ਮਾਸਕ ਪਾਉਣ ਤੇ ਸੋਸ਼ਲ ਡਿਸਟੈਂਸਿੰਗ ਨਾਲ ਕਮਜ਼ੋਰ ਹੋਈ ਬੱਚਿਆਂ ਦੀ Immunity : ਮਾਹਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਉਥੇ ਸਾਵਧਾਨੀਆਂ ਨੂੰ ਵਰਤਦੇ ਹੋਏ ਇੰਗਲੈਂਡ ਦੇ ਮਾਹਰਾਂ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਹੈ

Children

ਲੰਡਨ-ਕੋਰੋਨਾ ਵਾਇਰਸ ਨੇ ਸਮੁੱਚੀ ਦੁਨੀਆ ਦੇ ਜਨ-ਜੀਵਨ ਨੂੰ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ। ਕੋਰੋਨਾ ਤੋਂ ਬਚਣ ਲਈ ਸਾਰੇ ਦੇਸ਼ਾਂ ਨੇ ਸਾਵਧਾਨੀਆਂ ਵਰਦੇ ਹੋਏ ਕਈ ਪਾਬੰਦੀਆਂ ਲਾਈਆਂ ਤਾਂ ਜੋ ਕੋਰੋਨਾ ਨਾਲ ਨਜਿੱਠਿਆ ਜਾ ਸਕੇ। ਉਥੇ ਸਾਵਧਾਨੀਆਂ ਨੂੰ ਵਰਤਦੇ ਹੋਏ ਇੰਗਲੈਂਡ ਦੇ ਮਾਹਰਾਂ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਹੈ ਕਿ ਮਾਸਕ ਲਾਏ ਰੱਖਣ ਕਾਰਨ ਛੋਟੇ ਬੱਚਿਆਂ ਦੀਆਂ ਕੁਝ ਆਮ ਰੋਗਾਣੂਆਂ ਪ੍ਰਤੀ ਇਮਿਊਨਿਟੀ ਕਮਜ਼ੋਰ ਹੋ ਗਈ ਹੈ।

ਇਹ ਵੀ ਪੜ੍ਹੋ-'ਕੋਰੋਨਾ ਨਾਲ ਹੋਈਆਂ ਮੌਤਾਂ 'ਤੇ ਨਹੀਂ ਦੇ ਸਕਦੇ 4 ਲੱਖ ਰੁਪਏ ਦਾ ਮੁਆਵਜ਼ਾ'

ਇਸ ਕਾਰਨ ਮਹਾਮਾਰੀ ਖਤਮ ਹੋਣ ਤੋਂ ਬਾਅਦ ਉਨ੍ਹਾਂ 'ਤੇ ਦੂਜੇ ਵਾਇਰਸਾਂ ਨਾਲ ਪੀੜਤ ਹੋਣ ਦਾ ਖਤਰਾ ਵਧ ਜਾਵੇਗਾ। ਇੰਗਲੈਂਡ ਦੇ ਮਾਹਰਾਂ ਦਾ ਮੰਨਣਾ ਹੈ ਕਿ ਕੋਰੋਨਾ ਤੋਂ ਬਚਣ ਲਈ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਦੇ ਇਸਤੇਮਾਲ ਨਾਲ ਬੇਸ਼ੱਕ ਕਈ ਲੋਕਾਂ ਦੀ ਜਾਨ ਗਈ ਹੋਵੇ ਪਰ ਇਸ ਨਾਲ ਬੱਚਿਆਂ ਦੀ ਰੋਗ ਨਾਲ ਲੜਨ ਦੀ ਸਮਰੱਥਾ ਕਮਜ਼ੋਰ ਹੋਈ ਹੈ। ਮਾਹਰਾਂ ਮੁਤਾਬਕ ਪਿਛਲੇ 15 ਮਹੀਨਿਆਂ ਤੋਂ ਬੱਚਿਆਂ ਦਾ ਵਾਇਰਲ ਵਰਗੀਆਂ ਬੀਮਾਰੀਆਂ ਨਾਲ ਕੋਈ ਵੱਡਾ ਸਾਹਮਣਾ ਨਹੀਂ ਹੋਇਆ ਹੈ ਜਿਸ ਨਾਲ ਮੌਸਮੀ ਫਲੂ ਹੁੰਦਾ ਹੈ। ਇਨ੍ਹਾਂ ਰੋਗਾਣੂਆਂ ਦੇ ਸੰਪਰਕ 'ਚ ਨਾ ਆਉਣ ਕਾਰਨ ਉਨ੍ਹਾਂ ਦੇ ਸਰੀਰ 'ਚ ਇਨ੍ਹਾਂ ਦੇ ਪ੍ਰਤੀ ਰੋਗ ਨਾਲ ਲੜਨ ਦੀ ਸਮਰੱਥਾ ਨਹੀਂ ਬਣ ਪਾਈ ਹੈ।

ਇਹ ਵੀ ਪੜ੍ਹੋ-ਕੋਟਕਪੂਰਾ ਗੋਲੀਕਾਂਡ ਮਾਮਲਾ : ਨਵੀਂ SIT ਨੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਤਲਬ

ਜਨਤਕ ਹੈਲਥ ਵੈਲਸ ਨਾਲ ਜੁੜੀ ਡਾ. ਕੈਥਰੀਨੇ ਨੇ ਕਿਹਾ ਕਿ ਮਹਾਮਾਰੀ ਤੋਂ ਪਹਿਲਾਂ 18 ਮਹੀਨੇ ਦੀ ਉਮਰ ਤੱਕ ਦੇ ਬੱਚਿਆਂ ਨੂੰ ਲਗਭਗ ਸਾਰੇ ਸੀਜਨਲ ਵਾਇਰਸਾਂ ਨਾਲ ਲੜਨਾ ਪੈਂਦਾ ਸੀ ਪਰ ਹੁਣ ਸਾਵਧਾਨੀਆਂ ਦੇ ਚੱਲਦੇ ਅਜਿਹਾ ਨਹੀਂ ਹੋ ਰਿਹਾ ਹੈ। ਮਹਾਮਾਰੀ ਦਾ ਖਤਰਾ ਘੱਟ ਹੋਣ ਤੋਂ ਬਾਅਦ ਜਦ ਦੁਨੀਆ ਫਿਰ ਤੋਂ ਆਮ ਹੋਣ ਵੱਲ ਪਰਤੇਗੀ ਤਾਂ ਸੀਜਨਲ ਵਾਇਰਲ ਕੋਰੋਨਾ ਦੇ ਨਾਲ ਮਿਲ ਕੇ ਬੱਚਿਆਂ ਲਈ ਮੁਸ਼ਕਲਾਂ ਖੜ੍ਹੀ ਕਰ ਸਕਦੇ ਹਨ।

ਇਹ ਵੀ ਪੜ੍ਹੋ-ਸਿਹਤ ਮੰਤਰਾਲਾ ਨੇ 7 ਗੁਣਾ ਵਧ ਮੌਤਾਂ ਦਾ ਦਾਅਵਾ ਕਰਨ ਵਾਲੀ ਵਿਦੇਸ਼ੀ ਮੀਡੀਆ ਦੀ ਰਿਪੋਰਟ ਕੀਤੀ ਖਾਰਿਜ

ਇਕ ਰਿਪੋਰਟ ਮੁਤਾਬਕ ਮਾਹਰ ਵਾਇਰੋਲਜਿਸਟ ਰੈਸਪੀਰੇਟਰੀ ਸਿਨਸੀਟੀਅਲ ਵਾਇਰਸ (ਆਰ.ਐੱਸ.ਵੀ.) ਦੇ ਬਾਰੇ 'ਚ ਕਾਫੀ ਚਿੰਤਤ ਹੈ। ਇਕ ਵਾਇਰਸ ਜੋ ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਗੰਭੀਰ ਫੇਫੜਿਆਂ ਦੇ ਇਨਫੈਕਸ਼ਨ ਅਤੇ ਕਦੇ-ਕਦੇ ਮੌਤ ਦਾ ਕਾਰਨ ਵੀ ਬਣ ਸਕਦਾ ਹੈ ਅਤੇ ਇਸ ਦੇ ਲਈ ਅਜੇ ਤੱਕ ਕੋਈ ਟੀਕਾ ਵੀ ਨਹੀਂ ਹੈ। ਮਾਹਰਾਂ ਨੇ ਕਿਹਾ ਕਿ ਪ੍ਰੀ-ਕੋਵਿਡ ਦਿਨਾਂ 'ਚ ਹਸਪਤਾਲਾਂ 'ਚ ਆਉਣ ਵਾਲੇ ਜ਼ਿਆਦਤਰ ਛੋਟੇ ਬੱਚਿਆਂ ਦੀ ਬੀਮਾਰੀ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਆਰ.ਐੱਸ.ਵੀ. ਹੁੰਦਾ ਹੈ।