ। ਗ੍ਰਹਿਣ ਦੁਪਹਿਰ 12 ਵੱਜ ਕੇ 2 ਮਿੰਟ ਆਪਣੇ ਸਿਖਰ 'ਤੇ ਹੋਵੇਗਾ।

ਉਥੇ ਹੀ ਭਾਰਤ ਵਿਚ ਇਹ ਸੂਰਜ ਗ੍ਰਹਿਣ ਸਵੇਰੇ 10.13 ਅਤੇ 52 ਸੈਕਿੰਡ ਤੇ ਸ਼ੁਰੂ ਹੋ ਕੇ ਦੁਪਹਿਰ 1.29 ਮਿੰਟ ਅਤੇ 52 ਸੈਕਿੰਡ ਤੱਕ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅਲੱਗ-ਅਲੱਗ ਤਰੀਕਿਆਂ ਨਾਲ ਦਿਖਾਈ ਦੇਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।