ਅਧਿਐਨ ਦਾ ਖੁਲਾਸਾ: ਸੈਲਫ਼ੀ ਨੂੰ ਸੁੰਦਰ ਬਣਾਉਣ ਲਈ ‘ਫਿਲਟਰ’ ਦਾ ਵੱਧ ਇਸਤੇਮਾਲ ਕਰਦੇ ਹਨ ਭਾਰਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਰਮਨੀ ਦੇ ਉਲਟ ਭਾਰਤੀਆਂ ਨੇ ਬੱਚਿਆਂ ’ਤੇ ‘ਫਿਲਟਰ’ ਦੇ ਅਸਰ ਨੂੰ ਲੈ ਕੇ ਵੱਧ ਚਿੰਤਾ ਨਹੀਂ ਪ੍ਰਗਟਾਈ

Make selfies

ਵਾਸ਼ਿੰਗਟਨ : ਗੂਗਲ ਵਲੋਂ ਕੀਤੇ ਗਏ ਇਕ ਗਲੋਬਲ ਅਧਿਐਨ ਮੁਤਾਬਕ ਚੰਗੀ ਸੈਲਫ਼ੀ ਲੈਣ ਲਈ ਅਮਰੀਕਾ ਅਤੇ ਭਾਰਤ ’ਚ ‘ਫਿਲਟਰ’ (ਤਸਵੀਰ ਨੂੰ ਸੁੰਦਰ ਬਣਾਉਣ ਦੀ ਤਕਨੀਕ) ਦਾ ਸਭ ਤੋਂ ਵੱਧ ਇਸਤੇਮਾਲ ਕੀਤਾ ਜਾਂਦਾ ਹੈ। ਅਧਿਐਨ ’ਚ ਹਿੱਸਾ ਲੈਣ ਵਾਲੇ ਲੋਕਾਂ ’ਚ ਜਰਮਨੀ ਦੇ ਉਲਟ, ਭਾਰਤੀ ਲੋਕਾਂ ਨੇ ਬੱਚਿਆਂ ’ਤੇ ‘ਫਿਲਟਰ’ ਦੇ ਅਸਰ ਨੂੰ ਲੈ ਕੇ ਵੱਧ ਚਿੰਤਾ ਨਹੀਂ ਪ੍ਰਗਟਾਈ।

ਅਧਿਐਨ ਮੁਤਾਬਕ ‘ਐਂਡ੍ਰਾਇਡ’ ਯੰਤਰ ’ਚ ‘ਫਰੰਟ ਕੈਮਰੇ’ (ਸਕ੍ਰੀਨ ਦੇ ਉੱਪਰ ਲੱਗੇ ਕੈਮਰੇ) ਨਾਲ 70 ਫ਼ੀ ਸਦੀ ਤੋਂ ਵੱਧ ਤਸਵੀਰਾਂ ਲਈਆਂ ਜਾਂਦੀਆਂ ਹਨ। ਭਾਰਤੀਆਂ ’ਚ ਸੈਲਫ਼ੀ ਲੈਣ ਅਤੇ ਉਸ ਨੂੰ ਦੂਜੇ ਲੋਕਾਂ ਨਾਲ ਸਾਂਝਾ ਕਰਨ ਦੀ ਕਾਫ਼ੀ ਰਵਾਇਤ ਹੈ ਅਤੇ ਖ਼ੁਦ ਨੂੰ ਸੁੰਦਰ ਦਿਖਾਉਣ ਲਈ ਉਹ ‘ਫਿਲਟਰ’ ਨੂੰ ਇਕ ਉਪਯੋਗੀ ਤਰੀਕਾ ਮੰਨਦੇ ਹਨ।

ਅਧਿਐਨ ’ਚ ਕਿਹਾ ਕਿ ਭਾਰਤੀ ਔਰਤਾਂ, ਖ਼ਾਸ ਕਰ ਕੇ ਆਪਣੀਆਂ ਤਸਵੀਰਾਂ ਨੂੰ ਸੁੰਦਰ ਬਣਾਉਣ ਲਈ ਉਤਸ਼ਾਹਿਤ ਰਹਿੰਦੀਆਂ ਹਨ ਅਤੇ ਇਸ ਲਈ ਉਹ ਕਈ ‘ਫਿਲਟਰ ਐਪ’ ਅਤੇ ‘ਐਡੀਟਿੰਗ ਟੂਲ’ ਦਾ ਇਸਤੇਮਾਲ ਕਰਦੀਆਂ ਹਨ। ਇਸ ਲਈ ‘ਪਿਕਸ ਆਰਟ’ ਅਤੇ ‘ਮੇਕਅਪ ਪਲੱਸ’ ਦਾ ਸਭ ਤੋਂ ਵੱਧ ਇਸਤੇਮਾਲ ਕੀਤਾ ਜਾਂਦਾ ਹੈ। ਉਥੇ ਹੀ ਜ਼ਿਆਦਾਤਰ ਯੁਵਾ ‘ਸਨੈਪਚੈਟ’ ਦਾ ਇਸਤੇਮਾਲ ਕਰਦੇ ਹਨ। ਉਸ ਨੇ ਕਿਹਾ ਕਿ ਸੈਲਫ਼ੀ ਲੈਣਾ ਅਤੇ ਸਾਂਝਾ ਕਰਨਾ ਭਾਰਤੀ ਔਰਤਾਂ ਦੇ ਜੀਵਨ ਦਾ ਇੰਨਾ ਵੱਡਾ ਹਿੱਸਾ ਹੈ ਕਿ ਇਹ ਉਨ੍ਹਾਂ ਦੇ ਵਰਤਾਉ ਅਤੇ ਇਥੋਂ ਤਕ ਕਿ ਘਰੇਲੂ ਅਰਥਸ਼ਾਸਤਰ ਨੂੰ ਵੀ ਪ੍ਰਭਾਵਤ ਕਰਦਾ ਹੈ।

ਕਈ ਔਰਤਾਂ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਸੈਲਫੀ ਲੈਣੀ ਹੁੰਦੀ ਹੈ ਤਾਂ ਉਹ ਇਸ ਲਈ ਪਾਏ ਕੱਪੜੇ ਮੁੜ ਨਹੀਂ ਪਾਉਂਦੀਆਂ। ਅਧਿਐਨ ‘ਚ ਕਿਹਾ ਗਿਆ ਕਿ ਭਾਰਤੀ ਮਾਤਾ-ਪਿਤਾ ਆਪਣੇ ਬੱਚਿਆਂ ਦੇ ਮੋਬਾਈਲ ਫੋਨ ਦੀ ਵੱਧ ਵਰਤੋਂ ਜਾਂ ਪ੍ਰਾਈਵੇਸੀ ਅਤੇ ਸਮਾਰਟਫੋਨ ਦੀ ਸੁਰੱਖਿਆ ਬਾਰੇ ਵੱਧ ਚਿੰਤਤ ਸਨ।